ਚੋਣਾਂ ’ਚ ਮਿਲੀ ਹਾਰ ‘ਤੇ ਕੀ ਕਿਹਾ ਸਿੱਧੂ ਮੂਸੇਵਾਲਾ ਨੇ

sidhu muswal

ਕਿਹਾ, ਸੀਐਮ ਭਗਵੰਤ ਮਾਨ ਦੀ ਤਾਂ ਜ਼ਮਾਨਤ ਹੋਈ ਸੀ ਜ਼ਬਤ, ਮੈਨੂੰ ਮਿਲੀਆਂ 40 ਹਜ਼ਾਰ ਵੋਟਾਂ

  • ਅੱਗੇ ਵੀ ਲੜਾਂਗਾ ਚੋਣ

(ਸੱਚ ਕਹੂੰ ਨਿਊਜ਼) ਮਾਨਸਾ। ਗਾਇਕ ਸਿੱਧੂ ਮੂਸੇਵਾਲਾ (Sidhu Musewala ) ਨੂੰ ਪੰਜਾਬ ਵਿਧਾਨ ਚੋਣਾਂ ’ਚ ਮਿਲੀ ਕਰਾਰੀ ਹਾਰ ‘ਤੇ ਆਪਣਾ ਦਿੱਤਾ ਹੈ। ਸਿੱਧੂ ਮੂਸੇਵਾਲਾ ਨੇ ਇਕ ਸ਼ੋਅ ਦੌਰਾਨ ਕਿਹਾ ਕਿ ਉਹ ਮੇਰੀ ਹਾਰ ਦਾ ਮਜ਼ਾਕ ਉਡਾ ਰਿਹਾ ਹੈ। ਜੋ ਅੱਜ ਪੰਜਾਬ ਦੇ ਮੁੱਖ ਮੰਤਰੀ (ਭਗਵੰਤ ਮਾਨ) ਬਣੇ ਹਨ, ਉਨ੍ਹਾਂ ਦੀ ਜ਼ਮਾਨਤ 15 ਸਾਲ ਪਹਿਲਾਂ ਜ਼ਬਤ ਹੋ ਗਈ ਸੀ। ਮੈਨੂੰ 40 ਹਜ਼ਾਰ ਵੋਟਾਂ ਪਈਆਂ ਹਨ, ਮੇਰੀ ਜ਼ਮਾਨਤ ਜ਼ਬਤ ਨਹੀਂ ਹੋਈ। ਸਿੱਧੂ ਮੂਸੇਵਾਲਾ ਨੇ ਕਿ ਇਹ ਕੁੰਭ ਮੇਲਾ ਨਹੀਂ ਹੈ। ਅਗਲੀ ਵਾਰ ਫਿਰ ਲੜਾਂਗਾ। ਮੂਸੇਵਾਲਾ ਨੇ ਅੱਗੇ ਵੀ ਸਿਆਸਤ ਵਿੱਚ ਸਰਗਰਮ ਰਹਿਣ ਦੀ ਗੱਲ ਕਹੀ।

ਸਿੱਧੂ ਮੂਸੇਵਾਲਾ (Sidhu Musewala ) ਨੇ ਕਿਹਾ ਕਿ ਜੇਕਰ ਮੈਂ ਅੱਜ ਕਲਾਕਾਰ ਬਣ ਗਿਆ ਹਾਂ ਤਾਂ ਹਜ਼ਾਰ ਵਾਰੀ ਸ਼ੁਭਦੀਪ ਸਿੰਘ ਬਣ ਕੇ ਹਾਰਿਆ, ਤਦ ਜਾ ਕੇ ਸਿੱਧੂ ਮੂਸੇਵਾਲਾ ਬਣਿਆ ਹਾਂ। ਕੁਝ ਲੋਕ ਅਜਿਹਾ ਹੀ ਸੋਸ਼ਲ ਮੀਡੀਆ ‘ਤੇ ਕਹਿ ਰਹੇ ਹਨ ਕਿ ਮੂਸੇਵਾਲਾ ਹਾਰ ਗਿਆ। ਰਜਾਈ ਵਿੱਚ ਬੈਠ ਕੇ ਬੋਲਦੇ ਹਨ, ਹਾਰਾ ਉਹੀ ਹੈ ਜੋ ਚੋਣਾਂ ’ਚ ਖੜ੍ਹਾ ਹੋਇਆ ਹੈ।

ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੈਂ ਜਿੰਮੇਵਾਰੀ ਨਿਭਾਈ ਹੈ,ਮੈਂ ਅੱਗੇ ਵੀ ਚੋਣਾਂ ’ਚ ਖੜ੍ਹਾ ਹੋਵਾਂਗਾ। ਮੈਂ 3 ਮਹੀਨੇ ਲੋਕਾਂ ਵਿਚਕਾਰ ਰਿਹਾ। ਮੈਂ ਉਹੀ ਕੀਤਾ ਜੋ ਮੈਨੂੰ ਸਹੀ ਲੱਗਾ। ਮੇਰੀ ਮਾਂ ਨੇ ਮੈਨੂੰ ਇੱਕ ਗੱਲ ਸਿਖਾਈ ਸੀ ਕਿ ਜੋ ਵੀ ਤੇਰੇ ਹੱਥ ਅਤੇ ਝੋਲੀ ਵਿੱਚ ਹੈ, ਉਹ ਲੋਕਾਂ ਕਰਕੇ ਹੈ। ਜਿੱਥੇ ਲੋਕਾਂ ਦੇ ਹੱਕ ’ਚ ਖੜ੍ਹਾ ਹੋਣ ਤੋਂ ਭੱਜ ਗਿਆ, ਉੱਥੇ ਹੀ ਕਹਾਣੀ ਖਤਮ ਹੋ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here