ਸੰਗਰੂਰ (ਨਰੇਸ਼ ਕੁਮਾਰ)। ਸੰਗਰੂਰ ਦੇ ਪ੍ਰੇਮ ਬਸਤੀ ਰੋਡ ਵਿਖੇ ਇੱਕ ਮੰਦਬੁੱਧੀ ਵਿਅਕਤੀ ਲਵਾਰਸ ਹਾਲਤ ਵਿੱਚ ਘੁੰਮ ਰਿਹਾ ਸੀ, ਜਿਸ ਦੇ ਕੱਪੜੇ ਫਟੇ ਹੋਏ ਸਨ ਅਤੇ ਸਰੀਰਕ ਹਾਲਤ ਵੀ ਖਰਾਬ ਸੀ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਸਦੀ ਸਾਂਭ ਸੰਭਾਲ ਕੀਤੀ।ਪੁੱਛਗਿੱਛ ਕਰਨ ਤੇ ਪਤਾ ਲੱਗਿਆ ਕਿ ਇਹ ਨੌਜਵਾਨ ਉਤਰ ਪ੍ਰਦੇਸ਼ ਦੇ ਬਰੇਲੀ ਜਿਲਾ ਦੇ ਰਹਿਣ ਵਾਲਾ ਹੈ ਅਤੇ ਆਪਣੇ ਘਰ ਤੋਂ ਢਾਈ ਸਾਲਾਂ ਤੋਂ ਲਾਪਤਾ ਹੈ।
ਸੇਵਾਦਾਰਾਂ ਨੇ ਸਾਂਭ-ਸੰਭਾਲ ਕੀਤੀ ਤੇ ਪਰਿਵਾਰ ਨਾਲ ਮਿਲਾਇਆ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੇਰਾ ਸੱਚਾ ਸੌਦਾ ਬਲਾਕ ਸੰਗਰੂਰ ਦੇ ਸੇਵਾਦਰ ਰਿਟ. ਇੰਸਪੈਕਟਰ ਪ੍ਰੇਮੀ ਜਗਰਾਜ ਸਿੰਘ ਨੇ ਦੱਸਿਆ ਕਿ ਜਦੋਂ ਸਾਨੂੰ ਇਸ ਮੰਦਬੁੱਧੀ ਨੌਜਵਾਨ ਬਾਰੇ ਪਤਾ ਲੱਗਿਆ ਤਾਂ ਉਸਨੂੰ ਆਪਣੇ ਘਰ ਲਿਆ ਕੇ ਉਸ ਨੂੰ ਨਵਾ ਕੇ ਕੱਪੜੇ ਬਦਲੇ ਗਏ ਤੇ ਉਸਨੂੰ ਖਾਣਾ ਖਵਾਇਆ ਤੇ ਉਸਦੀ ਸਾਂਭ ਸੰਭਾਲ ਕੀਤੀ ਗਈ। ਜਿਸਤੋਂ ਬਾਅਦ ਮਾਨਸਿਕ ਤੌਰ ਤੇ ਕਮਜੋਰ ਵਿਅਕਤੀ ਨੇ ਆਪਣਾ ਨਾਮ ਤੋਤਾ ਰਾਮ ਦੱਸਿਆ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦਾ ਸੰਪਰਕ ਨੰਬਰ ਵੀ ਦਿੱਤਾ।
ਉਸ ਨੰਬਰ ਤੇ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਹ ਨੌਜਵਾਨ ਜਿਸਦੀ ਉਮਰ ਕਰੀਬ 37 ਸਾਲ ਹੈ ਅਤੇ ਆਪਣੇ ਪਰਿਵਾਰ ਤੋਂ ਕਰੀਬ ਢਾਈ ਸਾਲਾਂ ਤੋਂ ਵਿਛੜਿਆ ਹੋਇਆ ਹੈ ਅਤੇ ਪਤਾ ਲੱਗਿਆ ਕਿ ਇਹ ਉਤਰਪ੍ਰਦੇਸ਼ ਦੇ ਬਰੇਲੀ ਜਿਲਾ ਤੋਂ ਮੀਰਗੰਜ ਕਸਬਾ ਦਾ ਰਹਿਣ ਵਾਲਾ ਹੈ। ਸੇਵਾਦਾਰਾਂ ਨੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਕਿ ਤੋਤਾ ਰਾਮ ਸਾਡੇ ਕੋਲ ਸਹੀ ਸਲਾਮਤ ਤੇ ਤੰਦਰੁਸਤ ਹਾਲਤ ਵਿੱਚ ਹੈ ਤੁਸੀਂ ਇਸ ਨੂੰ ਆ ਕੇ ਲਿਜਾ ਸਕਦੇ ਹੋ। ਸੇਵਾਦਾਰਾਂ ਨੇ ਵੱਟਸਐਪ ਵੀਡੀਓ ਕਾਲ ਰਾਹੀ ਤੋਤਾ ਰਾਮ ਦੀ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਵੀ ਕਰਵਾਈ।
ਪਰਿਵਾਰਿਕ ਮੈਂਬਰਾਂ ਦਾ ਖੁਸ਼ੀ ਦਾ ਕੋਈ ਠਿਕਾਣਾ ਨਹੀ ਰਿਹਾ | Welfare Work
ਸੇਵਾਦਾਰਾਂ ਦਾ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਖੁਸ਼ੀ ਦਾ ਕੋਈ ਠਿਕਾਣਾ ਨਹੀ ਰਿਹਾ । ਤੋਤਾ ਰਾਮ ਦੇ ਪਿਤਾ ਦਵਿੰਦਰ ਸਿੰਘ ਆਪਣੇ ਪੁੱਤਰ ਨੂੰ ਲੈਣ ਲਈ ਸੰਗਰੂਰ ਦੇ ਨਾਮਚਰਚਾ ਘਰ ਵਿਖੇ ਪਹੁੰਚੇ ਅਤੇ ਆਪਣੇ ਪੁੱਤਰ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਪ੍ਰੇਮੀ ਜਗਰਾਜ ਸਿੰਘ ਨੇ ਦੱਸਿਆ ਕਿ ਅੱਜ ਕਾਗਜੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਤੋਤਾ ਰਾਮ ਨੂੰ ਉਸਦੇ ਪਿਤਾ ਦੇ ਹਵਾਲੇ ਕਰ ਦਿੱਤਾ ਅਤੇ ਬਰੇਲੀ ਲਈ ਟਰੇਨ ਵਿੱਚ ਬਿਠਾ ਕੇ ਰਵਾਨਾ ਕਰ ਦਿੱਤਾ ਗਿਆ, ਜਿਨ੍ਹਾ ਦਾ ਖਰਚਾ ਸੇਵਾਦਾਰਾਂ ਵੱਲੋਂ ਕੀਤਾ ਗਿਆ।
ਮਾਨਸਿਕ ਤੌਰ ਤੇ ਕਮਜੋਰ ਤੋਤਾ ਰਾਮ ਦੇ ਪਿਤਾ ਦਵਿੰਦਰ ਸਿੰਘ ਨੇ ਸੰਗਰੂਰ ਨਾਮਚਰਚਾ ਘਰ ਵਿਖੇ ਢਾਈ ਸਾਲਾਂ ਤੋਂ ਗੁੰਮ ਆਪਣੇ ਪੁੱਤਰ ਪਾ ਕੇ ਖੁਸ਼ੀ ਜਾਹਰ ਕਰਦਿਆਂ ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਪੁੱਤਰ ਢਾਈ ਸਾਲਾਂ ਤੋਂ ਘਰੋਂ ਲਾਪਤਾ ਸੀ ਅਤੇ ਬਹੁਤ ਥਾਵਾਂ ਤੋਂ ਲੱਭਣ ਤੋਂ ਬਾਅਦ ਵੀ ਇਸ ਦਾ ਸਾਨੂੰ ਕੋਈ ਪਤਾ ਠਿਕਾਣਾ ਨਹੀਂ ਮਿਲਿਆ। ਇਸ ਸੰਬੰਧੀ ਅਸੀਂ ਇੱਕ ਪੁਲਿਸ ਰਿਪੋਰਟ ਥਾਣਾ ਵਿੱਚ ਕਰਵਾਈ ਸੀ ਪਰ ਤੋਤਾ ਰਾਮ ਕਿਤੇ ਵੀ ਨਾ ਲੱਭਣ ਕਾਰਨ ਅਸੀਂ ਪਿਛਲੇ ਲੰਮੇ ਸਮੇਂ ਤੋਂ ਪ੍ਰੇਸ਼ਾਨ ਰਹਿੰਦੇ ਸੀ। ਉਨ੍ਹਾਂ ਦੱਸਿਆ ਕਿ ਤੋਤਾ ਰਾਮ ਬਚਪਨ ਤੋਂ ਹੀ ਦਿਮਾਗ ਤੋਂ ਥੋੜਾ ਕਮਜ਼ੋਰ ਹੈ ਅਤੇ ਸੱਤ ਕਲਾਸਾਂ ਤੱਕ ਪੜਾਈ ਵੀ ਕੀਤੀ ਹੈ।
ਸੇਵਾਦਾਰਾਂ ਨੇ ਸਾਂਭ-ਸੰਭਾਲ ਕੀਤੀ ਤੇ ਪਰਿਵਾਰ ਨਾਲ ਮਿਲਾਇਆ
ਤੋਤਾ ਰਾਮ ਦੇ ਘੁੰਮ ਹੋਣ ਤੋਂ ਬਾਅਦ ਅਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਰਹਿੰਦੇ ਸੀ ਸਾਨੂੰ ਸਾਡੇ ਪੁੱਤਰ ਮਿਲ ਜਾਵੇ ਤੇ ਘਰ ਵਾਪਸ ਆ ਜਾਵੇ। ਪਰ ਅੱਜ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸੇਵਾਦਾਰਾਂ ਦੀ ਮਿਹਨਤ ਅਤੇ ਸੇਵਾ ਭਾਵਨਾ ਕਾਰਨ ਸਾਨੂੰ ਸਾਡੇ ਖੋਹਿਆ ਹੋਇਆ ਪੁੱਤਰ ਮਿਲਿਆ ਹੈ। ਅਸੀਂ ਤਹਿ ਦਿਲੋਂ ਤੋ ਇਨ੍ਹਾਂ ਸੇਵਾਦਾਰਾਂ ਦਾ ਅਤੇ ਪੂਜਨੀਕ ਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਹਾਂ। ਇਸ ਮੌਕੇ ਤੇ ਜਸਪਾਲ ਇੰਸਾਂ, ਨਾਹਰ ਸਿੰਘ ਕਾਲਾ, ਦਿਕਸ਼ਾਤ ਗਰਗ, ਪ੍ਰਦੀਪ ਇੰਸਾਂ, ਰਵੀ ਇੰਸਾਂ, ਬੰਟੀ ਇੰਸਾਂ, ਸੁਖਚੈਨ ਇੰਸਾਂ ਹਾਜ਼ਰ ਸਨ।