ਸਾਡੇ ਨਾਲ ਸ਼ਾਮਲ

Follow us

22.7 C
Chandigarh
Monday, January 19, 2026
More
    Home Breaking News ਵਾਰਡ ਨੰਬਰ 15 ...

    ਵਾਰਡ ਨੰਬਰ 15 ਤੇ 17 ਦੇ ਵਾਸੀਆਂ ਵੱਲੋਂ ਉਮੀਦਵਾਰ ਅਜੇਪਾਲ ਸਿੰਘ ਸੰਧੂ ਦਾ ਸਵਾਗਤ

    Ajaypal Singh Sandhu

    ਵਾਰਡ ਨੰਬਰ 15 ਤੇ 17 ਦੇ ਵਾਸੀਆਂ ਵੱਲੋਂ ਉਮੀਦਵਾਰ ਅਜੇਪਾਲ ਸਿੰਘ ਸੰਧੂ  (Ajaypal Singh Sandhu ) ਦਾ ਸਵਾਗਤ

    ਕੋਟਕਪੂਰਾ, (ਅਜੇੈ ਮਨਚੰਦਾ)। ਕਾਂਗਰਸ ਪਾਰਟੀ ਦੇ ਹਲਕਾ ਕੋਟਕਪੂਰਾ ਤੋਂ ਉਮੀਦਵਾਰ ਰਾਜਪਾਲ ਸਿੰਘ ਸੰਧੂ (Ajaypal Singh Sandhu ) ਨੂੰ ਪਿੰਡਾਂ ਤੋਂ ਇਲਾਵਾ ਸ਼ਹਿਰ ਦੇ ਸਾਰੇ ਮੁਹੱਲਿਆਂ ਚੌਵੀ ਭਰਵਾਂ ਹੁੰਗਾਰਾ ਮਿਲਿਆ ਹੈ । ਅੱਜ ਵਾਰਡ ਨੰਬਰ 15 ਤੇ 17 ਦੇ ਲੋਕਾਂ ਨਾਲ ਮਿਲਣੀ ਕੀਤੀ ਤੇ ਵਾਰਡ ਦੇ ਲੋਕਾਂ ਨੇ ਅਜੇਪਾਲ ਸਿੰਘ ਸੰਧੂ ਨੂੰ ਵੱਡੀ ਲੀਡ ’ਤੇ ਜਿਤਾਉਣ ਦਾ ਵਿਸ਼ਵਾਸ ਦਿਵਾਇਆ ।

    ਵਾਰਡਾਂ ਵਿੱਚ ਪਹੁੰਚਦਿਆਂ ਅਜੇਪਾਲ ਸੰਧੂ ਦਾ ਮੁਹੱਲਾ ਵਾਸੀਆਂ ਨੇ ਉਨ੍ਹਾਂ ਦੇ ਹੱਕ ਚ ਨਾਅਰੇ ਲਾ ਕੇ ਗਰਮਜੋਸ਼ੀ ਨਾਲ ਸੁਆਗਤ ਕੀਤਾ ਅਤੇ ਫੁੱਲਾਂ ਦੇ ਹਾਰ ਪਾਏ ਗਏ । ਅਜੇਪਾਲ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਹੀ ਅਗਲੀ ਵਾਰ ਫਿਰ ਮੌਕਾ ਦੇਣਾ ਚਾਹੁੰਦੇ ਹਨ ਕਿਉਂਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਤਿੰਨ ਮਹੀਨਿਆਂ ’ਚ ਹੀ ਸਾਰੇ ਵਰਗਾਂ ਲਈ ਸਕੀਮਾਂ ਲਾਗੂ ਕਰ ਦਿੱਤੀਆਂ ਸਨ ।

    Ajaypal Singh Sandhu 2 ਉਨ੍ਹਾਂ ਲੋਕਾਂ ਨੂੰ ਯਕੀਨ ਦੁਆਇਆ ਕਿ ਅਗਲੀ ਕਾਂਗਰਸ ਸਰਕਾਰ ਲੋਕਾਂ ਦੀਆਂ ਆਸਾਂ ਤੇ ਖ਼ਰਾ ਉਤਰੇਗੀ । ਉਨ੍ਹਾਂ ਕਿਹਾ ਕਿ ਜਿੱਤ ਹਾਸਲ ਕਰਨ ਪਿੱਛੋਂ ਉਹ ਸਭ ਤੋਂ ਪਹਿਲਾਂ ਕੋਟਕਪੂਰਾ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ । ਇਸ ਮੌਕੇ ’ਤੇ ਅੱਜ ਅਜੈਪਾਲ ਸਿੰਧੂ ਨਾਲ ਐਮਸੀ ਕਾਕਾ ਸ਼ਰਮਾ , ਲਾਟੂ ਸੰਧੂ , ਰਮਨ ਦੂਆ , ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਓਂਕਾਰ ਗੋਇਲ ਤੇ ਨਾਲ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here