ਸ਼ਹੀਦਾਂ ਦੀ ਬਰਸੀ ਮੌਕੇ ਹੋਈ ਨਾਮ ਚਰਚਾ ’ਚ ਕੀਤੇ ਭਲਾਈ ਕਾਰਜ

Welfare Work Sachkahoon

100 ਲੋੜਵੰਦਾਂ ਨੂੰ ਕੰਬਲ ਵੰਡ ਕੇ ਸ਼ਹੀਦ ਪਰਦੀਪ ਕੁਮਾਰ ਇੰਸਾਂ, ਰੇਸਮ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ ਤੇ ਮਨਪ੍ਰੀਤ ਸਿੰਘ ਇੰਸਾਂ ਨੂੰ ਸ਼ਰਧਾਂਜਲੀ ਦਿੱਤੀ

(ਮੇਵਾ ਸਿੰਘ) ਮਲੋਟ/ਲੰਬੀ। ਬਲਾਕ ਲੰਬੀ ਦੇ ਪਿੰਡ ਬਾਦਲ, ਖਿਉਵਾਲੀ, ਤਰਮਾਲਾ ਅਤੇ ਕਬਰਵਾਲਾ ਬਲਾਕ ਦੇ ਪਿੰਡ ਮਾਹੂਆਣਾ ਨਿਵਾਸੀ ਚਾਰ ਡੇਰਾ ਸ਼ਰਧਾਲੂ ਜੋ 16 ਜਨਵਰੀ 2015 ਨੂੰ ਮਾਨਵਤਾ ਦੀ ਨਿਸਵਾਰਥ ਸੇਵਾ ਨਿਭਾਉਂਦਿਆਂ ਕੁੱਲ ਮਾਲਕ ਨਾਲ ਓੜ ਨਿਭਾਕੇ ਸੱਚਖੰਡ ਜਾ ਬਿਰਾਜੇ ਸਨ। ਮਨੁੱਖਤਾ ਦੀ ਸੇਵਾ ਕਰਦਿਆਂ ਸ਼ਹੀਦ ਹੋਏ ਇਨ੍ਹਾਂ ਚਾਰਾਂ ਟਰੈਫਿਕ ਸੰਮਤੀ ਦੇ ਮਹਾਨ ਸੇਵਾਦਾਰਾਂ ਦੀ ਸੱਤਵੀਂ ਬਰਸੀ ਮੌਕੇ ਚਾਰਾਂ ਸ਼ਹੀਦ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਬਲਾਕ ਲੰਬੀ ਤੇ ਕਬਰਵਾਲਾ ਦੇ ਜ਼ਿੰਮੇਵਾਰਾਂ ਦੇ ਸਹਿਯੋਗ ਨਾਲ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਕਰਵਾਈ ਬਲਾਕ ਪੱਧਰੀ ਸਾਂਝੀ ਨਾਮ ਚਰਚਾ ਹੋਈ। Welfare Work

ਨਾਮ ਚਰਚਾ ਦੀ ਸਮਾਪਤੀ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਚਲਾਏ ਜਾ ਰਹੇ 137 ਮਾਨਵਤਾ ਤੇ ਸਮਾਜ ਭਲਾਈ ਨਿਸਵਾਰਥ ਸੇਵਾ ਕਾਰਜਾਂ (Welfare Work) ਤਹਿਤ ਦੋਵਾਂ ਬਲਾਕਾਂ ਦੇ ਜ਼ਿੰਮੇਵਾਰਾਂ ਦੇ ਸਹਿਯੋਗ ਨਾਲ ਸਰਦੀ ਦੇ ਮੌਸਮ ਨੂੰ ਮਹਿਸੂਸ ਕਰਦਿਆਂ ਇਲਾਕੇ ਦੇ 100 ਜ਼ਰੂਰਤਮੰਦਾਂ ਨੂੰ ਕੰਬਲ ਵੰਡੇ ਗਏ।  ਇਸ ਤੋਂ ਪਹਿਲਾਂ ਹੋਈ ਬਲਾਕ ਪੱਧਰੀ ਨਾਮ ਚਰਚਾ ’ਚ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਕੀਤੀ ਤੇ ਪਵਿੱਤਰ ਗਰੰਥਾਂ ’ਚੋਂ ਸੰਤਾਂ ਮਹਾਤਮਾ ਦੇ ਪਵਿੱਤਰ ਬਚਨ ਪੜ੍ਹ ਕੇ ਸੁਣਾਏ। ਇਸ ਦੇ ਨਾਲ ਹੀ ਸ਼ਹੀਦ ਪਰਦੀਪ ਕੁਮਾਰ ਇੰਸਾਂ ਦੇ ਪੁਰਾਣੇ ਸ਼ਬਦ ਦੀ ਰਿਕਾਰਡ ਆਡੀਓ ‘‘ਪ੍ਰੇਮ ਤਾਂ ਹਰ ਕੋਈ ਪਾ ਲੈਂਦਾ, ਪਰ ਪਾਕੇ ਨਿਭਾਣਾ ਤੂੰ ਜਾਣੇ,’’ ਸਾਧ-ਸੰਗਤ ਨੂੰ ਸੁਣਾਈ ਗਈ। ਜ਼ਿਕਰਯੋਗ ਹੈ ਕਿ ਸ਼ਹੀਦ ਪਰਦੀਪ ਕੁਮਾਰ ਇੰਸਾਂ ਨੇ ਮਿਊਜਿਕ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਸੀ ਤੇ ਉਹ ਬਹਤ ਵਧੀਆ ਕਵੀਰਾਜ ਅਤੇ ਹਰਮੋਨੀਅਮ ਦੇ ਮਾਸਟਰ ਵੀ ਸਨ।

ਇਸ ਮੌਕੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਵਿਚ ਰਘਬੀਰ ਸਿੰਘ ਇੰਸਾਂ, ਖੁਸ਼ਪ੍ਰੀਤ ਕੌਰ ਇੰਸਾਂ, ਗੁਰਪ੍ਰੀਤ ਕੌਰ ਇੰਸਾਂ, ਵਾਸੀ ਬਾਦਲ, ਹਰੀਸ਼ ਕੁਮਾਰ ਇੰਸਾਂ, ਆਸ਼ਾ ਰਾਣੀ ਇੰਸਾਂ, ਨੀਸ਼ੂਬਾਲਾ ਇੰਸਾਂ, ਸੰਦੀਪ ਇੰਸਾਂ, ਵਾਸੀ ਖਿਉਵਾਲੀ, ਬਲਵੰਤ ਸਿੰਘ ਇੰਸਾਂ, ਵੀਰਪਾਲ ਕੌਰ ਇੰਸਾਂ, ਗਗਨਦੀਪ ਕੌਰ ਇੰਸਾਂ ਵਾਸੀ ਤਰਮਾਲਾ ਅਤੇ ਕਾਲਾ ਸਿੰਘ ਇੰਸਾਂ, ਮਨਜੀਤ ਕੌਰ ਇੰਸਾਂ ਬਲਾਕ ਸੁਜਾਨ ਭੈਣ, ਅਤੇ ਗੁਰਪ੍ਰੀਤ ਸਿੰਘ ਇੰਸਾਂ ਵਾਸੀ ਪਿੰਡ ਮਾਹੂਆਣਾ ਤੋਂ ਇਲਾਵਾ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਗੁਰਦਾਸ ਸਿੰਘ ਇੰਸਾਂ, ਰਾਹੁਲ ਇੰਸਾਂ, ਸੁਖਦੇਵ ਸਿੰਘ ਇੰਸਾਂ 45 ਮੈਂਬਰ ਪੰਜਾਬ, ਭੈਣ ਕਿਰਨ ਇੰਸਾਂ, ਸ਼ਿਮਲਾ ਇੰਸਾਂ 45 ਮੈਂਬਰ ਪੰਜਾਬ, ਬਲਾਕ ਲੰਬੀ 15 ਮੈਂਬਰਾਂ ਵਿਚ ਲਛਮਣ ਸਿੰਘ ਇੰਸਾਂ, ਅੰਗਰੇਜ ਸਿੰਘ ਇੰਸਾਂ, ਹਰਜੀ ਰਾਮ ਇੰਸਾਂ, ਗੁਰਤੇਜ ਸਿੰਘ ਇੰਸਾਂ, ਰਾਜਿੰਦਰ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਗੁਰਮੇਜ ਸਿੰਘ ਇੰਸਾਂ ਬਲਾਕ ਭੰਗੀਦਾਸ, ਕਬਰਵਾਲਾ ਬਲਾਕ 15 ਮੈਂਬਰਾਂ ’ਚ ਗੁਰਚਰਨ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ ਅਤੇ ਸੁਲੱਖਣ ਸਿੰਘ ਇੰਸਾਂ ਬਲਾਕ ਭੰਗੀਦਾਸ, ਸੇਵਾਦਾਰ ਗੁਰਸੇਵਕ ਸਿੰਘ ਲਾਲਬਾਈ ਅਤੇ ਅਮਨਦੀਪ ਸਿੰਘ ਗੱਗੜ, ਪਿੰਡਾਂ ਦੇ ਭੰਗੀਦਾਸ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਭਾਜਪਾ ਆਗੂ ਰਕੇਸ਼ ਢੀਂਗੜਾ ਤੇ ਦੋਵਾਂ ਬਲਾਕਾਂ ਦੀ ਵੱਡੀ ਗਿਣਤੀ ਸਾਧ-ਸੰਗਤ ਨੇ ਕੜਾਕੇ ਦੀ ਠੰਢ ਦੇ ਬਾਵਜ਼ੂਦ ਨਾਮ ਚਰਚਾ ਵਿਚ ਆਪਣੀ ਭਰਵੀਂ ਹਾਜ਼ਰੀ ਲਗਵਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ