ਕੀ ਹੈ ਫੂਡ ਐਲਰਜ਼ੀ?

What, Food, Allergy?

ਫੂਡ ਐਲਰਜ਼ੀ ਦੀ ਸਮੱਸਿਆ ਉਂਜ ਤਾਂ ਬੱਚਿਆਂ ਵਿਚ ਜ਼ਿਆਦਾ ਹੁੰਦੀ ਹੈ ਪਰ ਇਹ ਕਿਸੇ ਵੀ ਉਮਰ ‘ਚ ਹੋ ਸਕਦੀ ਹੈ ਕੁਝ ਸਾਵਧਾਨੀਆਂ ਵਰਤ ਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ। (Allergy)

ਕੀ ਹੈ ਫੂਡ ਐਲਰਜ਼ੀ? | Allergy

ਐਲਰਜ਼ੀ ਦਾ ਅਰਥ ਸਰੀਰ ਦੇ ਕੁਝ ਵਿਸ਼ੇਸ਼ ਤੱਤਾਂ ਪ੍ਰਤੀ ਅਤੀ ਸੰਵੇਦਨਸ਼ੀਲ ਪ੍ਰਕਿਰਿਆ ਹੈ ਇਨ੍ਹਾਂ ਨੂੰ ਐਲਰਜ਼ਨ ਕਹਿੰਦੇ ਹਨ ਜੋ ਲੋਕ ਇਨ੍ਹਾਂ ਤੱਤਾਂ ਪ੍ਰਤੀ ਅਤੀ ਸੰਵੇਦਨਸ਼ੀਲ ਹੁੰਦੇ ਹਨ, ਉਨ੍ਹਾਂ ‘ਚ ਕਈ ਲੱਛਣ ਨਜ਼ਰ ਆਉਂਦੇ ਹਨ ਆਮ ਤੌਰ ‘ਤੇ ਸਾਡੀ ਬਿਮਾਰੀ ਰੋਕੂ ਸਮਰੱਥਾ ਹਾਨੀਕਾਰਕ ਪਦਾਰਥਾਂ ਜਿਵੇਂ ਬੈਕਟੀਰੀਆ, ਵਾਇਰਸ ਅਤੇ ਜ਼ਹਿਰੀਲੇ ਪਦਾਰਥਾਂ ਪ੍ਰਤੀ ਪ੍ਰਤੀਕਿਰਿਆ ਕਰਦੀ ਹੈ ਕੁਝ ਲੋਕਾਂ ‘ਚ ਬਿਮਾਰੀ ਰੋਕੂ ਸਮਰੱਥਾ ਉਨ੍ਹਾਂ ਪਦਾਰਥਾਂ ਪ੍ਰਤੀ ਵੀ ਪ੍ਰਤੀਕਿਰਿਆ ਕਰਦੀ ਹੈ, ਜੋ ਨੁਕਸਾਨਦਾਇਕ ਨਹੀਂ ਹਨ ਐਲਰਜਿਕ ਪ੍ਰਤੀਕਿਰਿਆ ਸਮੇਂ ਰੋਗ ਰੋਕੂ ਸਮਰੱਥਾ ਲਿੰਫੋਸਾਈਟ ਨੂੰ ਸਰਗਰਮ ਕਰ ਦਿੰਦੀ ਹੈ, ਜਿਸਨੂੰ ਟੀ ਸੈੱਲ ਅਤੇ ਬੀ ਸੈੱਲ ਕਹਿੰਦੇ ਹਨ ਟੀ ਸੈੱਲ ਅਤੇ ਬੀ ਸੈੱਲ ਆਮ ਤੌਰ ‘ਤੇ ਐਂਟੀਬਾਡੀਜ਼ ਬਣਾਉਂਦੇ ਹਨ, ਜੋ ਬਾਹਰੀ ਤੱਤ (ਐਲਰਜਨ) ਨੂੰ ਨਸ਼ਟ ਕਰ ਦਿੰਦੇ ਹਨ, ਪਰ ਜਿਨ੍ਹਾਂ ਨੂੰ ਫੂਡ ਐਲਰਜ਼ੀ ਹੈ, ਉਨ੍ਹਾਂ ਲੋਕਾਂ ‘ਚ ਸਰੀਰ ਕਿਸੇ ਵਿਸ਼ੇਸ਼ ਪਦਾਰਥ ਪ੍ਰਤੀ ਐਂਟੀਬਾਡੀਜ਼ ਇਮਿਊਨੋਗਲੋਬਿਊਲਿਨ ਈ ਅਤੇ ਇੱਕ ਰਸਾਇਣ ਹਿਸਟਾਮਿਨ ਬਣਾਉਂਦਾ ਹੈ ਜਿਸ ਟਿਸ਼ੂ ਵਿਚ ਇਹ ਪੈਦਾ ਹੁੰਦਾ ਹੈ, ਉੱਥੇ ਇਹ ਫੂਡ ਐਲਰਜੀ ਪ੍ਰਤੀ ਵਿਸ਼ੇਸ਼ ਲੱਛਣ ਵਿਖਾਉਂਦਾ ਹੈ। (Allergy)

ਸਰੀਰ ‘ਤੇ ਅਸਰ

ਫੂਡ ਐਲਰਜ਼ੀ ਪ੍ਰਤੀ ਸਰੀਰ ਦੋ ਤਰ੍ਹਾਂ ਨਾਲ ਪ੍ਰਤੀਕਿਰਿਆ ਕਰਦਾ ਹੈ ਫੂਡ ਐਲਰਜ਼ੀ ਅਤੇ ਅਪੱਚ ਕਈ ਭੋਜਨ ਪਦਾਰਥ ਅਜਿਹੇ ਹਨ, ਜਿਨ੍ਹਾਂ ਨੂੰ ਸਾਡਾ ਸਰੀਰ ਸਵੀਕਾਰ ਨਹੀਂ ਕਰ ਸਕਦਾ ਜਿਵੇਂ ਕੁਝ ਲੋਕ ਦੁੱਧ ਪੀ ਲੈਣ ਤਾਂ ਉਨ੍ਹਾਂ ਨੂੰ ਅਪੱਚ ਜਾਂ ਡਾਇਰੀਆ ਦੀ ਸਮੱਸਿਆ ਹੋ ਜਾਂਦੀ ਹੈ ਫੂਡ ਐਲਰਜੀ ਕਿਸੇ ਖੁਰਾਕ ਪਦਾਰਥ ਦੇ ਪ੍ਰਤੀ ਸਰੀਰ ਦੀ ਪ੍ਰਤੀਕਿਰਿਆ ਹੈ, ਜੋ ਬਹੁਤ ਗੰਭੀਰ ਹੁੰਦੀ ਹੈ ਅਤੇ ਕਦੇ-ਕਦੇ ਜਾਨਲੇਵਾ ਵੀ।

ਕਾਰਨ

ਵਿਅਕਤੀ ਨੂੰ ਕਿਸੇ ਵੀ ਚੀਜ਼ ਤੋਂ ਐਲਰਜੀ ਹੋ ਸਕਦੀ ਹੈ ਪਰ ਕਣਕ, ਰਾਈ, ਬਾਜਰਾ,  ਮੂੰਗਫਲੀ, ਸੋਇਆਬੀਨ, ਦੁੱਧ ਤੋਂ ਬਣੇ ਉਤਪਾਦ, ਸੁੱਕੇ ਮੇਵੇ ਵਰਗੇ ਕੁਝ ਵਿਸ਼ੇਸ਼ ਖੁਰਾਕੀ ਪਦਾਰਥਾਂ ਤੋਂ ਵੀ ਫੂਡ ਐਲਰਜ਼ੀ ਹੋ  ਸਕਦੀ ਹੈ।

ਆਮ ਲੱਛਣ

ਫੂਡ ਐਲਰਜ਼ੀ ਦੇ ਲੱਛਣ ਵਿਅਕਤੀ ਵਿਸ਼ੇਸ ਅਤੇ ਉਸਦੇ ਸਰੀਰ ਦੀ ਕਿਸੇ ਖੁਰਾਕ ਪਦਾਰਥ ਪ੍ਰਤੀ ਸੰਵੇਦਨਸ਼ੀਲਤਾ ‘ਤੇ ਨਿਰਭਰ ਕਰਦੇ ਹਨ ਇਸਦੇ ਲੱਛਣ ਭੋਜਨ ਤੋਂ ਦੋ ਘੰਟੇ ਬਾਅਦ ਹੀ ਨਜ਼ਰ ਆਉਣ ਲੱਗਦੇ ਹਨ ਸੋਜਿਸ਼ ਹੋਣਾ, ਉਲਟੀ ਆਉਣਾ, ਭੁੱਖ ਨਾ ਲੱਗਣਾ, ਦਸਤ ਲੱਗਣਾ, ਮੂੰਹ, ਗਲੇ, ਅੱਖਾਂ ਅਤੇ ਤਵੱਚਾ ‘ਤੇ ਖੁਜਲੀ ਹੋਣਾ ਬੱਚਿਆਂ ‘ਚ ਉਮਰ ਵਧਣ ਦੇ ਨਾਲ-ਨਾਲ ਇਹ ਸਮੱਸਿਆ ਸਮਾਪਤ ਹੋ ਜਾਂਦੀ ਹੈ।