ਮੰੰਦਬੁੱਧੀ ਨੂੰ ਪਰਿਵਾਰ ਨਾਲ ਮਿਲਾਇਆ
ਰਘਬੀਰ ਸਿੰਘ
ਲੁਧਿਆਣਾ, 14 ਦਸੰਬਰ।
ਕੜਾਕੇ ਦੀ ਠੰਢ ‘ਚ ਠੁਰਠੁਰ ਕਰਦੇ ਪਰਿਵਾਰ ਤੋਂ ਵਿੱਛੜੇ ਮੰਦਬੁੱਧੀ ਨੂੰ ਇੱਥੋਂ ਦੀ ਸਾਧ-ਸੰਗਤ ਵੱਲੋਂ ਪਰਿਵਾਰ ਨਾਲ ਮਿਲਾਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। 25 ਮੈਂਬਰ ਪੂਰਨ ਚੰਦ ਇੰਸਾਂ ਨੇ ਦੱਸਿਆ ਕਿ ਕਾਕਾ ਮੇਹਰ ਇੰਸਾਂ ਨੇ ਆਪਣੇ ਘਰ ਦੇ ਬਾਹਰ ਧੂਰੀ ਲਾਈਨ ਲਾਗੇ ਕਈ ਦਿਨਾਂ ਤੋਂ ਮੈਲੇ ਕੱਪੜਿਆਂ ‘ਚ ਘੁੰਮ ਰਹੇ ਇੱਕ ਵਿਅਕਤੀ ਨਾਲ ਗੱਲਬਾਤ ਸ਼ੁਰੂ ਕਰਦਿਆਂ ਉਸ ਦੇ ਘਰ ਪਰਿਵਾਰ ਬਾਰੇ ਪੁੱਛਿਆ।
ਮੰਦਬੁੱਧੀ ਵਿਅਕਤੀ ਨੇ ਆਪਣਾ ਨਾਂਅ ਅਜਮੇਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਧਾਂਦਰਾ ਲੁਧਿਆਣਾ ਦੱਸਿਆ। ਕਾਕਾ ਮੇਹਰ ਇੰਸਾਂ ਨੇ ਮੰਦਬੁੱਧੀ ਨੂੰ ਰੋਟੀ-ਪਾਣੀ ਖੁਆਇਆ ਤੇ ਆਪਣੇ ਕੋਲ ਰੱਖ ਲਿਆ। ਪਿੰਡ ਧਾਂਦਰਾ ਵਿਖੇ ਰਹਿੰਦੇ ਆਪਣੇ ਮਿੱਤਰ ਜਸਪਾਲ ਸਿੰਘ ਨੂੰ ਫੋਨ ਕਰਕੇ ਉਕਤ ਵਿਅਕਤੀ ਬਾਰੇ ਪੂਰਾ ਪਤਾ ਲਾਇਆ। ਪੂਰੀ ਤਸੱਲੀ ਹੋਣ ‘ਤੇ ਕਾਕਾ ਮੇਹਰ ਇੰਸਾਂ ਨੇ ਜਸਪਾਲ ਸਿੰਘ ਤੇ ਮੰਦਬੁੱਧੀ ਦੇ ਪਿਤਾ ਗੁਰਦੇਵ ਸਿੰਘ ਨੂੰ ਆਪਣੇ ਘਰ ਆਉਣ ਲਈ ਕਿਹਾ।
ਗੁਰਦੇਵ ਸਿੰਘ ਦੇ ਘਰ ਆਉਣ ‘ਤੇ ਕਾਕਾ ਮੇਹਰ ਇੰਸਾਂ ਨੇ ਅਜਮੇਰ ਸਿੰਘ ਨੂੰ ਉਸ ਦੇ ਹਵਾਲੇ ਕਰ ਦਿੱਤਾ। ਧਾਂਦਰਾ ਵਾਸੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਅਜਮੇਰ ਸਿੰਘ ਨਸ਼ੇ ਕਰਨ ਦਾ ਆਦੀ ਹੈ ਤੇ ਨਸ਼ੇ ਦੀ ਹਾਲਤ ‘ਚ ਉਸ ਨੂੰ ਆਪਣੇ ਘਰ ਬਾਰੇ ਕੁਝ ਵੀ ਪਤਾ ਨਹੀਂ ਰਹਿੰਦਾ। ਉਸ ਨੇ ਕਾਕਾ ਮੇਹਰ ਇੰਸਾਂ ਤੇ ਸਾਧ-ਸੰਗਤ ਦਾ ਧੰਨਵਾਦ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।