ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਜਿਨ੍ਹੀ ਵੀ ਤਾਰੀਫ਼ ਕਰੀਏ ਉਨੀ ਹੀ ਘੱਟ : ਪ੍ਰਧਾਨ ਜੀਵਨ ਗਰਗ | Dera Sacha Sauda
ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ’ਤੇ ਚਲਦਿਆਂ ਬਲਾਕ ਸਮਾਣਾ ਦੇ ਸੇਵਾਦਾਰਾਂ ਵੱਲੋਂ ਅਣਪਛਾਤੇ ਵਾਹਨ ਦੀ ਫੇਟ ਲਗਣ ਕਾਰਨ ਵੱਖ-ਵੱਖ ਥਾਵਾਂ ’ਤੇ ਜਖਮੀ ਹੋਈ ਦੋ ਗਊਆਂ ਦਾ ਇਲਾਜ ਕਰ ਮਾਨਵਤਾ ਭਲਾਈ ਦਾ ਕਾਰਜ ਕੀਤਾ। ਇਸ ਮੌਕੇ ਬਲਾਕ ਸਮਾਣਾ ਦੇ ਜ਼ੋਨ ਨੰਬਰ 3 ਦੇ ਪ੍ਰੇਮੀ ਸੇਵਕ ਅਮਿਤ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਸੇਰ ਸਿੰਘ ਦਾ ਫੋਨ ਆਇਆ ਕਿ ਭਵਾਨੀਗੜ੍ਹ ਰੋਡ ’ਤੇ ਇੱਕ ਗਊ ਗੰਭੀਰ ਰੂਪ ਵਿਚ ਜਖਮੀ ਪਈ ਹੈ ਕਿ੍ਰਪਾ ਇਸ ਦਾ ਇਲਾਜ ਕੀਤਾ ਜਾਵੇ ਤੇ ਸਾਡੀ ਟੀਮ ਵੱਲੋਂ ਤੁਰੰਤ ਭਵਾਨੀਗੜ੍ਹ ਰੋਡ ’ਤੇ ਪੁੱਜ ਗਏ ਤੇ ਵੇਖਿਆ ਕਿ ਕਿਸੇ ਅਣਪਛਾਤੇ ਵਾਹਨ ਦੀ ਫੇਟ ਲਗਣ ਕਾਰਨ ਗਊ ਦਾ ਸਿੰਗ ਟੁੱਟ ਗਿਆ ਸੀ ਤੇ ਉਸ ਦਾ ਇਲਾਜ ਨਾ ਹੋਣ ਕਾਰਨ ਸਿੰਗ ਵਾਲੀ ਜਗ੍ਹਾ ਤੇ ਕਿੜੇ ਪੈ ਗਏ ਸਨ। (Dera Sacha Sauda)
ਜਖਮੀ ਬੇਜੁਬਾਨ ਜਾਨਵਰਾਂ ਦੀ ਸਿਰਫ਼ ਜਾਣਕਾਰੀ ਮਿਲੇ ਝੱਟ ਪੁੱਜ ਜਾਂਦੇ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ :ਪ੍ਰਧਾਨ ਜੀਵਨ ਗਰਗ
ਉਨ੍ਹਾਂ ਦੱਸਿਆ ਕਿ ਜਖਮੀ ਗਊ ਦੇ ਸਿੰਗ ਦੇ ਵਿੱਚੋਂ ਕੀੜੇ ਕੱਢ ਕੇ ਮੱਲਮ-ਪੱਟੀ ਕੀਤੀ ਗਈ ਤੇ ਹੋਰ ਇਲਾਜ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਕ ਹੋਰ ਗਊ ਜੋ ਕਿ ਟਰੱਕ ਯੂਨੀਅਨ ਦੇ ਨਜਦੀਕ ਅਣਪਛਾਤੇ ਵਾਹਨ ਦੀ ਫੇਟ ਲਗਣ ਕਾਰਨ ਉਸ ਦੀ ਲੱਤ ਟੁੱਟ ਗਈ ਸੀ ਜਿਸ ਦਾ ਇਲਾਜ ਕਰਨ ਤੋਂ ਬਾਅਦ ਸਮਾਣਾ ਦੀ ਗਊਸਾਲਾ ਵਿਖੇ ਪਹੁੰਚਾਇਆ ਗਿਆ। ਅਮਿਤ ਇੰਸਾਂ ਨੇ ਕਿਹਾ ਕਿ ਇਹ ਸੇਵਾ ਦਾ ਜਜਬਾ ਪੂਜਨੀਕ ਗੁਰੂ ਜੀ ਵੱਲੋਂ ਦਿੱਤਾ ਗਿਆ ਹੈ, ਜਿਸ ਨਾਲ ਬੇਜੁਬਾਨ ਜਾਨਵਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਪਿਛਲੇ ਕਈ ਸਾਲਾ ਤੋਂ ਗਊ, ਢੱਠੇ ਤੇ ਹੋਰ ਬੇਜੁਬਾਨ ਜਾਨਵਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 157 ਕਾਰਜ ਜ਼ੋ ਕਿ ਡੇਰਾ ਸੱਚਾ ਸੌਦਾ ਦੀ ਸਮੂਹ ਸਾਧ ਸੰਗਤ ਵੱਧ ਚੜ੍ਹ ਕੇ ਕਰ ਰਹੀ ਹੈ। ਇਸ ਮੌਕੇ ਲਾਈਨ ਕੱਲਬ ਸਮਾਣਾ ਰੋਇਲ ਦੇ ਪ੍ਰਧਾਨ ਤੇ ਅਗਰਵਾਲ ਧਰਮਸਾਲਾ ਦੇ ਸਾਬਕਾ ਪ੍ਰਧਾਨ ਜੀਵਨ ਗਰਗ ਨੇ ਕਿਹਾ ਕਿ ਜਾਣਕਾਰੀ ਮਿਲੀ ਸੀ ਕਿ ਇਕ ਗਊ ਜੋ ਕਿ ਗੰਭੀਰ ਰੂਪ ਵਿਚ ਜਖਮੀ ਹੈ ਤੇ ਜਖਮੀ ਹੋਣ ਕਾਰਨ ਤੜਫ ਰਹੀ ਹੈ ਤਾਂ ਇਸ ਦੀ ਜਾਣਕਾਰੀ ਪ੍ਰੇਮੀ ਅਮਿਤ ਇੰਸਾਂ ਨੂੰ ਦਿੱਤੀ ਜਿਸ ਨੇ ਬਿਨ੍ਹਾਂ ਦੇਰੀ ਕਰਦਿਆਂ ਪੁਰੀ ਟੀਮ ਨਾਲ ਕੁਝ ਹੀ ਮਿੰਟਾਂ ਵਿਚ ਉਥੇ ਪੁੱਜ ਗਏ ਤੇ ਜਖਮੀ ਗਊ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਤੇ ਗਊ ਦਾ ਇਲਾਜ ਕਰਨ ਉਪਰੰਤ ਗਊਸ਼ਾਲਾ ਵੀ ਆਪ ਹੀ ਛੱਡ ਕੇ ਆਏ।
ਇਹ ਵੀ ਪੜ੍ਹੋ : ਹੁਣ ਇਹ ਸਰਕਾਰ ਵੀ ਬੱਸ ਸਫ਼ਰ ਦੀ ਦੇਣ ਜਾ ਰਹੀ ਐ ਵੱਡੀ ਸਹੂਲਤ, ਲਵੋ ਪੂਰੀ ਜਾਣਕਾਰੀ
ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਮਾਨਵਤਾ ਪ੍ਰਤੀ ਸੇਵਾ ਦੀ ਜਿਨੀ ਵੀ ਤਾਰੀਫ਼ ਕੀਤੀ ਜਾਵੇ ਉਣੀ ਹੀ ਘੱਟ ਹੈ, ਇਨ੍ਹਾਂ ਸੇਵਾਦਾਰਾਂ ਨੂੰ ਬੱਸ ਇਨ੍ਹਾਂ ਹੀ ਪਤਾ ਹੋਵੇ ਕਿ ਇਸ ਥਾਂ ਤੇ ਕੋਈ ਬੇਜ਼ੁਬਾਨ ਜਾਨਵਰ ਤੜਫ ਰਿਹਾ ਹੈ ਉਥੇ ਇਹ ਤੁਰੰਤ ਪੁੱਜ ਜਾਂਦੇ ਹਨ ਜੋ ਕਿ ਇਕ ਸੱਚੀ ਸੇਵਾ ਹੈ। ਇਸ ਮੌਕੇ ਗੁਰਮੇਲ ਇੰਸਾਂ, ਕੁਲਦੀਪ ਇੰਸਾਂ, ਵਿਨੋਦ ਇੰਸਾਂ, ਸਤਪਾਲ ਇੰਸਾਂ, ਜੀਵਨ ਇੰਸਾਂ, ਸੇਵਕ ਇੰਸਾਂ, ਸ਼ਮਸ਼ੇਰ ਇੰਸਾਂ ਤੋਂ ਇਲਾਵਾ ਟਰੱਕ ਯੂਨੀਅਨ ਦੇ ਨਜਦੀਕ ਖੜੇ ਮਜ਼ਦੂਰਾਂ ਵੱਲੋਂ ਵੀ ਇਸ ਸੇਵਾ ਵਿਚ ਕਾਰਜ ਕੀਤਾ।