ਲੜੀ 2-2 ਨਾਲ ਕੀਤੀ ਬਰਾਬਰ, ਪੋਲਾਰਡ ਨੇ 25 ਗੇਂਦਾਂ ’ਤੇ 51 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ
- ਦੱਖਣੀ ਅਫ਼ਰੀਕਾ ਟੀਮ ਜਵਾਬ ’ਚ 20 ਓਵਰਾਂ ’ਚ 9 ਵਿਕਟਾਂ ’ਤੇ 146 ਦੌੜਾਂ ਬਣਾ ਸਕੀ
ਦੱਖਣੀ ਅਫ਼ਰੀਕਾ । ਦੱਖਣੀ ਅਫ਼ਰੀਕਾ ਖਿਲਾਫ਼ ਖੇਡੀ ਜਾਰੀ ਰਹੀ ਪੰਜ ਮੈਚਾਂ ਦੀ ਟੀ-20 ਮੈਚਾਂ ’ਚ ਮੇਜ਼ਬਾਨ ਵੈਸਟਵਿੰਡੀਜ਼ ਨੇ ਜ਼ੋਰਦਾਰ ਵਾਪਸੀ ਕੀਤੀ ਕਪਤਾਨ ਕੀਰੋਨ ਪੋਲਾਰਡ ਦੇ ਸ਼ਾਨਦਾਰ ਅਰਧ ਸੈਂਕੜੇ ਤੇ ਬ੍ਰਾਵੋ ਦੀ ਸ਼ਾਨਦਾਰ ਗੇਂਦਬਾਜ਼ ਦੇ ਦਮ ’ਤੇ ਵੈਸਟਇੰਡੀਜ਼ ਨੇ ਚੌਥੇ ਟੀ-20 ਮੁਕਾਬਲੇ ’ਚ ਦੱਖਣੀ ਅਫ਼ਰੀਕਾ ਨੂੰ 21 ਦੌੜਾਂ ਨਾਲ ਹਰਾ ਦਿੱਤਾ ਇਸ ਦੇ ਲਾਲ ਹੀ ਵੈਸਟਇੰਡੀਜ਼ ਨੇ ਪੰਜ ਮੈਚਾਂ ਦੀ ਲੜੀ ’ਚ 2-2 ਨਾਲ ਬਰਾਬਰੀ ਹਾਸਲ ਕਰ ਲਈ ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ ਕਰਦਿਆਂ ਪੋਲਾਰਡ ਦੀਆਂ ਨਾਬਾਦ 51 ਦੌੜਾਂ ਦੀ ਪਾਰੀ ਦੀ ਮੱਦਦ ਨਾਲ 20 ਓਵਰਾਂ ’ਚ 6 ਵਿਕਟਾਂ ’ਤੇ 167 ਦੌੜਾਂ ਬਣਾਈਆ ਵਿੰਡੀਜ਼ ਬੱਲੇਬਾਜ਼ ਸਿਮੰਸ ਨੇ 47 ਦੌੜਾਂ ਤੇ ਫੈਬੀਅਨ ਏਲੇਨ 13 ਗੇਂਦਾਂ ’ਤੇ ਦੋ ਚੌਂਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 19 ਦੌੜਾਂ ਬਣਾ ਕੇ ਨਾਬਾਦ ਰਹੇ ਪੋਲਾਰਡ ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ ਸਿਰਫ਼ 25 ਗੇਂਦਾਂ ’ਤੇ ਦੋ ਚੌਕੇ ਤੇ ਪੰਜ ਛੱਕਿਆਂ ਦੀ ਮੱਦਦ ਨਾਲ ਨਾਬਾਦ 51 ਦੌੜਾਂ ਬਣਾਇਆ।
ਜਵਾਬ ’ਚ ਟੀਚੇ ਦਾ ਪਿੱਛਾ ਕਰਨ ਉੱਤਰੀ ਦੱਖਣੀ ਦੀ ਟੀਮ ਕਵਿੰਟਨ ਡੀ ਕਾੱਕ ਦੇ 43 ਗੇਂਦਾਂ ’ਤੇ 6 ਚੌਂਕਿਆਂ ਤੇ ਦੋ ਛੱਕਿਆਂ ਦੀ ਮੱਦਦ ਨਾਲ 60 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਬਾਵਜ਼ੂਦ 20 ਓਵਰਾਂ ’ਚ 9 ਵਿਕਟਾਂ ’ਤੇ 146 ਦੌੜਾਂ ਹੀ ਬਣਾ ਸਕੀ ਅਫ਼ਰੀਕੀ ਬੱਲੇਬਾਜ਼ ਡੀ ਕਾੱਕ ਤੋਂ ਇਲਾਵਾ ਐਡਨ ਮਾਰਕ੍ਰਮ ਨੇ 20 ਦੌੜਾਂ ਤੇ ਡੇਵਿਡ ਮਿਲਰ ਨੇ 12 ਦੌੜਾਂ ਤੇ ਕੈਸਿਗੋ ਰਬਾਦਾ ਨੇ 16 ਨਾਬਾਦ 16 ਦੌੜਾਂ ਦਾ ਯੋਗਦਾਨ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।