ਡੇਰਾ ਪ੍ਰੇਮੀਆਂ ਦੀ ਬਦੌਲਤ 15 ਸਾਲ ਬਾਅਦ ਪਰਿਵਾਰ ਨੂੰ ਮਿਲਿਆ ਮੰਦਬੁੱਧੀ | Welfare Work
ਸੰਗਰੂਰ (ਗੁਰਪ੍ਰੀਤ ਸਿੰਘ)। 15 ਸਾਲ ਪਹਿਲਾਂ ਲਾਪਤਾ ਪਰਿਵਾਰਕ ਮੈਂਬਰ ਦੇ ਜਿੰਦਾ ਹੋਣ ਬਾਰੇ ਸੁਣ ਕੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਸ ਖੁਸ਼ੀ ਦਾ ਸਬੱਬ ਬਣੇ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਜਿਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਦੀ ਬਦੌਲਤ 15 ਸਾਲ ਪਹਿਲਾਂ ਲਾਪਤਾ ਹੋਏ ਮੰਦਬੁੱਧੀ ਵਿਅਕਤੀ ਦਾ ਪਰਿਵਾਰ ਨਾਲ ਸੰਪਰਕ ਕਰਵਾਇਆ। (Welfare Work)
ਇਸ ਬਾਰੇ ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਇਕ ਮਾਨਸਿਕ ਤੌਰ ’ਤੇੇ ਪ੍ਰੇਸ਼ਾਨ ਵਿਅਕਤੀ (ਉਮਰ ਕਰੀਬ 50 ਸਾਲ) ਲਾਵਾਰਿਸ ਹਾਲਤ ਵਿਚ ਭਵਾਨੀਗੜ੍ਹ (ਸੰਗਰੂਰ) ਸੜਕ ’ਤੇ ਜਾ ਰਿਹਾ ਸੀ, ਜਿਸਦੀ ਹਾਲਤ ਤਰਸਯੋਗ ਸੀ। ਜਿਸ ਸਬੰਧੀ ਸੂਚਨਾ ਪ੍ਰੇਮੀ ਜਗਦੀਸ਼ ਘਰਾਚੋਂ ਨੇ ਦਿੱਤੀ। ਮੰਦਬੁੱਧੀ ਵਿਅਕਤੀ ਸਬੰਧੀ ਪਤਾ ਲੱਗਣ ’ਤੇ ਸਾਡੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਨੇ ਤੁਰੰਤ ਪਹੁੰਚ ਕੇ ਉਸਦੀ ਦੇਖ ਰੇਖ ਸ਼ੁਰੂ ਕਰ ਦਿੱਤੀ। (Welfare Work)
ਸਾਂਭ-ਸੰਭਾਲ ਉਪਰੰਤ ਪਿੰਗਲਵਾੜਾ ਆਸ਼ਰਮ ਦਾਖਲ ਕਰਵਾਇਆ | Welfare Work
ਜਿਸ ਨੂੰ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਕਾਰ ਰਾਹੀ ਲਿਆ ਕੇ ਉਸਨੂੰ ਖਾਣਾ ਖਵਾਇਆ ਗਿਆ। ਇਸ ਤੋਂ ਬਾਅਦ ਸੇਵਾਦਾਰਾਂ ਦੇ ਸਹਿਯੋਗ ਨਾਲ ਮੰਦਬੁੱਧੀ ਵਿਅਕਤੀ ਨਵਾਇਆ ਧਵਾਇਆ ਗਿਆ ਤੇ ਉਸਨੂੰ ਨਵੇਂ ਕੱਪੜੇ ਪਹਿਨਾਏ ਗਏ। ਉਕਤ ਵਿਅਕਤੀ ਤੋਂ ਜਦੋਂ ਉਸਦੇ ਨਾਂਅ ਬਾਰੇ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਹਰੀ ਨਰਾਇਣ ਪੁੱਤਰ ਖੁਸ਼ੀ ਲਾਲ ਵਾਸੀ ਡੰਗਰੋਲੀ ਤਹਿਸੀਲ ਬਰਾਸੀਆ ਜ਼ਿਲ੍ਹਾ ਭੋਪਾਲ ਦੱਸਿਆ, ਜਿਸ ਤੋਂ ਬਾਅਦ ਉਸਦੇ ਪਰਿਵਾਰਿਕ ਮੈਂਬਰਾਂ ਨਾਲ ਲੋਕਲ ਪੁਲਿਸ ਨਾਲ ਡਿਜ਼ੀਟਲੀ ਤਕਨੀਕ ਰਾਹੀਂ ਨੰਬਰ ਲੈ ਕੇ ਸੰਪਰਕ ਕੀਤਾ ਗਿਆ।
ਉਕਤ ਮੰਦਬੁੱਧੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਹ ਕਰੀਬ ਪੰਦਰਾਂ ਸਾਲ ਤੋਂ ਮਾਨਸਿਕ ਬਿਮਾਰੀ ਕਾਰਨ ਲਾਪਤਾ ਹੋ ਗਿਆ ਸੀ, ਜਿਸਦੀ ਅਸੀ ਕਾਫ਼ੀ ਭਾਲ ਕੀਤੀ ਪਰ ਸਾਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਸੀਂ ਸੰਗਰੂਰ ਆ ਕੇ ਇਸਨੂੰ ਲੈ ਜਾਵਾਂਗੇ। ਪਰਿਵਾਰਿਕ ਮੈਂਬਰ ਬਹੁਤ ਖੁਸ਼ ਹੋਏ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ।
ਇਸ ਤੋਂ ਬਾਅਦ ਮੰਦਬੁੱਧੀ ਵਿਅਕਤੀ ਸਬੰਧੀ ਥਾਣਾ ਵਿਚ ਰਿਪੋਰਟ ਦਰਜ ਕਰਵਾਈ ਗਈ ਤੇ ਸਿਵਲ ਹਸਪਤਾਲ ਵਿਖੇ ਮੈਡੀਕਲ ਜਾਂਚ ਕਰਵਾਉਣ ਉਪਰੰਤ ਉਸਨੂੰ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਸੇਵਾ ਵਿੱਚ ਪ੍ਰੇਮੀ ਨਾਹਰ ਸਿੰਘ ਕਾਲਾ, ਦਿਕਸ਼ਾਂਤ ਇੰਸਾਂ, ਧਰਵ ਗਰਗ, ਕੁਲਵੀਰ, ਬਾਲਾ ਸਿੰਘ ਸਿਬੀਆ ਤੇ ਹੋਰ ਸੇਵਾਦਾਰਾਂ ਦਾ ਖਾਸ ਯੋਗਦਾਨ ਰਿਹਾ।
Also Read : ਪਾਰਟੀ ਛੱਡ ਕੇ ਗਏ ਆਗੂਆਂ ਲਈ ਹਰਚੰਦ ਸਿੰਘ ਬਰਸਟ ਨੇ ਕਹੀ ਵੱਡੀ ਗੱਲ