ਸ਼ਹੀਦਾਂ ਦੀ ਯਾਦ ‘ਚ ਪਰਿਵਾਰਕ ਮੈਂਬਰਾਂ ਨੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ, ਕੱਪੜੇ ਵੰਡੇ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਲਾਏ ਪੌਦੇ
ਸੁਖਨਾਮ/ਮਨਪ੍ਰੀਤ ਮਾਨ, ਬਠਿੰਡਾ
ਮਾਨਵਤਾ ਦੇ ਸੱਚੇ ਸੇਵਾਦਾਰ ਮਹਾਂ ਸ਼ਹੀਦ ਸ਼ਾਮ ਸੁੰਦਰ ਇੰਸਾਂ ਤੇ ਭਗਤ ਸ਼ਹੀਦ ਦੀਪਕ ਇੰਸਾਂ ਦੀ ਬਰਸੀ ਮੌਕੇ ਅੱਜ ਬਠਿੰਡਾ ਦੇ ਨਾਮ ਚਰਚਾ ਘਰ, ਮਲੋਟ ਰੋਡ ਵਿਖੇ ਨਾਮ ਚਰਚਾ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏੇ ਇਸ ਮੌਕੇ ਸ਼ਰਧਾਂਜ਼ਲੀ ਭੇਂਟ ਕਰਦਿਆਂ 45 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ ਨੇ ਕਿਹਾ ਕਿ ਇਸ ਸੰਸਾਰ ਵਿਚ ਇਨਸਾਨ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਕਈ ਗੁਮਨਾਮੀ ਦੇ ਹਨ੍ਹੇਰੇ ਵਿਚ ਹੀ ਜੀਵਨ ਗੁਜਾਰ ਕੇ ਚਲੇ ਜਾਂਦੇ ਹਨ ਪ੍ਰੰਤੂ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਰਹਿੰਦੀ ਦੁਨੀਆਂ ਤੱਕ ਆਪਣਾ ਨਾਂਅ ਅਮਰ ਕਰ ਜਾਂਦੇ ਹਨ
ਅਜਿਹਾ ਹੀ ਕੁਝ ਕਰ ਗਏ ਪਿਆਰਾ ਲਾਲ ਜੀ ਦੇ ਸਪੁੱਤਰ ਸ਼ਾਮ ਸੁੰਦਰ ਇੰਸਾਂ ਜਿਨ੍ਹਾਂ ਦਾ ਨਾਂਅ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ‘ਚ ਲਿਖਿਆ ਗਿਆ ਹੈ ਉਨ੍ਹਾਂ 2007 ‘ਚ ਉਸ ਸਮੇਂ ਆਪਣੀ ਕੁਰਬਾਨੀ ਦਿੱਤੀ ਜਦੋਂ ਸ਼ਰਾਰਤੀ ਅਨਸਰਾਂ ਨੇ ਡੇਰਾ ਸੱਚਾ ਸੌਦਾ ਦੀ ਧਾਰਮਿਕ ਅਜ਼ਾਦੀ ‘ਤੇ ਹਮਲੇ ਕੀਤੇ ਬੇਵਜ੍ਹਾ ਸਾਧ-ਸੰਗਤ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਇਲਾਵਾ ਨਾਮ ਚਰਚਾ ਰੋਕਣ ਤੋਂ ਵੀ ਗੁਰੇਜ ਨਹੀਂ ਕੀਤਾ ਅਜਿਹੇ ਜ਼ੁਲਮ ਨੂੰ ਨਾ ਸਹਾਰਦਿਆਂ ਸ਼ਾਮ ਸੁੰਦਰ ਇੰਸਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਸਾਧ-ਸੰਗਤ ‘ਤੇ ਹੋ ਰਹੇ ਜ਼ੁਲਮ ਨੂੰ ਰੋਕਿਆ ਉਨ੍ਹਾਂ ਕਿਹਾ ਕਿ ਭਗਤ ਸ਼ਹੀਦ ਦੀਪਕ ਇੰਸਾਂ ਬਹੁਤ ਹੀ ਨਿਮਰ ਸੁਭਾਅ ਦਾ ਸੇਵਾਦਾਰ ਸੀ ਤੇ ਹਰ ਸਮੇਂ ਸੇਵਾ ਲਈ ਤਤਪਰ ਰਹਿੰਦਾ ਸੀ
ਛੋਟੀ ਉਮਰੇ ਮਾਨਵਤਾ ਦੀ ਸੇਵਾ ‘ਚ ਆਪਣਾ ਵੱਡਾ ਨਾਂਅ ਕਮਾਉਣ ਵਾਲੇ ਦੀਪਕ ਇੰਸਾਂ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ ਪ੍ਰੰਤੂ ਉਸ ਜਾਂਬਾਜ਼ ਸੇਵਾਦਾਰ ਦੀ ਯਾਦ ਸਾਡੇ ਦਿਲਾਂ ਵਿੱਚ ਹਮੇਸ਼ਾ ਬਣੀ ਰਹੇਗੀ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਬਰਸੀ ਮੌਕੇ ਸਾਡੀ ਸਾਰਿਆਂ ਦੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਉਨ੍ਹਾਂ ਵੱਲੋਂ ਦਿਖਾਏ ਮਾਨਵਤਾ ਭਲਾਈ ਦੇ ਰਾਹ ‘ਤੇ ਚੱਲਦੇ ਹੋਏ ਇਨਸਾਨੀਅਤ ਨੂੰ ਜਿੰਦਾ ਰੱਖੀਏ ਇਸ ਮੌਕੇ ਮਹਾਂ ਸ਼ਹੀਦ ਸ਼ਾਮ ਸੁੰਦਰ ਇੰਸਾਂ ਤੇ ਭਗਤ ਸ਼ਹੀਦ ਦੀਪਕ ਇੰਸਾਂ ਦੇ ਪਰਿਵਾਰਾਂ ਵੱਲੋਂ ਆਪਣੇ ਹੱਥਾਂ ਨਾਲ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਤੇ ਕੱਪੜੇ ਵੰਡੇ ਗਏ ਇਸ ਤੋਂ ਇਲਾਵਾ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਵੀ ਲਗਾਏ ਗਏ
ਹੁੰਮਸ ਭਰੇ ਮੌਸਮ ਵਿੱਚ ਵੱਡੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ ਲਈ ਬਲਾਕ ਬਠਿੰਡਾ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਤੇ ਲੰਗਰ ਵੀ ਛਕਾਇਆ ਗਿਆ ਇਸ ਮੌਕੇ ਮਹਾਂ ਸ਼ਹੀਦ ਸ਼ਾਮ ਸੁੰਦਰ ਇੰਸਾਂ, ਮਹਾਂ ਸ਼ਹੀਦ ਜਸਵਿੰਦਰ ਸਿੰਘ ਇੰਸਾਂ, ਭਗਤ ਸ਼ਹੀਦ ਦੀਪਕ ਇੰਸਾਂ ਦੇ ਪਰਿਵਾਰਕ ਮੈਂਬਰ, ਨੈਸ਼ਨਲ ਮੈਂਬਰ ਯੂਥ ਊਸ਼ਾ ਇੰਸਾਂ, 45 ਮੈਂਬਰ ਸੇਵਕ ਇੰਸਾਂ ਗੋਨਿਆਣਾ, ਜਸਵੰਤ ਸਿੰਘ ਗਰੇਵਾਲ ਇੰਸਾਂ, 45 ਮੈਂਬਰ ਭੈਣ ਅਮਰਜੀਤ ਕੌਰ ਇੰਸਾਂ, ਨਸੀਬ ਕੌਰ ਇੰਸਾਂ, 45 ਮੈਂਬਰ ਯੂਥ ਚਰਨਜੀਤ ਕੌਰ ਇੰਸਾਂ, 45 ਮੈਂਬਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਵਿਨੋਦ ਇੰਸਾਂ, ਪ੍ਰਸਿੱਧ ਗੀਤਕਾਰ ਅਲਬੇਲ ਬਰਾੜ ਇੰਸਾਂ, ਜ਼ਿਲ੍ਹਾ 25 ਮੈਂਬਰ, ਜ਼੍ਹਿਲਾ ਸੁਜਾਨ ਭੈਣਾਂ, ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਬਲਾਕਾਂ ਦੇ ਪੰਦਰਾਂ ਮੈਂਬਰ ਸਮੇਤ ਭਾਰੀ ਗਿਣਤੀ ‘ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ ਇਸ ਮੌਕੇ ਬਲਾਕ ਭੰਗੀਦਾਸ ਸੁਨੀਲ ਕੁਮਾਰ ਇੰਸਾਂ ਨੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇਣ ਪਹੁੰਚੇ ਪਤਵੰਤਿਆਂ ਤੇ ਸਾਧ-ਸੰਗਤ ਦਾ ਧੰਨਵਾਦ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Welfare tribute, Martyrs