ਅੱਤਵਾਦ ਖਿਲਾਫ਼ ਅਮਰੀਕਾ ਵਾਂਗ ਕਦਮ ਚੁੱਕਣੇ ਹੋਣਗੇ: ਬਿਪਿਨ ਰਾਵਤ
ਕਿਹਾ, ਜੋ ਦੇਸ਼ ਅੱਤਵਾਦ ਨੂੰ ਵਧਾਵਾ ਦੇ ਰਹੇ ਹਨ, ਉਹਨਾਂ ਨੂੰ ਸਬਕ ਸਿਖਾਉਣ ਦੀ ਲੋੜ
ਨਵੀਂ ਦਿੱਲੀ, ਏਜੰਸੀ। ਸੀਡੀਐਸ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਅੱਤਵਾਦ ਖਿਲਾਫ਼ ਯੁੱਧ ਅਜੇ ਖਤਮ ਨਹੀਂ ਹੋਇਆ। ਸਾਨੂੰ ਇਸ ਨੂੰ ਤਦ ਤੱਕ ਜਾਰੀ ਰੱਖਣਾ ਹੋਵੇਗਾ ਜਦੋਂ ਤੱਕ ਇਸ ਦੀ ਜੜ ਤੱਕ ਨਾ ਪਹੁੰਚ ਸਕੀਏ। ਰਾਵਤ ਨੇ ਰਾਏਸੀਨਾ ਡਾਇਲਾਗ ਦੇ ਦੂਜੇ ਦਿਨ ਦੇ ਪ੍ਰੋਗਰਾਮ ‘ਚ ਕਿਹਾ ਕਿ ਸਾਨੂੰ ਅੱਤਵਾਦ ਦੇ ਖਾਤਮੇ ਲਈ ਠੀਕ ਉਸੇ ਤਰ੍ਹਾਂ ਦੇ ਯਤਨ ਕਰਨੇ ਹੋਣਗੇ, ਜਿਵੇਂ ਅਮਰੀਕਾ ਨੇ 9/11 ਦੀ ਘਟਨਾ ਤੋਂ ਬਾਅਦ ਕੀਤਾ ਸੀ। ਸਾਨੂੰ ਸਾਰਿਆਂ ਨੂੰ ਇਸ ਖਿਲਾਫ਼ ਇੱਕ ਵਿਸ਼ਵ ਪੱਧਰੀ ਯੁੱਧ ਸ਼ੁਰੂ ਕਰਨ ਹੋਵੇਗਾ। ਅੱਤਵਾਦੀਆਂ ਨੂੰ ਅਲੱਗ ਥਲੱਗ ਕਰਨਾ ਹੋਵੇਗਾ। ਜੋ ਦੇਸ਼ ਇਸ ਨੂੰ ਬੜਾਵਾ ਦੇ ਰਹੇ ਹਨ, ਉਹਨਾਂ ਨੂੰ ਵੀ ਸਬਕ ਸਿਖਾਉਣਾ ਹੋਵੇਗਾ। ਪਾਕਿਸਤਾਨ ਦਾ ਨਾਂਅ ਲਏ ਬਿਨਾਂ ਉਹਨਾਂ ਕਿਹਾ ਕਿ ਅੱਤਵਾਦੀ ਗਤੀਵਿਧੀਆਂ ਲੰਮੇ ਸਮੇਂ ਤੋਂ ਜਾਰੀ ਹਨ ਅਤੇ ਇਹ ਕਿਸੇ ਖਾਸ ਦੇਸ਼ ਦੁਆਰਾ ਚਲਾਈਆਂ ਜਾ ਰਹੀਆਂ ਹਨ। ਉਹ ਅੱਤਵਾਦੀਆਂ ਨੂੰ ਹਥਿਆਰ ਅਤੇ ਧਨ ਮੁਹੱਈਆ ਕਰਵਾ ਰਹੇ ਹਨ। ਇਸ ਲਈ ਇਹਨਾ ‘ਤੇ ਕਾਬੂ ਪਾਉਣ ਲਈ ਸਾਨੂੰ ਉਹਨਾਂ ਖਿਲਾਫ਼ ਕਾਰਵਾਈ ਕਰਨੀ ਹੋਵੇਗੀ। CDS Rawat
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।