ਵਿਧਾਨ ਸਭਾ ਹਲਕਾ ਸੁਨਾਮ ਨੂੰ ਵਿਕਾਸ ਅਤੇ ਸੁਵਿਧਾਵਾਂ ਪੱਖੋਂ ਮੋਹਰੀ ਬਣਾਵਾਂਗੇ : ਅਮਨ ਅਰੋੜਾ

Grant
8 ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਕਰੀਬ 5 ਕਰੋੜ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ

8 ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਕਰੀਬ 5 ਕਰੋੜ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ

  • ਸਾਹੋਕੇ, ਬੁੱਗਰ, ਰੱਤੋਕੇ ਅਤੇ ਤਕੀਪੁਰ ਨੂੰ ਵਾਟਰ ਵਰਕਸ ਲਈ 4.22 ਕਰੋੜ ਰੁਪਏ ਜਾਰੀ (Grant)

ਲੌਂਗੋਵਾਲ (ਹਰਪਾਲ)। ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਸਰਵਪੱਖੀ ਵਿਕਾਸ ਲਈ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਪਿੰਡ, ਕਸਬੇ ਜਾਂ ਸ਼ਹਿਰ ਵਿੱਚ ਲੋਕਾਂ ਨੂੰ ਕਿਸੇ ਕਿਸਮ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਹਲਕੇ ਦੇ 8 ਪਿੰਡਾਂ ਵਿੱਚ ਕਰੀਬ 5 ਕਰੋੜ ਰੁਪਏ ਦੀਆਂ ਗ੍ਰਾਂਟਾਂ (Grant) ਦੀ ਵੰਡ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਸੁਨਾਮ ਨੂੰ ਸੁਵਿਧਾਵਾਂ ਅਤੇ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ।‌

ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਨੇ ਪਿੰਡ ਸਾਹੋਕੇ ਵਿੱਚ 1.35 ਕਰੋੜ, ਬੁੱਗਰ ਵਿਖੇ 90.64 ਲੱਖ, ਰੱਤੋਕੇ ਵਿੱਚ 1.27 ਕਰੋੜ ਅਤੇ ਤਕੀਪੁਰ ਵਿੱਚ 69.34 ਲੱਖ ਰੁਪਏ ਵਾਟਰ ਵਰਕਸ ਕੰਮਾਂ ਲਈ ਜਾਰੀ ਕੀਤੇ। ਉਨ੍ਹਾਂ ਸਮੂਹ ਗ੍ਰਾਮ ਪੰਚਾਇਤਾਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਪੱਸ਼ਟ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਗ੍ਰਾਂਟਾਂ ਦੀ ਵਰਤੋਂ ਵਿੱਚ ਹੇਰਾਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਇਹ ਲੋਕਾਂ ਦਾ ਪੈਸਾ ਹੈ ਅਤੇ ਇਸ ਦੀ ਵਰਤੋਂ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਕਰਦੇ ਹੋਏ ਵਧੀਆ ਕੁਆਲਟੀ ਦਾ ਕੰਮ ਕਰਵਾਇਆ ਜਾਵੇ। ਉਨ੍ਹਾਂ ਪਿੰਡਾਂ ਦੇ ਮੋਹਤਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਨਿਗਰਾਨੀ ਹੇਠ ਵਿਕਾਸ ਕੰਮਾਂ ਨੂੰ ਨੇਪਰੇ ਚੜ੍ਹਾਉਣ ਅਤੇ ਕੋਈ ਵੀ ਕਮੀ ਸਾਹਮਣੇ ਆਉਣ ਤੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।

(Grant) ਗ੍ਰਾਂਟਾਂ ਦੀ ਵਰਤੋਂ ਵਿੱਚ ਹੇਰਾਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਅਮਨ ਅਰੋੜਾ

ਅੱਜ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪਿੰਡ ਤੋਗਾਵਾਲ ਵਿੱਚ ਵਾਲੀਬਾਲ ਗਰਾਊਂਡ ਲਈ 4.60 ਲੱਖ, ਪੀਣ ਵਾਲੇ ਪਾਣੀ ਲਈ 2 ਲੱਖ, ਪਿੰਡ ਦਿਆਲਗੜ੍ਹ ਵਿਚ ਧਰਮਸ਼ਾਲਾ ਦੀ ਉਸਾਰੀ ਲਈ 6.95 ਲੱਖ, ਪੀਣ ਵਾਲੇ ਪਾਣੀ ਲਈ 1.60 ਲੱਖ, ਸਾਹੋਕੇ ਵਿੱਚ ਵਾਲੀਬਾਲ ਗਰਾਊਂਡ ਲਈ 4.60 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਚਾਰਦੀਵਾਰੀ ਅਤੇ ਮੁਰੰਮਤ ਲਈ 7.50 ਲੱਖ, ਪਿੰਡ ਮੰਡੇਰ ਖੁਰਦ ਵਿਖੇ ਧਰਮਸ਼ਾਲਾ ਦੀ ਉਸਾਰੀ ਲਈ 3 ਲੱਖ ਅਤੇ ਗਲੀਆਂ ਨਾਲੀਆਂ ਲਈ 4.50 ਲੱਖ, ਪਿੰਡ ਬੁੱਗਰ ਵਿਖੇ ਧਰਮਸ਼ਾਲਾ ਦੀ ਉਸਾਰੀ ਲਈ 7 ਲੱਖ ਅਤੇ ਪੀਣ ਵਾਲੇ ਪਾਣੀ ਲਈ 0.81 ਲੱਖ,

ਪਿੰਡ ਰੱਤੋਕੇ ਵਿੱਚ ਗਲੀਆਂ ਨਾਲੀਆਂ ਲਈ 9 ਲੱਖ, ਸਕੂਲ ਵਿੱਚ ਬਾਥਰੂਮ ਲਈ 1.50 ਲੱਖ, ਧਰਮਸ਼ਾਲਾ ਲਈ 6.95 ਲੱਖ, ਪਿੰਡ ਤਕੀਪੁਰ ਵਿੱਚ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਲਈ 5 ਲੱਖ, ਸਰਕਾਰੀ ਹਾਈ ਸਕੂਲ ਦੀ ਚਾਰਦੀਵਾਰੀ ਲਈ 3.50 ਲੱਖ ਅਤੇ ਮੰਡੇਰ ਕਲਾਂ ਵਿਖੇ ਧਰਮਸ਼ਾਲਾ ਦੀ ਉਸਾਰੀ ਲਈ 7 ਲੱਖ ਰੁਪਏ ਤੇ ਪੀਣ ਵਾਲੇ ਪਾਣੀ ਲਈ 1.28 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ। (Grant)

Grant

ਇਹ ਵੀ ਪੜ੍ਹੋ : ਬੱਚੇ ਦੂਰ ਹੋਣ ਕਾਰਨ ਇਕੱਲੇ ਰਹਿ ਗਏ ਮਾਪਿਆਂ ਬਾਰੇ ਖੋਜ ’ਚ ਹੈਰਾਨੀਜਨਕ ਖੁਲਾਸੇ, ਜਾਣੋ

ਇਸ ਮੌਕੇ ਐਸਡੀਐਮ ਨਵਰੀਤ ਕੌਰ ਸੇਖੋਂ, ਬੀਡੀਪੀਓ ਗੁਰਦਰਸ਼ਨ ਸਿੰਘ, ਡੀਐਸਪੀ ਭਰਪੂਰ ਸਿੰਘ, ਐਸ ਡੀ ਓ ਪੰਚਾਇਤੀ ਰਾਜ ਪ੍ਰਭਜੋਤ ਕੌਰ, ਸੁੱਖ ਸਾਹੋਕੇ, ਹਰਪਾਲ ਸਿੰਘ, ਕਾਲਾ ਸਿੰਘ, ਜੱਸੀ ਬਡਰੁੱਖਾਂ, ਵਿੱਕੀ ਕੁਨਰਾਂ, ਬਲਵਿੰਦਰ ਸਿੰਘ ਸਰਪੰਚ, ਗੁਰਸੇਵਕ ਸਿੰਘ, ਨਾਜਰ ਸਿੰਘ, ਸੁਰਜੀਤ ਸਰਪੰਚ ਤੋਗਾਵਾਲ, ਰਣਜੀਤ ਸਿੰਘ, ਭਗਵੰਤ ਸਿੰਘ ਦਿਆਲਗੜ੍ਹ, ਦਵਿੰਦਰ ਸਿੰਘ ਬੁੱਗਰ, ਬੂਟਾ ਸਿੰਘ, ਬਿੱਟੂ ਸਿੰਘ ਮੰਡੇਰ ਖੁਰਦ, ਕੁਲਦੀਪ ਸਿੰਘ ਰੱਤੋਕੇ, ਗੁਰਦੀਪ ਸਿੰਘ ਤਕੀਪੁਰ, ਜੁਗਰਾਜ ਸਿੰਘ, ਹੰਸਾ ਸਿੰਘ ਮੰਡੇਰ ਕਲਾਂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here