Mental Health Support: ਮੰਦਬੁੱਧੀ ਦਾ ਸਹਾਰਾ ਬਣੇ ਉਡੀਸ਼ਾ ਦੇ ਡੇਰਾ ਸ਼ਰਧਾਲੂ

Mental Health Support
ਉੜੀਸ਼ਾ : ਮੰਦਬੁੱਧੀ ਨੂੰ ਨਹਾਉਂਦੇ ਹੋਏ ਸੇਵਾਦਾਰ ਅਤੇ ਐੱਨਜੀਓ ’ਚ ਲੈ ਕੇ ਜਾਣ ਮੌਕੇ ਸੇਵਾਦਾਰ ਨਾਲ।

ਤਰਸਯੋਗ ਹਾਲਾਤ ’ਚ ਸੜਕ ’ਤੇ ਬੇਸੁੱਧ ਪਿਆ ਸੀ ਅਧੇੜ ਵਿਅਕਤੀ, ਸੇਵਾਦਾਰਾਂ ਨੇ ਕੀਤੀ ਸੰਭਾਲ, ਐੱਨਜੀਓ ’ਚ ਪਹੁੰਚਾਇਆ | Mental Health Support

Mental Health Support: (ਸੱਚ ਕਹੂੰ ਨਿਊਜ਼) ਉਡੀਸ਼ਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 167 ਕਾਰਜ ਇੱਕ ਤੋਂ ਵੱਧ ਕੇ ਇੱਕ ਹਨ ਤੇ ਸਮਾਜ ਲਈ ਵਰਦਾਨ ਸਾਬਤ ਹੋ ਰਹੇ ਹਨ ਉਨ੍ਹਾਂ ’ਚੋਂ ਇੱਕ ‘ਇਨਸਾਨੀਅਤ’ ਮੁਹਿੰਮ ਉਨ੍ਹਾਂ ਮੰਦਬੁੱਧੀ ਲੋਕਾਂ ਲਈ ਆਸ ਦੀ ਨਵੀਂ ਕਿਰਨ ਬਣ ਰਹੀ ਹੈ ਜੋ ਆਪਣਿਆਂ ਤੋਂ ਵਿੱਛੜ ਕੇ ਦਰ-ਦਰ ਦੀਆਂ ਠੋਕਰਾਂ ਖਾਂਦੇ ਹਨ ਅਜਿਹੇ ਲੋਕਾਂ ਦੀ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਨਾ ਸਿਰਫ ਸਾਰ ਸੰਭਾਲ ਕਰਦੇ ਹਨ, ਸਗੋਂ ਉਨ੍ਹਾਂ ਨੂੰ ਕਈ ਆਪਣਿਆਂ ਨਾਲ ਮਿਲਾਉਣ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸੇ ਕੜੀ ’ਚ ਉੜੀਸ਼ਾ ਦੀ ਸਾਧ-ਸੰਗਤ ਨੇ ਸੜਕ ’ਤੇ ਬੇਵੱਸ ਹਾਲਾਤ ’ਚ ਪਏ ਮੰਦਬੁੱਧੀ ਵਿਅਕਤੀ ਦੀ ਸੰਭਾਲ ਕੀਤੀ ਤੇ ਬਾਅਦ ’ਚ ਉਸਨੂੰ ਉੱਥੇ ਸਥਿਤ ਸ਼ਾਂਤੀ ਨਿਵਾਸੀ ਐੱਨਜੀਓ ’ਚ ਪਹੁੰਚਾਇਆ ਉਸ ਵਿਅਕਤੀ ਦੀ ਪਹਿਚਾਣ ਲਈ ਡੇਰਾ ਸ਼ਰਧਾਲੂ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ।

ਇਹ ਵੀ ਪੜ੍ਹੋ: PM Kisan Nidhi 19th Kist: ਕਿਸਾਨ ਭੁੱਲ ਕੇ ਵੀ ਨਾ ਕਰਨ ਇਹ ਗਲਤੀਆਂ, ਨਹੀਂ ਤਾਂ 19ਵੀਂ ਕਿਸ਼ਤ ਤੋਂ ਰਹਿ ਜਾਓਗੇ ਵਾਂਝੇ…

ਜਾਣਕਾਰੀ ਦਿੰਦੇ ਹੋਏ ਡੇਰਾ ਪ੍ਰੇਮੀ ਰਾਜਪਾਲ ਇੰਸਾਂ ਨੇ ਦੱਸਿਆ ਕਿ ਉੜੀਸ਼ਾ ਸੂਬੇ ਦੇ ਜਾਜਪੁਰ ਰੋਡ ਕਸਬੇ ’ਚ ਧਵਲਗਿਰੀ ਨੇੜੇ ਗਵਰਨਮੈਂਟ ਹਾਈ ਸਕੂਲ ਦੇ ਸਾਹਮਣੇ ਪਿਛਲੇ ਕਈ ਦਿਨਾਂ ’ਚ ਇੱਕ ਮੰਦਬੁੱਧੀ ਵਿਅਕਤੀ ਬੇਸੁੱਧ ਹਾਲਾਤ ’ਚ ਪਿਆ ਸੀ ਉਕਤ ਵਿਅਕਤੀ ਨੂੰ ਆਪਣੇ ਸਰੀਰ ਬਾਰੇ ਵੀ ਕੋਈ ਸੁਧ ਨਹੀਂ ਸੀ ਤੇ ਉਹ ਕੱਪੜਿਆਂ ’ਚ ਹੀ ਮਲਮੂਤਰ ਕਰ ਰਿਹਾ ਸੀ ਹਰ ਕਿਸੇ ਦਾ ਉਸ ਵੱਲ ਧਿਆਨ ਤਾਂ ਜਾਂਦਾ ਸੀ ਪਰ ਕਿਸੇ ਨੇ ਉਸਦੀ ਸੁੱਧ ਨਹੀਂ ਲਈ ਇਸ ਵਿਅਕਤੀ ਬਾਰੇ ਜਦੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਆਪਣੇ ਸਤਿਗੁਰ ਦੇ ਪਾਵਨ ਬਚਨਾਂ ’ਤੇ ਅਮਲ ਕਰਦਿਆਂ ਉਸ ਵਿਅਕਤੀ ਦੀ ਸਾਰ ਸੰਭਾਲ ਦਾ ਨਿਸ਼ਚੈ ਕੀਤਾ।

ਉਨ੍ਹਾਂ ਨੇ ਉਸ ਵਿਅਕਤੀ ਨੂੰ ਸੰਭਾਲਿਆ ਤੇ ਚੰਗੀ ਤਰ੍ਹਾਂ ਨਾਲ ਨਹਵਾਇਆ ਤੇ ਨਵੇਂ ਕੱਪੜੇ ਪਹਿਨਾਏ ਬਾਅਦ ’ਚ ਉਸਦੀ ਦਸ਼ਾ ਸੁਧਾਰਨ ਲਈ ਉਸਨੂੰ ਸੈਲੂਨ ’ਚ ਲਿਜਾ ਕੇ ਦਾੜੀ-ਵਾਲ ਕੱਟਵਾਏ ਉਸਨੂੰ ਭੋਜਨ ਆਦਿ ਕਰਵਾਇਆ। ਸੇਵਾਦਾਰਾਂ ਨੇ ਉਸ ਵਿਅਕਤੀ ਤੋਂ ਉਸਦੇ ਬਾਰੇ ਪੁੱਛਿਆ ਪਰ ਉਹ ਖੁਦ ਬਾਰੇ ਕੁਝ ਵੀ ਨਹੀਂ ਦੱਸ ਪਾ ਰਿਹਾ ਸੀ ਇਸ ਤੋਂ ਬਾਅਦ ਸੇਵਾਦਾਰਾਂ ਨੇ ਉਸਦੀ ਪਹਿਚਾਣ ਲਈ ਉਸਦੀ ਫੋਟੋ ਸੋਸ਼ਲ ਮੀਡੀਆ ’ਤੇ ਵੀ ਪਾਈ। Mental Health Support

ਇਸ ਤੋਂ ਬਾਅਦ ਸੇਵਾਦਾਰਾਂ ਨੇ ਉਸ ਵਿਅਕਤੀ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਉਸਨੂੰ ਉੱਥੇ ਸਥਿਤ ਸ਼ਾਂਤੀ ਨਿਵਾਸੀ ਐੱਨਜੀਓ ਦੇ ਸੁਪੁਰਦ ਕਰ ਦਿੱਤਾ ਇਸ ਨੇਕ ਕਾਰਜ ’ਚ ਰਾਜਪਾਲ ਇੰਸਾਂ, ਰਮੇਸ਼ ਇੰਸਾਂ, ਵਿਭੁ ਇੰਸਾਂ, ਅਨਿਲ ਇੰਸਾਂ ਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੇ ਮੱਦਦ ਕੀਤੀ ਰਾਜਪਾਲ ਇੰਸਾਂ ਨੇ ਦੱਸਿਆ ਕਿ ਉਹ ਨਿਰੰਤ ਸ਼ਾਂਤੀ ਨਿਵਾਸ ਐੱਨਜੀਓ ਦੇ ਅਹੁਦਾ ਅਧਿਕਾਰੀਆਂ ਦੇ ਸੰਪਰਕ ’ਚ ਹਨ ਤੇ ਉਸ ਵਿਅਕਤੀ ਬਾਰੇ ਜਾਣਕਾਰੀ ਲੈ ਰਹੇ ਹਨ। ਸਥਾਨਕ ਲੋਕਾਂ ਤੋਂ ਵੀ ਉਸ ਵਿਅਕਤੀ ਦੀ ਪਹਿਚਾਣ ਸਬੰਧੀ ਯਤਨ ਕਰ ਰਹੇ ਹਨ।

LEAVE A REPLY

Please enter your comment!
Please enter your name here