ਮੇਜ਼ਬਾਨ ਵੈਸਟਇੰਡੀਜ਼ ਟੀਮ ਨੂੰ ਅਫਰੀਕਾ ਨੇ 3 ਵਿਕਟਾਂ ਨਾਲ ਹਰਾਇਆ
- ਮੀਂਹ ਨੇ ਫਿਰ ਦਿੱਤਾ ਦਖਲ
West Indies vs South Africa : ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਦੇ ਗਰੁੱਪ-2 ’ਚ ਦੱਖਣੀ ਅਫਰੀਕਾ ਤੇ ਮੇਜ਼ਬਾਨ ਵੈਸਟਇੰਡੀਜ਼ ਵਿਚਕਾਰ ਮੈਚ ਖੇਡਿਆ ਗਿਆ। ਇਹ ਸੁਪਰ-8 ਦਾ 10ਵਾਂ ਮੈਚ ਸੀ। ਜਿਸ ਵਿੱਚ ਅਫਰੀਕਾ ਨੇ ਮੇਜ਼ਬਾਨ ਟੀਮ ਨੂੰ 3 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਸੁਪਰ-8 ਦੇ 10ਵੇਂ ਮੈਚ ’ਚ ਦੱਖਣੀ ਅਫਰੀਕਾ ਦੇ ਕਪਤਾਨ ਮਾਰਕ੍ਰਮ ਨੇ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। (West Indies vs South Africa)
ਇਹ ਵੀ ਪੜ੍ਹੋ : Afghanistan vs Australia: ਟੀ20 ਵਿਸ਼ਵ ਕੱਪ ’ਚ ਵੱਡਾ ਉਲਟਫੇਰ, ਅਫਗਾਨਿਸਤਾਨ ਨੇ ਅਸਟਰੇਲੀਆ ਨੂੰ ਹਰਾ ਮਚਾਈ ਸਨਸਨੀ
ਜਵਾਬ ’ਚ ਵੈਸਟਇੰਡੀਜ਼ ਨੇ ਦੱਖਣੀ ਅਫਰੀਕਾ ਨੂੰ ਜਿੱਤ ਲਈ 136 ਦੌੜਾਂ ਦਾ ਟੀਚਾ ਦਿੱਤਾ। ਹਾਲਾਂਕਿ ਮੀਂਹ ਦੇ ਫਿਰ ਤੋਂ ਦਖਲ ਦਿੱਤਾ ਤੇ ਲੁਈਸ ਨਿਯਮ ਤਹਿਤ ਤਿੰਨ ਓਵਰ ਘੱਟ ਕਰ ਦਿੱਤੇ ਗਏ। ਫਿਰ ਦੱਖਣੀ ਅਫਰੀਕਾ ਨੂੰ 17 ਓਵਰਾਂ ’ਚ ਜਿੱਤ ਲਈ 123 ਦੌੜਾਂ ਦਾ ਟੀਚਾ ਮਿਲਿਆ। ਜਿਸ ਨੂੰ ਅਫਰੀਕਾ ਨੇ 16.1 ਓਵਰਾਂ ’ਚ 7 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ। ਦੱਖਣੀ ਅਫਰੀਕਾ ਵੱਲੋਂ ਤਬਰੇਜ ਸ਼ਮਸੀ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ। ਉਨ੍ਹਾਂ ਨੂੰ ‘ਪਲੇਆਫ ਆਫ ਦਾ ਮੈਚ’ ਚੁਣਿਆ ਗਿਆ।
ਨਾਲ ਹੀ ਵੈਸਟਇੰਡੀਜ਼ ਵੱਲੋਂ ਰੋਸਟਨ ਚੇਜ਼ ਨੇ ਦੁਹਰਾ ਪ੍ਰਦਰਸ਼ਨ ਕੀਤਾ, ਪਰ ਉਹ ਟੀਮ ਨੂੰ ਜਿੱਤ ਦੀ ਮੰਜ਼ਿਲ ਤੱਕ ਨਹੀਂ ਪਹੁੰਚਾ ਸਕੇ। ਉਨ੍ਹਾਂ ਨੇ 52 ਦੌੜਾਂ ਵੀ ਬਣਾਇਆਂ ਤੇ 3 ਵਿਕਟਾਂ ਵੀ ਲਈਆਂ। ਹੁਣ ਸੁਪਰ-8 ਦੇ ਗਰੁੱਪ-2 ਦੇ ਸੈਮੀਫਾਈਨਲ ’ਚ ਪਹੁੰਚਣ ਵਾਲੀਆਂ ਦੋ ਟੀਮਾਂ ਤੈਅ ਹੋ ਗਈਆਂ ਹਨ। ਦੱਖਣੀ ਅਫਰੀਕਾ ਨੇ ਟਾਪ ’ਤੇ ਰਹਿੰਦੇ ਹੋਏ ਕੁਆਲੀਫਾਈ ਕੀਤਾ ਹੈ, ਜਦਕਿ ਇੰਗਲੈਂਡ ਦੀ ਟੀਮ ਦੂਜੇ ਸੀਾਨ ’ਤੇ ਰਹੀ ਹੈ। (West Indies vs South Africa)
https://twitter.com/T20WorldCup/status/1805105032599081134
ਮੈਦਾਨ ਗਿੱਲਾ ਹੋਣ ਕਾਰਨ ਮੈਚ ਸ਼ੁਰੂ ਹੋਣ ’ਚ ਹੋਈ ਸੀ ਦੇਰੀ | West Indies vs South Africa
ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਵਿਚਕਾਰ ਮੈਚ ਦੌਰਾਨ ਮੀਂਹ ਪਿਆ ਸੀ। ਪਰ ਮੈਦਾਨ ਗਿੱਲਾ ਹੋਣ ਕਾਰਨ ਮੈਚ ਦੇ ਸ਼ੁਰੂ ਹੋਣ ’ਚ ਦੇਰੀ ਹੋਈ ਸੀ। ਜੇਕਰ ਇਹ ਮੈਚ ਮੀਂਹ ਕਾਰਨ ਰੱਦ ਵੀ ਹੁੰਦਾ ਸੀ ਤਾਂ ਸਿੱਧਾ ਅਫਰੀਕਾ ਸੈਮੀਫਾਈਨਲ ’ਚ ਪਹੁੰਚ ਜਾਣਾ ਸੀ। ਇਸ ਦੇ ਨਾਲ ਹੀ ਮੇਜ਼ਬਾਨ ਵੈਸਟਇੰਡੀਜ ਬਾਹਰ ਹੋ ਜਾਣਾ ਸੀ। ਜੇਕਰ ਮੈਚ ਰੱਦ ਹੁੰਦਾ ਹੈ ਤਾਂ ਦੋਵਾਂ ਟੀਮਾਂ ਨੂੰ 1-1 ਅੰਕ ਮਿਲਣੇ ਸਨ। ਦੱਖਣੀ ਅਫਰੀਕਾ ਦੇ ਚਾਰ ਅੰਕ ਹਨ ਅਤੇ ਜੇਕਰ ਉਹ ਇੱਕ ਅੰਕ ਪ੍ਰਾਪਤ ਕਰਦਾ ਤਾਂ ਉਸਦੇ ਪੰਜ ਅੰਕ ਹੋ ਜਾਣੇ ਸਨ। ਅਜਿਹੀ ਸਥਿਤੀ ’ਚ ਟੀਮ ਗਰੁੱਪ-2 ’ਚ ਚੋਟੀ ’ਤੇ ਰਹਿ ਕੇ ਕੁਆਲੀਫਾਈ ਕਰ ਜਾਣੀ ਸੀ। (West Indies vs South Africa)