ਚੰਡੀਗੜ੍ਹ/ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ’ਚ ਅੱਜ ਸਵੇਰ ਤੋਂ ਹੀ ਮੀਂਹ ਅਤੇ ਗੜੇਮਾਰੀ ਹੋਈ ਹੈ। ਚੰਡੀਗੜ੍ਹ ਮੋਹਾਲੀ ’ਚ ਇਸ ਸਮੇਂ ਗੜੇਮਾਰੀ ਹੋ ਰਹੀ ਹੈ। ਲੁਧਿਆਣਾ ਜ਼ਿਲ੍ਹੇ ਤੇ ਮੋਗਾ, ਫਤਿਹਗੜ੍ਹ ਸਾਹਿਬ ਅਤੇ ਇਸ ਤੋ ਇਲਾਵਾ ਕਈ ਥਾਵਾਂ ’ਤੇ ਗੜੇਮਾਰੀ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਅੱਜ ਸਵੇਰ 7:30 ਵਜੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਮੌਸਮ ਠੰਢਾ ਹੋ ਗਿਆ ਹੈ। ਸਵੇਰੇ 8 ਵਜੇ ਵੀ ਮੀਂਹ ਅਤੇ ਬੱਦਲਾਂ ਕਾਰਨ ਆਸਮਾਨ ’ਚ ਹਨੇਰਾ ਬਣਿਆ ਰਿਹਾ। ਮੀਂਹ ਕਾਰਨ ਠੰਢ ’ਚ ਵਾਧਾ ਹੋ ਗਿਆ ਹੈ। ਕਈ ਥਾਂੲਾਂ ’ਤੇ ਬਿਜਲੀ ਗੁੱਲ ਹੈ। ਬਿਜਲੀ ਨਾ ਹੋਣ ਕਾਰਨ ਲੋਕ ਪਰੇਸ਼ਾਨ ਹਨ। (Weather update today)
‘ਜ਼ੈਬਰੇ’ ਦੀ ਸੁਰੱਖਿਆ ਤੇ ਬਚਾਅ ਲਈ ਕੋਸ਼ਿਸ਼ਾਂ ਹੋਣ
ਜ਼ਿਕਰਯੋਗ ਹੈ ਕਿ ਕਿ ਇਸ ਸਾਲ ਪੰਜਾਬ ’ਚ ਦਸੰਬਰ ਦੇ ਅੱਧ ਤੋਂ ਬਾਅਦ ਮੀਂਹ ਨਹੀਂ ਪਿਆ, ਪਰ ਫਰਵਰੀ ਦੇ ਪਹਿਲੇ ਦਿਨ ਹੀ ਭਾਰੀ ਮੀਂਹ ਪਿਆ। ਮੌਸਮ ਵਿਭਾਗ ਵੱਲੋਂ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਮੀਂਹ ਕਾਰਨ ਲੋਕ ਘਰਾਂ ’ਚ ਲੁਕੇ ਹੋਏ ਹਨ। ਸਵੇਰੇ 6:30 ਵਜੇ ਤੱਕ ਸ਼ਹਿਰ ’ਚ ਧੁੰਦ ਛਾਈ ਹੋਈ ਸੀ ਅਤੇ ਤਰੇਲ ਵੀ ਪੈ ਰਹੀ ਸੀ। ਪਰ ਸੱਤ ਵਜੇ ਤੋਂ ਬਾਅਦ ਅਚਾਨਕ ਤੇਜ ਮੀਂਹ ਸ਼ੁਰੂ ਹੋ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਪੂਰਾ ਦਿਨ ਮੌਸਮ ਠੰਡਾ ਰਹੇਗਾ ਅਤੇ ਕਿਸੇ-ਕਿਸੇ ਜਗ੍ਹਾ ’ਤੇ ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਲੁਧਿਆਣਾ, ਮੋਗਾ, ਫਤਿਹਗੜ੍ਹ ਸਾਹਿਬ ਦੇ ਨਾਲ ਨਾਲ ਪੰਜਾਬ ਦੇ ਹੋਰਨਾਂ ਜਿ਼ਲ੍ਹਿਆਂ ਵਿੱਚ ਵੀ ਗੜੇਮਾਰੀ ਕਾਰਨ ਸੜਕਾਂ ਤੇ ਖੇਤ ਚਿੱਟੇ ਹੋਏ ਦਿਖਾਈ ਦਿੱਤੇ। ਇਸ ਗੜੇਮਾਰੀ ਨਾਲ ਫਸਲਾਂ ਦੇ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। (Weather update today)