ਧਰਮਗੜ੍ਹ (ਜੀਵਨ ਗੋਇਲ)। ਬਲਾਕ ਅਧੀਨ ਪੈਂਦੇ ਪਿੰਡ ਜਖੇਪਲ ਵਿਖੇ ਬੁਰੀ ਹਾਲਤ ਵਿੱਚ ਘੁੰਮ ਰਹੇ ਇੱਕ ਮੰਦਬੁੱਧੀ ਵਿਅਕਤੀ ਦੀ ਡੇਰਾ ਸ਼ਰਧਾਲੂਆਂ ਨੇ ਸਾਂਭ-ਸੰਭਾਲ (Welfare Work) ਕੀਤੀ। ਜਾਣਕਾਰੀ ਦਿੰਦਿਆਂ ਮਾਸਟਰ ਜਸਵੀਰ ਇੰਸਾਂ, ਯਾਦਵਿੰਦਰ ਜਖੇਪਲ ਅਤੇ ਗੌਰਵ ਇੰਸਾਂ ਨੇ ਕਿਹਾ ਕਿ ਪਿੰਡ ਜਖੇਪਲ ਵਿਖੇ ਇੱਕ ਵਿਅਕਤੀ ਬੇਸਹਾਰਾ ਘੁੰਮ ਰਿਹਾ ਸੀ ਜੋ ਕਿ ਮੰਦਬੁੱਧੀ ਹੋਣ ਕਰਕੇ ਪੂਰੀ ਜਾਣਕਾਰੀ ਨਹੀਂ ਦੇ ਰਿਹਾ ਸੀ।
ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਪੂਜਨੀਕ ਗੁਰੂ ਜੀ ਦੀ ਸਿੱਖਿਆ ਅਨੁਸਾਰ ਮਾਨਵਤਾ ਭਲਾਈ ਕਾਰਜ ਕਰਦਿਆਂ ਉਸ ਦੀ ਵਿਗੜੀ ਹਾਲਤ ਨੂੰ ਸੰਵਾਰਿਆ। ਕਟਿੰਗ ਮਾਸਟਰ ਅਮਰੀਕ ਇੰਸਾਂ, ਜੰਟਾ ਇੰਸਾਂ ਅਤੇ ਯਾਦਵਿੰਦਰ ਇੰਸਾਂ ਨੇ ਉਸ ਦੀ ਹਾਲਤ ਦੇਖਣ ਯੋਗ ਬਣਾਈ ਤੇ ਉਸ ਨੂੰ ਨੁਹਾ ਕੇ ਨਵੇਂ ਕੱਪੜੇ ਪਵਾਏ ਤੇ ਖਾਣਾ ਖਵਾਇਆ। ਜ਼ਿਕਰਯੋਗ ਹੈ ਕਿ ਉਕਤ ਵਿਅਕਤੀ ਦੀ ਇੱਕ ਬਾਂਹ ਕੱਟੀ ਹੋਈ ਹੈ ਜਿਸ ਕਰਕੇ ਉਸ ਨੂੰ ਸਮਾਂ ਬਿਤਾਉਣਾ ਬਹੁਤ ਹੀ ਮੁਸ਼ਕਲ ਸੀ ਪਰ ਪੂਜਨੀਕ ਗੁਰੂ ਜੀ ਦੀ ਰਹਿਮਤ ਸਦਕਾ ਡੇਰਾ ਸ਼ਰਧਾਲੂ ਉਸ ਲਈ ਮਸੀਹਾ ਬਣੇ। (Welfare Work)
ਇਸ ਮੌਕੇ 85 ਮੈਂਬਰ ਰਾਜ ਕੁਮਾਰ, ਪ੍ਰੇਮੀ ਸੇਵਕ ਦੀਦਾਰ ਇੰਸਾਂ, ਰਜਿੰਦਰ ਇੰਸਾਂ, ਪ੍ਰਕਾਸ਼ ਦਾਸ ਇੰਸਾਂ, ਅੰਮਿ੍ਰਤ ਲਾਲ ਇੰਸਾਂ, ਪੱਪੂ ਇੰਸਾਂ, ਗੁਰਜੰਟ ਇੰਸਾਂ ਦੀ ਮੌਜੂਦਗੀ ਵਿੱਚ ਉਸ ਨੂੰ ਜ਼ਿਲ੍ਹਾ ਪੱਧਰੀ ਟੀਮ ਕੋਲ ਛੱਡਿਆ ਗਿਆ ਤਾਂ ਕਿ ਮਿਹਨਤ ਕਰਕੇ ਉਸ ਨੂੰ ਉਸ ਦੇ ਘਰ ਪਹੁੰਚਾਇਆ ਜਾ ਸਕੇ।