ਕਲਵਰੀ ਸਬਮਰੀਨ ਨੇਵੀ ਦੇ ਬੇੜੇ ‘ਚ ਸ਼ਾਮਲ

Calvary Submarine, Navy, Warships, PM, Narendra Modi

ਮੋਦੀ ਬੋਲੇ : ਸਾਡੀ ਤਾਕਤ ਦਾ ਕੋਈ ਮੁਕਾਬਲਾ ਨਹੀਂ
ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਨੇਵੀ ਚੀਫ਼ ਐਡਮਿਰਲ ਸੁਨੀਲ ਲਾਂਬਾ, ਵਾਈਸ ਐਡਮਿਰਲ ਗਿਰੀਸ਼ ਲੂਕਰਾ ਸਮੇਤ ਕਈ ਅਫ਼ਸਰ ਰਹੇ ਮੌਜ਼ੂਦ

ਏਜੰਸੀ
ਮੁੰਬਈ, 14 ਦਸੰਬਰ 

ਸਕਾਰਪੀਨ ਕਲਾਸ ਦੀ ਪਹਿਲੀ ਸਬਮਰੀਨ (ਪਣਡੁੱਬੀ) ਕਲਵਰੀ ਵੀਰਵਾਰ ਨੂੰ ਨੇਵੀ ‘ਚ ਕਮੀਸ਼ੰਡ ਹੋਈ ਮੁੰਬਈ ਦੇ ਮਝਗਾਂਵ ਡਾਈਯਾਰਡ ‘ਚ ਨਰਿੰਦਰ ਮੋਦੀ ਇਸ ਨੂੰ ਸਮੁੰਦਰੀ ਫੌਜ ਨੂੰ ਸਮਰਪਿਤ ਕੀਤਾ

ਇਸ ਦੌਰਾਨ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਨੇਵੀ ਚੀਫ਼ ਐਡਮਿਰਲ ਸੁਨੀਲ ਲਾਂਬਾ, ਵਾਈਸ ਐਡਮਿਰਲ ਗਿਰੀਸ਼ ਲੂਕਰਾ ਸਮੇਤ ਕਈ ਅਫ਼ਸਰ ਮੌਜ਼ੂਦ ਸਨ ਮੋਦੀ ਨੇ ਕਿਹਾ ਕਿ 21ਵੀਂ ਸਦੀ ਦਾ ਰਸਤਾ ਹਿੰਦ ਮਹਾਂਸਾਗਰ ਤੋਂ ਹੋ ਕੇ ਹੀ ਨਿਕਲੇਗਾ ਮੋਦੀ ਨੇ ਕਿਹਾ ਕਿ ‘7500 ਕਿਲੋਮੀਟਰ ਤੋਂ ਲੰਬਾ ਸਾਡਾ ਸਮੁੰਦਰੀ ਤਟ, 1300 ਦੇ ਕਰੀਬ ਛੋਟੇ-ਵੱਡੇ ਦੀਪ ਇੱਕ ਅਜਿਹੀ ਸ਼ਕਤੀ ਦਾ ਨਿਰਮਾਣ ਕਰਦੇ ਹਨ, ਜਿਸ ਦਾ ਕੋਈ ਮੁਕਾਬਲਾ ਨਹੀਂ ਹਿੰਦ ਮਹਾਂਸਾਗਰ ਭਾਰਤ ਹੀ ਨਹੀਂ, ਪੂਰੇ ਵਿਸ਼ਵ ਲਈ ਅਹਿਮ ਹੈ

ਕਿਹਾ ਜਾਂਦਾ ਹੈ ਕਿ ਇੱਕਵੀਂ ਸਦੀ ਏਸ਼ੀਆ ਦੀ ਸਦੀ ਹੈ ਇਹ ਵੀ ਤੈਅ ਹੈ ਕਿ ਇਸ ਦਾ ਰਸਤਾ ਹਿੰਦ ਮਹਾਂਸਾਗਰ ਤੋਂ ਹੋ ਕੇ ਹੀ ਨਿਕਲੇਗਾ ਜਿਸ ਤਰ੍ਹਾਂ ਭਾਰਤ ਦੀ ਰਾਜਨੀਤਿਕ ਤੇ ਆਰਥਿਕ ਮੈਰੀਟਾਈਮ ਪਾਰਟਨਰਸ਼ਿਪ ਵਧ ਰਹੀ ਹੈ, ਉਸ ਨਾਲ ਇਸ ਟੀਚੇ ਦੀ ਪ੍ਰਾਪਤੀ ਹੋਰ ਸੌਖੀ ਨਜ਼ਰ ਆਉਂਦੀ ਹੈ ਸਮੁੰਦਰ ‘ਚ ਸ਼ਕਤੀਆਂ ਦੇਸ਼ ਨਿਰਮਾਣ ਦੀ ਆਰਥਿਕ ਸ਼ਕਤੀਆਂ ‘ਚ ਮੌਜ਼ੂਦ ਹਨ ਭਾਵੇਂ ਸਮੁੰਦਰ ਦੇ ਰਸਤੇ ਆਉਣ ਵਾਲਾ ਅੱਤਵਾਦ ਹੋਵੇ, ਪਾਇਰੇਸੀ ਦੀ ਸਮੱਸਿਆ ਹੋਵੇ, ਡਰੱਗ ਦੀ ਤਸਕਰੀ ਹੋਵੇ, ਭਾਰਤ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ ‘ਸਭ ਕਾ ਸਾਥ ਸਭਕਾ ਵਿਕਾਸ’ ਇਹ ਸਾਡਾ ਸੰਕਲਪ ਜਲ-ਥਲ-ਨਭ ‘ਚ ਇੱਕ ਸਮਾਨ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।