ਹਰਿਆਣਾ ’ਚ ਵਿਧਾਨ ਸਭਾ ਚੋਣਾਂ ਇਕੱਲੇ ਲੜਾਂਗੇ : ਮੁੱਖ ਮੰਤਰੀ ਮਾਨ

Assembly Elections Haryana
ਹਰਿਆਣਾ ’ਚ ਵਿਧਾਨ ਸਭਾ ਚੋਣਾਂ ਇਕੱਲੇ ਲੜਾਂਗੇ : ਮੁੱਖ ਮੰਤਰੀ ਮਾਨ

ਆਪ ਨੇ ਹਰਿਆਣਾ ’ਚ ਵਜਾਇਆ ਚੋਣ ਪ੍ਰਚਾਰ ਵਿਗੁਲ (Assembly Elections Haryana)

  • ਹਰਿਆਣਾ ’ਚ ਪੂਰੇ ਦਮ ਨਾਲ ਲੜਾਂਗ ਚੋਣ
  • ਹੁਣ ਹਰਿਆਣਾ ਦੇ ਲੋਕ ਵੀ ਬਦਲਾਅ ਚਾਹੁੰਦੇ ਹਨ
  • ਅਸੀਂ ਹਰਿਆਣਾ ਦੀ ਹਰ ਸੀਟ ‘ਤੇ ਚੋਣ ਲੜਾਂਗੇ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। Assembly Elections Haryana ਆਮ ਆਦਮੀ ਪਾਰਟੀ ਨੇ ਹਰਿਆਣਾ ’ਚ ਚੋਣ ਪ੍ਰਚਾਰ ਦਾ ਵਿਗੁਲ ਵਜਾ ਦਿੱਤਾ ਹੈ। ਹਰਿਆਣਾ ਦੀਆਂ 90 ਸੀਟਾਂ ’ਤੇ ਆਮ ਆਦਮੀ ਪਾਰਟੀ ਆਪਣੇ ਦਮ ’ਤੇ ਚੋਣ ਲੜੇਗੀ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਾਕਤ ਨਾਲ ਹਰਿਆਣਾ ‘ਚ ਵਿਧਾਨ ਸਭਾ ਦੀ ਚੋਣ ਲੜੇਗੀ। ਹਰਿਆਣਾ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ, ਪਰ ਕਿਸੇ ਨੇ ਵਫ਼ਾ ਨਹੀਂ ਕੀਤੀ। ਹੁਣ ਹਰਿਆਣਾ ਦੇ ਲੋਕ ਬਦਲਾਅ ਚਾਹੁੰਦੇ ਹਨ।

ਦਿੱਲੀ ਅਤੇ ਪੰਜਾਬ ਵਿੱਚ ਸਾਡੀਆਂ ਸਰਕਾਰਾਂ ਹਨ। ਅੱਧਾ ਹਰਿਆਣਾ ਪੰਜਾਬ ਅਤੇ ਅੱਧਾ ਦਿੱਲੀ ਨੂੰ ਛੂੰਹਦਾ ਹੈ। ਅੱਜ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੀ ਕੈਂਪੇਨ ਦਾ ਸਲੋਗਨ “ਬਦਲਾਂਗੇ ਹਰਿਆਣਾ ਦਾ ਹਾਲ, ਹੁਣ ਲਿਆਵਾਂਗੇ ਕੇਜਰੀਵਾਲ”, ਲਾਂਚ ਕੀਤਾ। Assembly Elections Haryana

ਇਹ ਵੀ ਪੜ੍ਹੋ: Jammu Kashmir Doda Encounter: ਜੰਮੂ-ਕਸ਼ਮੀਰ ’ਚ 3 ਥਾਵਾਂ ’ਤੇ Encounter, ਕੁਪਵਾੜਾ ’ਚ 2 ਅੱਤਵਾਦੀ ਢੇਰ

ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਕੇਜਰੀਵਾਲ ਸਾਹਿਬ ਹਰਿਆਣਾ ਦੇ ਹਨ। ‘ਆਪ’ ਦੇ ਜਨਰਲ ਸਕੱਤਰ ਸੰਦੀਪ ਪਾਠਕ ਨੇ ਕਿਹਾ ਕਿ ਅਸੀਂ ਹਰਿਆਣਾ ਦੀ ਹਰ ਸੀਟ ‘ਤੇ ਚੋਣ ਲੜਾਂਗੇ। ਅਸੀਂ ਹਰਿਆਣਾ ਵਿਚ ਸਰਕਾਰ ਬਣਾਉਣ ਲਈ ਇਕੱਲੇ ਹੀ ਚੋਣ ਲੜਾਂਗੇ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਹਰਿਆਣਾ ਵਿੱਚ ‘ਆਪ’ ਅਤੇ ਕਾਂਗਰਸ ਨੇ ਇੰਡਿਆ ਗਠਜੋੜ ਦੇ ਤਹਿਤ ਲੋਕ ਸਭਾ ਚੋਣਾਂ ਲੜੀਆਂ ਸਨ। ਪਰ ਹੁਣ ਵਿਧਾਨ ਸਭਾ ਚੋਣਾਂ ’ਚ ਇਹ ਗਠਜੋੜ ਟੁੱਟ ਗਿਆ ਹੈ। ਹੁਣ ਆਮ ਆਦਮੀ ਪਾਰਟੀ ਇਕੱਲੇ 90ਸੀਟਾਂ ’ਤੇ ਚੋਣ ਲਡ਼ੇਗੀ।