Welfare Work: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੁਨਾਮ ਸ਼ਹਿਰ ਦੀ ਸਾਧ-ਸੰਗਤ ਵੱਲੋਂ ਪੂਜਨਿਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਨਾਮ ਚਰਚਾ ਨੀਸ਼ਾ ਗੈਰਾ ਇੰਸਾਂ ਪਤਨੀ ਰਕੇਸ਼ ਕੁਮਾਰ ਗੈਰਾ ਇੰਸਾਂ ਦੇ ਨਿਵਾਸ ਸਥਾਨ ਮੁਹੱਲਾ ਕਾਲੀਚਰਨ ਵਿਖੇ ਕੀਤੀ ਗਈ।
ਇਸ ਮੌਕੇ ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ਬੇਨਤੀ ਦੇ ਸ਼ਬਦ ਨਾਲ ਕੀਤੀ। ਇਸ ਮੌਕੇ ਕਵੀਰਾਜਾਂ ਵੱਲੋਂ ਖੁਸ਼ੀ ਪਰਥਾਏ ਸ਼ਬਦਬਾਣੀ ਕੀਤੀ ਗਈ ਤੇ ਪਵਿੱਤਰ ਗ੍ਰੰਥਾਂ ਵਿੱਚੋਂ ਸੰਤਾਂ ਮਹਾਤਮਾ ਦੇ ਅਨਮੋਲ ਬਚਨ ਸਾਧ-ਸੰਗਤ ਨੂੰ ਪੜ ਕੇ ਸੁਣਾਏ ਗਏ।ਨਾਮ ਚਰਚਾ ਉਪਰੰਤ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਨੀਸਾ ਗੈਰਾ ਇੰਸਾਂ ਪਤਨੀ ਰਕੇਸ਼ ਕੁਮਾਰ ਗੈਰਾ ਇੰਸਾਂ ਦੇ ਸਮੂਹ ਪਰਿਵਾਰ ਵੱਲੋਂ 2 ਲੋੜਵੰਦ ਪਰਿਵਾਰਾਂ ਨੂੰ ਮਹੀਨੇ-ਮਹੀਨੇ ਭਰ ਦਾ ਰਾਸਨ ਵੰਡਿਆਂ ਗਿਆ। Welfare Work
Read Also : Sunam News: ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੰਜ ਪਿੰਡਾਂ ਨੂੰ ਦਿੱਤਾ ਤੋਹਫ਼ਾ, ਪ੍ਰੋਜੇਕਟ ਦੀ ਖੁਦ ਕਰਵਾਈ ਸ਼ੁਰੂਆਤ
ਇਸ ਮੌਕੇ ਗੁਲਜਾਰ ਸਿੰਘ ਇੰਸਾਂ, ਮਾਸਟਰ ਜਾਗਰ ਸਿੰਘ ਇੰਸਾਂ, ਓਮ ਪ੍ਰਕਾਸ ਇੰਸਾਂ, ਪਾਲੀ ਇੰਸਾਂ, ਸੰਜੀਵ ਇੰਸਾਂ, ਬਲਵਿੰਦਰ ਇੰਸਾਂ, ਪਿਯੂਸ ਇੰਸਾਂ, ਮਨਪ੍ਰੀਤ ਇੰਸਾਂ, ਵਿਸ਼ਵਜੀਤ ਇੰਸਾਂ, ਭੈਣ ਬਸੰਤੀ ਦੇਵੀ ਇੰਸਾਂ, ਭੈਣ ਜੋਤੀ ਇੰਸਾਂ, ਭੈਣ ਮਨਜੀਤ ਕੌਰ ਇੰਸਾਂ, ਭੈਣ ਸਿੰਦਰ ਕੌਰ ਇੰਸਾਂ, ਭੈਣ ਮੋਨਿਕਾਂ ਇੰਸਾਂ ਅਤੇ ਹੋਰ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਸਿਰਕਤ ਕੀਤੀ। Welfare Work