ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News ‘ਸੱਚ ਕਹੂੰ’ ਦੀ...

    ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਭਾਜਪਾ ਆਗੂ ਨੇ ਕੀ ਕਿਹਾ, ਤੁਸੀਂ ਵੀ ਪੜ੍ਹੋ…

    Punjab BJP
    Punjab BJP: ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਭਾਜਪਾ ਆਗੂ ਨੇ ਕੀ ਕਿਹਾ, ਤੁਸੀਂ ਵੀ ਪੜ੍ਹੋ...

    Punjab BJP: ਭਾਦਸੋਂ (ਸੁਸ਼ੀਲ ਕੁਮਾਰ)। ਅੱਤ ਦੀ ਗਰਮੀ ਨੂੰ ਦੇਖਦੇ ਹੋਏ ਅੱਜ ਬੱਸ ਸਟੈਂਡ ਭਾਦਸੋਂ ਦੇ ਨੇੜੇ ਬਣੇ ਸ਼ਮਸ਼ਾਨ ਘਾਟ ਅਤੇ ਬੱਸ ਸਟੈਂਡ ਭਾਦਸੋਂ ਵਿਖੇ ‘ਸੱਚ ਕਹੂੰ’ ਅਖ਼ਬਾਰ ਦੀ 23ਵੀਂ ਵਰ੍ਹੇਗੰਢ ਦੀ ਖੁਸ਼ੀ ਮਨਾਉਂਦਿਆਂ ਪੰਛੀਆਂ ਲਈ ਦਰਜਨਾਂ ਹੀ ਪਾਣੀ ਵਾਲੇ ਮਿੱਟੀ ਦੇ ਕਟੋਰੇ ਰੱਖੇ ਗਏ। ਇਸ ਮੌਕੇ ਹਲਕਾ ਨਾਭਾ ਦੇ ਸੇਵਾਦਾਰ ਬਰਿੰਦਰ ਕੁਮਾਰ ਬਿੱਟੂ ਭਾਜਪਾ, ਸਮਾਜ ਸੇਵੀ ਅਮਰੀਕ ਸਿੰਘ ਭੰਗੂ, ਬਲਾਕ ਪ੍ਰੇਮੀ ਸੇਵਕ ਗੁਰਜੰਟ ਇੰਸਾਂ, ਲਛਮਣ ਇੰਸਾਂ, ਦੀਪਕ ਇੰਸਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੈ ਰਿਹਾ ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਛੀਆਂ ਲਈ ਠੰਢੇ ਪਾਣੀ ਦਾ ਪ੍ਰਬੰਧ ਕਰਕੇ ਇਹ ਨੇਕ ਕਾਰਜ ਸੱਚ ਕਹੂੰ ਦੇ ਪਾਠਕਾਂ ਅਤੇ ਸਾਧ-ਸੰਗਤ ਵੱਲੋਂ ਹਰ ਸਾਲ ਸੱਚ ਕਹੂੰ ਦੀ ਵਰ੍ਹੇਗੰਢ ਮੌਕੇ ਕੀਤਾ ਜਾਂਦਾ ਹੈ।

    ਇਸ ਮੌਕੇ ਬਰਿੰਦਰ ਬਿੱਟੂ ਨੇ ਕਿਹਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 168 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਸੱਚ ਕਹੂੰ ਇਨ੍ਹਾਂ ਭਲਾਈ ਕਾਰਜਾਂ ਨੂੰ ਘਰ-ਘਰ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕੇ ਸੱਚ ਕਹੂੰ ਦੀ ਵਰ੍ਹੇਗੰਢ ਮੌਕੇ ਅੱਜ ਸ਼ਮਸ਼ਾਨ ਘਾਟ ਵਿਖੇ ਪੰਛੀਆਂ ਲਈ ਮਿੱਟੀ ਦੇ ਕਟੋਰਿਆਂ ਵਿੱਚ ਪਾਣੀ ਭਰ ਕੇ ਰੱਖੇ ਗਏ ਇਹ ਕਾਰਜ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਬਲਾਕ ਦੀ ਸਾਧ-ਸੰਗਤ ਆਪਣੇ ਆਪਣੇ ਇਲਾਕਿਆਂ ਵਿੱਚ ਇਹ ਕਾਰਜ ਵਧ-ਚੜ੍ਹ ਕੇ ਕਰ ਰਹੀ ਹੈ। Punjab BJP

    Read Also : Sangrur News: ਪਰੰਦਿਆਂ ਲਈ ਤੋਹਫ਼ਾ ਲੈ ਕੇ ਆਈ ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ

    ਉਨ੍ਹਾਂ ਕਿਹਾ ਕਿ ਇਹ ਕਾਰਜ ਹਰ ਇੱਕ ਵਿਅਕਤੀ ਨੂੰ ਕਰਨਾ ਚਾਹੀਦਾ ਹੈ ਅਤੇ ਆਪਣੇ ਘਰਾਂ ਦੀਆਂ ਛੱਤਾਂ ਤੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਕੋਈ ਪੰਛੀ ਗਰਮੀ ਕਾਰਨ ਭੁੱਖਾ ਪਿਆਸਾ ਨਾ ਰਹਿ ਸਕੇ। ਇਸ ਮੌਕੇ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕਾਂਗਰਸ ਆਗੂ ਸੰਜੀਵ ਕੁਮਾਰ ਸ਼ਰਮਾ, ਸ਼ਕਤੀ ਕੁਮਾਰ, 15 ਮੈਂਬਰ ਮਹਿੰਦਰ ਸਿੰਘ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਹਰਜੰਟ ਸਿੰਘ ਇੰਸਾਂ, ਕਰਮਜੀਤ ਸਿੰਘ ਪੰਮਾ, ਹੰਸਰਾਜ, ਪ੍ਰਸ਼ੋਤਮ ਦਾਸ, ਵਿਕਰਮਜੀਤ ਇੰਸਾਂ, ਹਰਵਿੰਦਰ ਸਿੰਘ, ਗੁਰਜਿੰਦਰ ਸਿੰਘ, ਸੂਰਜ ਪ੍ਰਕਾਸ਼ ਅਤੇ ਸਮੂਹ ਸਾਧ-ਸੰਗਤ ਹਾਜ਼ਰ ਸੀ।