ਪੰਜਾਬ-ਹਰਿਆਣਾ ’ਚ ਮੌਸਮ : ਤੇਜ਼ ਹਵਾਵਾਂ ਤੇ ਮੀਂਹ ਨੇ ਬਦਲਿਆ ਮੌਸਮ, ਮੰਡੀਆਂ ’ਚ ਪਈ ਕਣਕ ਭਿੱਜੀ

Weather

ਚੰਡੀਗੜ੍ਹ। ਹਰਿਆਣਾ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ (Rain) ਅਤੇ ਤੇਜ਼ ਹਵਾਵਾਂ ਨੇ ਇੱਕ ਵਾਰ ਫਿਰ ਮੌਸਮ ਵਿੱਚ ਤਬਦੀਲੀ ਲਿਆਂਦੀ ਹੈ। ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ-ਨਾਲ ਤੇਜ ਹਵਾਵਾਂ ਕਾਰਨ ਕਈ ਦਰੱਖਤ ਜੜ੍ਹੋਂ ਉਖੜ ਗਏ ਅਤੇ ਬਿਜਲੀ ਦੇ ਖੰਭੇ ਵੀ ਡਿੱਗ ਪਏ।

ਹਰਿਆਣਾ-ਪੰਜਾਬ ਦੇ ਮੌਸਮ ’ਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਪਿਛਲੇ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਗਰਮੀ ਤੋਂ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਦੋਹਾਂ ਸੂਬਿਆਂ ਦੇ ਕਈ ਹਿੱਸਿਆਂ ’ਚ ਤਾਪਮਾਨ ਵਧਦਾ ਦੇਖਿਆ ਗਿਆ। ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਅਤੇ ਹਲਕੀ ਬਾਰਿਸ਼ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਕਈ ਥਾਵਾਂ ’ਤੇ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਬਾਅਦ ਦੋਵਾਂ ਸੂਬਿਆਂ ’ਚ ਮੌਸਮ ਖੁਸ਼ਕ ਰਹਿਣ ਵਾਲਾ ਹੈ।

ਤਾਪਮਾਨ ਫਿਰ ਵਧੇਗਾ | Weather

ਮੌਸਮ ਵਿਭਾਗ ਮੁਤਾਬਕ 27 ਜਾਂ 28 ਅਪ੍ਰੈਲ ਤੋਂ ਇਕ ਵਾਰ ਫਿਰ ਦੋਵਾਂ ਸੂਬਿਆਂ ’ਚ ਤਾਪਮਾਨ 40 ਡਿਗਰੀ ਤੱਕ ਜਾ ਸਕਦਾ ਹੈ। ਅਪਰੈਲ ਦੇ ਆਖਰੀ ਦਿਨਾਂ ਵਿੱਚ ਗਰਮੀ ਦੀ ਲਹਿਰ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਤੋਂ ਇਲਾਵਾ ਮਈ ਦੇ ਪਹਿਲੇ 10 ਦਿਨਾਂ ਤੱਕ ਹਰਿਆਣਾ ਅਤੇ ਪੰਜਾਬ ਵਿੱਚ ਗਰਮੀ ਦੀ ਕੋਈ ਸੰਭਾਵਨਾ ਨਹੀਂ ਹੈ। ਪ੍ਰੀ-ਮੌਨਸੂਨ ਮੀਂਹ ਅਤੇ ਤੇਜ ਹਵਾਵਾਂ ਕਾਰਨ ਗਰਮੀ ਦਾ ਕਹਿਰ ਅਜੇ ਤੱਕ ਨਜਰ ਨਹੀਂ ਆ ਰਿਹਾ ਹੈ। ਜੋ ਕਿ ਅਪਰੈਲ ਦੇ ਮਹੀਨੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ। ਸਾਲ 2023 ’ਚ ਮਾਨਸੂਨ ਤੋਂ ਪਹਿਲਾਂ ਦਾ ਸੀਜਨ ਹਰਿਆਣਾ ਅਤੇ ਪੰਜਾਬ ‘ਚ ਸਭ ਤੋਂ ਜ਼ਿਆਦਾ ਬਰਸਾਤ ਵਾਲਾ ਸਾਬਤ ਹੋ ਰਿਹਾ ਹੈ। ਮਾਰਚ ਵਿੱਚ ਵੀ ਚੰਗੀ ਬਾਰਿਸ ਹੋਈ। ਭਾਰੀ ਮੀਂਹ ਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ।

ਤੇਜ ਹਵਾਵਾਂ ਕਾਰਨ ਟੁੱਟੇ ਖੰਭੇ, ਬਿਜਲੀ ਗੁੱਲ | Weather

ਰੋਹਤਕ ਜ਼ਿਲ੍ਹੇ ’ਚ ਮੀਂਹ ਅਤੇ ਤੇਜ਼ ਹਵਾਵਾਂ ਨੇ ਸੜਕ ਕਿਨਾਰੇ ਖੜ੍ਹੇ ਕਈ ਦਰੱਖਤ ਜੜ੍ਹੋਂ ਪੁੱਟ ਦਿੱਤੇ। ਇੰਨਾ ਹੀ ਨਹੀਂ ਕਈ ਬਿਜਲੀ ਦੇ ਖੰਭੇ ਵੀ ਉਖੜ ਕੇ ਹੇਠਾਂ ਡਿੱਗ ਗਏ। ਜਿਸ ਕਾਰਨ ਕਰੀਬ 40 ਪਿੰਡਾਂ ਵਿੱਚ ਬਿਜਲੀ ਗੁੱਲ ਹੋ ਗਈ। 29 ਅਪਰੈਲ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਬੱਦਲ ਵੀ ਹਵਾ ਦੇ ਨਾਲ ਆਉਂਦੇ-ਜਾਂਦੇ ਨਜ਼ਰ ਆਉਣਗੇ।

ਮੰਡੀਆਂ ਵਿੱਚ ਪਈ ਕਣਕ ਭਿੱਜੀ | Weather

ਹਰਿਆਣਾ ’ਚ ਮੌਸਮ ਦੀ ਤਬਦੀਲੀ ਕਾਰਨ ਕਈ ਥਾਵਾਂ ’ਤੇ ਤੇਜ ਹਵਾਵਾਂ ਚੱਲਣ ਨਾਲ ਮੰਡੀਆਂ ’ਚ ਪਈ ਕਣਕ ਭਿੱਜ ਗਈ। ਕਈ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਭਿੱਜ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here