Welfare Work: ਲਾਵਾਰਸ ਘੁੰਮਦੇ ਮੰਦਬੁੱਧੀ ਨੂੰ ਹਾਵੜਾ ਜਾ ਕੇ ਪਰਿਵਾਰ ਨੂੰ ਮਿਲਾਇਆ

Welfare Work
Welfare Work: ਲਾਵਾਰਸ ਘੁੰਮਦੇ ਮੰਦਬੁੱਧੀ ਨੂੰ ਹਾਵੜਾ ਜਾ ਕੇ ਪਰਿਵਾਰ ਨੂੰ ਮਿਲਾਇਆ

Welfare Work: ਗਿੱਦੜਬਾਹਾ (ਰਾਜਵਿੰਦਰ ਬਰਾੜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਬਲਾਕ ਗਿੱਦੜਬਾਹਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਵਿੰਗ ਵੱਲੋਂ ਹਾਵੜਾ ਕੋਲਕਾਤਾ (ਪੱਛਮੀ ਬੰਗਾਲ) ਦੇ ਇੱਕ ਮੰਦਬੁਧੀ ਭਾਈ ਸੁਪਨ ਨੂੰ ਉਸਦੇ ਪਰਿਵਾਰ ਨਾਲ ਮਲਾਇਆ।

Read Also : Humanity: ਸਮਾਜ ਭਲਾਈ ਲਈ ਵਿਦੇਸ਼ਾਂ ’ਚ ਸਰਗਰਮ ਨੇ ਮਨੁੱਖਤਾ ਦੇ ਰਾਖੇ

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਵਿੰਗ ਦੇ ਮੈਂਬਰਾਂ ਨੂੰ ਪਤਾ ਲੱਗਾ ਕਿ ਇੱਕ ਮੰਦਬੁੱਧੀ ਭਾਈ ਲਾਵਾਰਿਸ ਹਾਲਾਤ ਵਿੱਚ ਗਿੱਦੜਬਾਹਾ ਦੇ ਬੱਸ ਸਟੈਂਡ ’ਚ ਘੁੱਮ ਰਿਹਾ ਸੀ ਜਿਸ ਦੇ ਪੈਰ ਤੇ ਵੱਡਾ ਜਖ਼ਮ ਸੀ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਵਿੰਗ ਨੇ ਮੰਦਬੁਧੀ ਭਾਈ ਨੂੰ ਉਥੋਂ ਲਿਜਾ ਕੇ ਸਭ ਤੋਂ ਪਹਿਲਾ ਉਸ ਨੂੰ ਚਾਹ ਵਗੈਰਾ ਪਿਆ ਕੇ ਉਸ ਦੀ ਸੇਵਾ ਸੰਭਾਲ ਕੀਤੀ ਤੇ ਹਸਪਤਾਲ ਲਿਜਾ ਕੇ ਉਸ ਦਾ ਇਲਾਜ ਕਰਵਾਇਆ। Welfare Work

ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਵਿੰਗ ਵੱਲੋਂ ਡੇਰੇ ਦੇ 85 ਮੈਂਬਰ ਦੀ ਟੀਮ ਨਾਲ ਸੰਪਰਕ ਕਰਕੇ ਹਾਵੜਾ ਦੇ ਬਲਾਕ ਪ੍ਰੇਮੀ ਸੇਵਕ ਮੋਹਨ ਲਾਲ ਇੰਸਾਂ ਨਾਲ ਗੱਲ ਕਰਕੇ ਮੰਦਬੁਧੀ ਭਾਈ ਸੁਪਨ ਨੂੰ ਉਹਨਾਂ ਦੇ ਘਰ ਹਾਵੜਾ ਕੋਲਕਾਤਾ (ਪੱਛਮੀ ਬੰਗਾਲ) ਜਾ ਕੇ ਪਰਿਵਾਰ ਨਾਲ ਮਿਲਾਇਆ। ਪਰਿਵਾਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਲਾਕ ਗਿੱਦੜਬਾਹਾ ਦੇ ਪ੍ਰੇਮੀ ਮੋਨੂੰ ਇੰਸਾਂ ਪ੍ਰੇਮੀ ਸੇਵਕ ਜ਼ੋਨ ਨੰਬਰ 2, ਪ੍ਰੇਮੀ ਬ੍ਰੀਜੇਸ਼ ਇੰਸਾਂ, ਹਾਵੜਾ ਦੇ ਬਲਾਕ ਪ੍ਰੇਮੀ ਸੇਵਕ ਮੋਹਨ ਲਾਲ ਜੀ ਇੰਸਾਂ ਮੌਕੇ ’ਤੇ ਮੌਜ਼ੂਦ ਸਨ। Welfare Work