ਸਾਡੇ ਨਾਲ ਸ਼ਾਮਲ

Follow us

13.2 C
Chandigarh
Monday, January 19, 2026
More
    Home Breaking News 13 ਸਾਲ ਦੀ ਉਮਰ...

    13 ਸਾਲ ਦੀ ਉਮਰ ’ਚ ਵਿੱਛੜੇ ਪੁੱਤ ਨੂੰ 9 ਵਰ੍ਹਿਆਂ ਪਿੱਛੋਂ ਜਵਾਨ ਹੋਇਆ ਵੇਖ ਪਿਓ ਦੇ ਵਹਿ ਤੁਰੇ ਹੰਝੂ

    Welfare-Work
    ਸੰਗਰੂਰ: ਗੁੰਮ ਹੋਏ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਉਂਦੇ ਹੋਏ ਡੇਰਾ ਸ਼ਰਧਾਲੂ ਅਤੇ ਆਪਣੇ ਬੱਚੇ ਨੂੰ ਮਿਲ ਕੇ ਖੁਸ਼ ਹੁੰਦਾ ਹੋਇਆ ਬਾਪ।

    ਡੇਰਾ ਸ਼ਰਧਾਲੂਆਂ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਨੌਂ ਸਾਲਾਂ ਤੋਂ ਵਿੱਛੜੇ ਮੰਦਬੁੱਧੀ ਨੂੰ ਪਰਿਵਾਰ ਨਾਲ ਮਿਲਾਇਆ | Welfare Work

    ਸੰਗਰੂਰ (ਗੁਰਪ੍ਰੀਤ ਸਿੰਘ)। ਅੱਜ ਪਿੰਗਲਵਾੜਾ ਸੰਗਰੂਰ (Welfare Work) ’ਚ ਉਹ ਪਲ ਭਾਵੁਕ ਬਣ ਗਏ ਜਦੋਂ ਇੱਕ ਪਿਤਾ ਨੇ ਆਪਣੇ ਪੁੱਤ ਨੂੰ 9 ਵਰ੍ਹਿਆਂ ਬਾਅਦ ਜਵਾਨ ਹੋਏ ਨੂੰ ਵੇਖਿਆ ਤੇ ਉਸ ਨੂੰ ਘੁੱਟ ਕੇ ਆਪਣੇ ਕਲਾਵੇ ਵਿੱਚ ਲੈ ਲਿਆ ਅਤੇ ਉਸ ਦੀਆਂ ਅੱਖਾਂ ’ਚੋਂ ਅੱਥਰੂਆਂ ਦਾ ਹੜ੍ਹ ਵਹਿ ਤੁਰਿਆ। ਜਲੰਧਰ ਜ਼ਿਲ੍ਹੇ ਦਾ ਇਹ ਨੌਜਵਾਨ ਰਾਕੇਸ਼ ਕੇਸੂ, ਜਿਸ ਦੀ ਉਮਰ ਹੁਣ 22 ਸਾਲ ਦੇ ਕਰੀਬ ਹੈ, ਅੱਜ ਤੋਂ 9 ਵਰ੍ਹੇ ਪਹਿਲਾਂ ਆਪਣੇ ਘਰੋਂ ਗੁੰਮ ਹੋ ਗਿਆ ਸੀ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀਆਂ ਕੋਸ਼ਿਸ਼ਾਂ ਸਦਕਾ ਰਾਕੇਸ਼ ਆਪਣੇ ਪਿਤਾ ਬਲਦੇਵ ਸਿੰਘ ਨਾਲ 9 ਵਰ੍ਹਿਆਂ ਤੋਂ ਬਾਅਦ ਆਪਣੇ ਘਰ ਨੂੰ ਸੁੱਖੀ-ਸਾਂਦੀ ਪਰਤ ਗਿਆ।

    ਜਵਾਨ ਹੋਏ ਪੁੱਤ ਨੂੰ ਵੇਖਿਆ ਤਾਂ ਲੱਗਾ ਜਿਵੇਂ ਬੁੱਢੇ ਹੱਡਾਂ ’ਚ ਮੁੜ ਜਾਨ ਆ ਗਈ ਹੋਵੇ : ਪਿਤਾ | Welfare Work

    ਰਾਕੇਸ਼ ਨੂੰ ਪਿੰਗਲਵਾੜਾ ਸੁਸਾਇਟੀ ਸੰਗਰੂਰ ਵਿਖੇ ਲੈਣ ਪੁੱਜੇ ਉਸ ਦੇ ਪਿਤਾ ਬਲਦੇਵ ਸਿੰਘ ਵਾਸੀ ਪਿੰਡ ਮਲਸੀਆਂ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਅੱਜ ਤੋਂ ਤਕਰੀਬਨ 9 ਸਾਲ ਪਹਿਲਾਂ ਇਹ ਬਿਨਾਂ ਦੱਸੇ ਘਰੋਂ ਕਿਧਰੇ ਚਲਾ ਗਿਆ ਸੀ। ਉਸ ਨੇ ਦੱਸਿਆ ਕਿ ਅਸੀਂ ਸਾਲਾਂਬੱਧੀ ਇਸ ਦੀ ਭਾਲ ਕਰਦੇ ਰਹੇ ਪਰ ਹਰ ਪਾਸਿਓਂ ਨਿਰਾਸ਼ਾ ਹੱਥ ਲੱਗੀ। ਕਿਧਰੋਂ ਕੋਈ ਸੂਚਨਾ ਨਾ ਮਿਲਣ ਕਰਕੇ ਅਸੀਂ ਪੁਲਿਸ ਥਾਣੇ ਵਿੱਚ ਇਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾ ਦਿੱਤੀ। ਉਸ ਨੇ ਦੱਸਿਆ ਕਿ ਕੇਸੂ ਦੀ ਮਾਤਾ ਆਪਣੇ ਪੁੱਤਰ ਦੇ ਵਿਛੋੜੇ ਵਿੱਚ ਹਰ ਸਮੇਂ ਦੁਖੀ ਰਹਿਣ ਲੱਗੀ ਤੇ ਹੌਲੀ-ਹੌਲੀ ਉਨ੍ਹਾਂ ਦੇ ਸਾਰੇ ਪਰਿਵਾਰ ਨੇ ਮੰਨ ਲਿਆ ਕਿ ਰਾਕੇਸ਼ ਸ਼ਾਇਦ ਹੀ ਉਨ੍ਹਾਂ ਨੂੰ ਮਿਲੇ।

    ਉਸ ਨੇ ਦੱਸਿਆ ਕਿ ਬੀਤੇ ਦਿਨ ਸਬੰਧਿਤ ਥਾਣੇ ਦੇ ਅਧਿਕਾਰੀ ਨੇ ਉਨ੍ਹਾਂ ਨੂੰ ਫੋਨ ਕੀਤਾ ਤੇ ਦੱਸਿਆ ਕਿ ਉਨ੍ਹਾਂ ਦਾ ਗੁੰਮ ਹੋਇਆ ਲੜਕਾ ਪੂਰੀ ਤਰ੍ਹਾਂ ਠੀਕ-ਠਾਕ ਹੈ ਅਤੇ ਪਿੰਗਲਵਾੜੇ ਸੁਸਾਇਟੀ ਸੰਗਰੂਰ ਵਿਖੇ ਰਹਿ ਰਿਹਾ ਹੈ ਜਿਸ ਦੀ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਸੰਭਾਲ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਇਹ ਖ਼ਬਰ ਮਿਲਦਿਆਂ ਹੀ ਸਾਰੇ ਪਰਿਵਾਰ ਵਿੱਚ ਬੇਹੱਦ ਖੁਸ਼ੀ ਦਾ ਮਾਹੌਲ ਬਣ ਗਿਆ ਤੇ ਸਾਰਿਆਂ ਨੇ ਪਰਮਾਤਮਾ ਦਾ ਲੱਖ-ਲੱਖ ਸ਼ੁਕਰਾਨਾ ਕੀਤਾ।

    ਉਨ੍ਹਾਂ ਦੱਸਿਆ ਕਿ ਉਹ ਆਪਣੇ ਪੁੱਤ ਨੂੰ 9 ਸਾਲ ਬਾਅਦ ਵੇਖ ਰਿਹਾ ਹੈ, ਹੁਣ ਇਹ ਪੂਰਾ ਜਵਾਨ ਹੋ ਚੁੱਕਾ ਹੈ ਉਸ ਨੇ ਕਿਹਾ ਕਿ ਮੇਰੇ ਪੁੱਤ ਦੀ ਖ਼ੈਰ-ਸੁੱਖ ਦੀ ਖ਼ਬਰ ਮਿਲਦਿਆਂ ਹੀ ਮੇਰੀਆਂ ਬੁੱਢੀਆਂ ਹੱਡੀਆਂ ’ਚ ਮੁੜ ਜਾਨ ਆ ਗਈ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਇਸ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਤੋਂ ਨਿੱਖੜ ਚੁੱਕੇ ਇੱਕ ਅਣਭੋਲ ਨੂੰ ਮੁੜ ਤੋਂ ਉਨ੍ਹਾਂ ਦੇ ਪਰਿਵਾਰ ਦੀ ਮਾਲਾ ਵਿੱਚ ਜੋੜਿਆ ਹੈ। ਉਨ੍ਹਾਂ ਕਿਹਾ ਕਿ ਪਿੰਗਲਵਾੜਾ ਸੁਸਾਇਟੀ ਵੱਲੋਂ ਕਈ ਸਾਲ ਇਸ ਦੀ ਸੰਭਾਲ ਕੀਤੀ ਗਈ ਹੈ ਇਹ ਵੀ ਆਪਣੇ-ਆਪ ਵਿੱਚ ਲਾਮਿਸਾਲ ਹੈ।

    Welfare Work
    ਆਪਣੇ ਬੱਚੇ ਨੂੰ ਮਿਲ ਕੇ ਖੁਸ਼ ਹੁੰਦਾ ਹੋਇਆ ਬਾਪ।

    2017 ਵਿੱਚ ਸੰਗਰੂਰ ’ਚ ਮਿਲਿਆ ਸੀ ਇਹ ਨੌਜਵਾਨ | Welfare Work

    ਇਸ ਸਬੰਧੀ ਡੇਰਾ ਸੱਚਾ ਸੌਦਾ ਦੀ ਮੰਦਬੁੱਧੀਆਂ ਦੀ ਸੰਭਾਲ ਕਰਨ ਵਾਲੀ ਟੀਮ ਦੇ ਮੁਖੀ ਜਗਰਾਜ ਸਿੰਘ ਇੰਸਾਂ ਰਿਟਾ: ਇੰਸਪੈਕਟਰ ਪੰਜਾਬ ਪੁਲਿਸ ਨੇ ਦੱਸਿਆ ਕਿ ਰਾਕੇਸ਼ 2017 ਵਿੱਚ ਸੰਗਰੂਰ ਦੇ ਕੌਲਾ ਪਾਰਕ ਨੇੜਿਓਂ ਬਹੁਤ ਮਾੜੀ ਹਾਲਤ ’ਚ ਮਿਲਿਆ ਸੀ। ਡੇਰਾ ਪ੍ਰੇਮੀਆਂ ਵੱਲੋਂ ਇਸ ਦੀ ਮੱੁਢਲੀ ਸੰਭਾਲ ਕਰਨ ਤੋਂ ਬਾਅਦ ਇਸ ਨੂੰ ਪਿੰਗਲਵਾੜਾ ਸੁਸਾਇਟੀ ਸੰਗਰੂਰ ਵਿਖੇ ਛੱਡ ਦਿੱਤਾ ਗਿਆ ਜਿੱਥੇ ਇਹ ਕਈ ਸਾਲਾਂ ਤੋਂ ਰਹਿ ਰਿਹਾ ਸੀ।

    Welfare-Work
    ਸੰਗਰੂਰ: ਗੁੰਮ ਹੋਏ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਉਂਦੇ ਹੋਏ ਡੇਰਾ ਸ਼ਰਧਾਲੂ।

    ਉਨ੍ਹਾਂ ਦੱਸਿਆ ਕਿ ਰਾਕੇਸ਼ ਦੇ ਪਰਿਵਾਰ ਦੀ ਖੁਰਾ-ਖੋਜ ਕੱਢਣ ਲਈ ਸਾਡੇ ਵੱਲੋਂ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪਿਆ, ਕਾਫ਼ੀ ਮਿਹਨਤ ਤੋਂ ਬਾਅਦ ਇਸ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਮਲਸੀਆਂ ਹੋਣ ਬਾਰੇ ਪਤਾ ਲੱਗਾ ਤੇ ਇਸ ਬਾਰੇ ਸਬੰਧਿਤ ਥਾਣੇ ਦੇ ਮੁਖੀ ਨੂੰ ਇਸ ਸਬੰਧੀ ਸੂਚਿਤ ਕੀਤਾ ਤੇ ਇਸ ਦੇ ਪਰਿਵਾਰ ਤੱਕ ਪਹੁੰਚ ਹੋਈ। ਉਨ੍ਹਾਂ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਦਾ ਹੀ ਅਸਰ ਹੈ ਜਿਹੜਾ ਅਸੀਂ ਦਿਨ-ਰਾਤ ਇਨ੍ਹਾਂ ਮੰਦਬੁੱਧੀਆਂ ਦੀ ਸੰਭਾਲ ਵਿੱਚ ਲੱਗੇ ਹੋਏ ਹਾਂ। ਇਸ ਮੌਕੇ ਦਿਕਸ਼ਾਂਤ, ਧਰੁਵ, ਸੱਤਪਾਲ, ਵਿਵੇਕ ਸ਼ੈਂਟੀ, ਸਨੀ ਗੋਰੂ, ਹਰਵਿੰਦਰ ਬੱਬੀ, ਨਾਹਰ ਸਿੰਘ ਤੋਂ ਇਲਾਵਾ ਹੋਰ ਵੀ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮੌਜ਼ੂਦ ਸਨ।

    ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸ਼ਲਾਘਾਯੋਗ ਕੰਮ ਕਰ ਰਹੇ ਹਨ: ਅਰੋੜਾ | Welfare Work

    ਇਸ ਸਬੰਧੀ ਪਿੰਗਲਵਾੜਾ ਸੁਸਾਇਟੀ ਸੰਗਰੂਰ ਦੇ ਇੰਚਾਰਜ ਹਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਰਾਕੇਸ਼ 17 ਮਾਰਚ 2017 ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਹੀ ਦਾਖ਼ਲ ਕਰਵਾਇਆ ਗਿਆ ਸੀ ਅਤੇ ਇਸ ਦੀ ਮੁੱਢਲੀ ਪੁੱਛ-ਗਿੱਛ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਗਈ ਅਤੇ ਇਸ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਕੀਤੀ ਗਈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਉਨ੍ਹਾਂ ਨਾਲ ਰਾਬਤਾ ਕਾਇਮ ਹੈ ਜੋ ਹਮੇਸ਼ਾ ਸੇਵਾ ਲਈ ਤੱਤਪਰ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਬੇਹੱਦ ਖੁਸ਼ ਹਾਂ ਕਿ ਅੱਜ ਇੱਕ ਨੌਜਵਾਨ 9 ਵਰ੍ਹਿਆਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਸੰਗਰੂਰ ’ਚ 260 ਦੇ ਕਰੀਬ ਮੰਦਬੁੱਧੀ ਹਨ ਜਿਨ੍ਹਾਂ ਦਾ ਇਲਾਜ, ਰਹਿਣ ਸਹਿਣ, ਖਾਣ-ਪੀਣ ਦਾ ਪ੍ਰਬੰਧ ਪਿੰਗਲਵਾੜਾ ਸੰਸਥਾ ਵੱਲੋਂ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਦੀ ਸੰਭਾਲ ਲਈ 81 ਮੁਲਾਜ਼ਮ ਤਾਇਨਾਤ ਹਨ।

    ਇਹ ਵੀ ਪੜ੍ਹੋ: ਵੱਡੀ ਖ਼ਬਰ: ਫਾਜਿ਼ਲਕਾ ਦੇ ਪਿੰਡ ‘ਚ ਇੱਕ ਲੱਖ ਰੁਪਏ ਨੂੰ ਏਕੜ ਜ਼ਮੀਨ ਚੜ੍ਹੀ ਠੇਕੇ

    LEAVE A REPLY

    Please enter your comment!
    Please enter your name here