ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home ਸੂਬੇ ਪੰਜਾਬ ਪਾਣੀ ਦੇ ਮੁੱਦਿ...

    ਪਾਣੀ ਦੇ ਮੁੱਦਿਆਂ ਤੇ ਗੱਲਬਾਤ ਰਾਹੀਂ ਕੱਢਣ ਹੱਲ : ਅਮਿਤ ਸ਼ਾਹ

    Solution, Negotiating , Water,  Issues , Amit Shah

    ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ‘ਚ ਜਿੰਨੇ ਵੀ ਸੂਬੇ ਹਨ, ਉਨ੍ਹਾਂ ‘ਚ ਪਾਣੀ ਕਿਧਰੇ ਨਾ ਕਿਧਰੇ ਗੁੰਝਲਦਾਰ ਮੁੱਦਾ ਬਣ ਗਿਆ ਹੈ ਅਤੇ ਇਸ ਦਾ ਹੱਲ ਸਾਨੂੰ ਸਿਆਸਤ ਤੋਂ ਉੱਪਰ ਉੱਠ ਕੇ ਕਰਨਾ ਪਵੇਗਾ ਪੰਜਾਬ ਨੂੰ ਵੱਡਾ ਭਰਾ ਹੋਣ ਦੇ ਨਾਤੇ ਹਰਿਆਣਾ ਨਾਲ ਲਟਕ ਰਹੇ ਪਾਣੀ ਦੇ ਮੁੱਦੇ ਦਾ ਹੱਲ ਮਨ ਨਾਲ ਕਰਨਾ ਪਵੇਗਾ ਕੇਂਦਰ ਸਰਕਾਰ ਇਸ ਮੁੱਦੇ ਦਾ ਹੱਲ ਕੱਢਣ ਲਈ ਪਹਿਲਾਂ ਤੋਂ ਹੀ ਗੰਭੀਰ ਹੈ ਅਮਿਤ ਸ਼ਾਹ ਅੱਜ ਇੱਥੇ ਹਰਿਆਣਾ ਸਰਕਾਰ ਦੀ ਮੇਜ਼ਬਾਨੀ ‘ਚ ਰੱਖੀ ਉੱਤਰੀ ਖੇਤਰ ਪਰਿਸ਼ਦ ਦੀ 29ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉੱਤਰੀ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰੀ ਭਾਰਤੀ ਦੰਡ ਸੰਹਿਤਾ ਤੇ ਅਪਰਾਧਿਕ ਦੰਡ ਸੰਹਿਤਾ ਦੇ ਅੰਗਰੇਜ਼ਾਂ ਦੇ ਸਮੇਂ ਤੋਂ ਚੱਲੇ ਆ ਰਹੇ ਪੁਰਾਣੇ ਕਾਨੂੰਨਾਂ ‘ਚ ਸੋਧ ਕਰਨ ਲਈ ਮਾੜਾ-ਮੋਟਾ ਬਦਲਾਅ ਕਰ ਰਹੀ ਹੈ। (Amit Shah)

    ਇਹ ਵੀ ਪੜ੍ਹੋ : ਕਾਰ ਦੀ ਤਲਾਸੀ ਲੈਣ ’ਤੇ 7 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ

    ਕੇਂਦਰੀ ਗ੍ਰਹਿ ਮੰਤਰੀ ਨੇ ਹਾਜ਼ਰ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਨੂੰ ਇਸ ਕੜੀ ਵਿਚ ਆਪਣੇ-ਆਪਣੇ ਸੂਬਿਆਂ ਨਾਲ ਸਾਰਥਕ ਸਹਿਯੋਗ ਦੇਣ ਲਈ ਭਾਰਤੀ ਪੁਲਿਸ ਸੇਵਾ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਕਮੇਟੀ ਤੁਰੰਤ ਬਣਾਉਣ ਅਤੇ ਆਪਣੇ ਸੁਝਾਅ ਭੇਜਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਛੇਤੀ ਹੀ ਕੇਂਦਰੀ ਫੋਰੇਂਸਿੰਗ ਵਿਗਿਆਨ ਯੂਨੀਵਰਸਿਟੀ ਸਥਾਪਿਤ ਕਰਨ ਜਾ ਰਹੀ ਹੈ। ਇਸ ਲਈ ਸਾਰੇ ਸੂਬੇ  ਘੱਟੋ-ਘੱਟ ਇੱਕ-ਇੱਕ ਕੇਂਦਰੀ ਫੋਰੇਂਸਿੰਗ ਵਿਗਿਆਨ ਕਾਲਜ ਖੋਲ੍ਹਣ ਦੀ ਪਹਿਲ ਕਰਨ ਉਨਾਂ ਨੇ ਮੁੱਖ ਸਕੱਤਰਾਂ ਨੂੰ ਆਦੇਸ਼ ਦਿੱਤੇ ਕਿ ਉਹ ਪੁਲਿਸ ਵਿਭਾਗ ਨਾਲ  ਜੁੜੇ ਮਾਮਲੇ ਸਿਰਫ ਪੁਲਿਸ ‘ਤੇ ਹੀ ਨਾ ਛੱਡਣ, ਸਗੋਂ ਸੂਬੇ ਦੇ ਪ੍ਰਸ਼ਾਸਨਿਕ ਮੁਖੀ ਹੋਣ ਦੇ ਨਾਤੇ ਅਜਿਹੇ ਮੁੱਦਿਆਂ ਨਾਲ ਸਬੰਧਤ ਅੰਕੜਿਆਂ ਉਨਾਂ ਦੀ ਉਂਗਲੀਆਂ ‘ਤੇ ਹੋਣੇ ਚਾਹੀਦੇ ਹਨ।

    ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਨਾਰਕੋਟਿਕਸ ਨਾਲ ਜੁੜੇ ਮਾਮਲਿਆਂ ‘ਤੇ ਜੀਰੋ ਟੋਲਰੈਂਸ ਦੀ ਨੀਤੀ ਹੈ। ਨਸ਼ੀਲੇ ਪਦਾਰਥਾਂ ਦੀ ਤਸੱਕਰੀ ਨਾਲ ਜੁੜੇ ਮਾਮਲਿਆਂ ਦੀਆਂ ਜੜ੍ਹਾਂ ਤਕ ਸਾਨੂੰ ਜਾਣਾ ਪਵੇਗਾ ਤਦ ਹੀ ਅਸੀਂ ਨੌਜੁਆਨਾਂ ਨੂੰ ਨਸ਼ੇ ਤੋਂ ਬਚਾ ਸਕਾਂਗੇ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਇਸ ਦਿਸ਼ਾ ਵਿਚ ਪਹਿਲ ਕੀਤੀ ਹੈ ਅਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੀਟਿੰਗ ਬੁਲਾਈ ਹੈ।ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਯੌਨ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਵਿਚ ਸਖ਼ਤ ਕਾਨੂੰਨ ਹੋਣ ਦੇ ਬਾਵਜੂਦ 6-6 ਮਹੀਨੇ ਤਕ ਅਪਰਾਧੀਆਂ ਨੂੰ ਸਜ਼ਾ ਨਹੀਂ ਹੋ ਰਹੀ। (Amit Shah)

    ਇਹ ਵੀ ਪੜ੍ਹੋ : ਪਹਿਲੀ ਅਕਤੂਬਰ ਤੋਂ ਬਦਲ ਰਹੇ ਨੇ ਕਈ ਨਿਯਮ, ਹੋਣਗੇ ਇਹ ਬਦਲਾਅ

    ਇਸ ਲਈ ਸਾਰੇ ਸੂਬੇ ਆਪਣੇ ਇੱਥੇ ਡਾਇਰੈਕਟਰ, ਪਬਲਿਕ ਪੋਰੂਸਿਕਿਊਟਰ ਨੂੰ ਨਿਯੁਕਤ ਕਰਨ ਤਾਂ ਜੋ ਅਪਰਾਧਿਕ ਮਾਮਲਿਆਂ ਦੀ ਪੈਰਵੀ ਸਮੇਂ ‘ਤੇ ਤੇ ਠੀਕ ਢੰਗ ਨਾਲ ਹੋ ਸਕੇ। ਅਮਿਤ ਸ਼ਾਹ ਨੇ ਕਿਹਾ ਕਿ ਸਾਰੇ ਸੂਬੇ ਪੰਜ ਕਿਲੋਮੀਟਰ ਦੇ ਘੇਰੇ ਵਿਚ ਬੈਂਕ ਦੀ ਬ੍ਰਾਂਚ ਖੁਲਵਾਉਣ ਦੀ ਪਹਿਲ ਕਰਨ ਤਾਂ ਜੋ ਸਰਕਾਰ ਦੀ ਸਿੱਧੇ ਲਾਭ ਟਰਾਂਸਫਰ ਯੋਜਨਾਵਾਂ ਦਾ ਪੈਸਾ ਲਾਭਕਾਰੀਆਂ ਦੇ ਖਾਤਿਆਂ ਵਿਚ ਸਿੱਧਾ ਪੁੱਜੇ।

    ਕੇਂਦਰੀ ਗ੍ਰਹਿ ਮੰਤਰੀ ਨੇ ਉੱਤਰ ਖੇਤਰੀ ਪਰਿਸ਼ਦ ਦੀ ਮੀਟਿੰਗ ਦੀ ਸਫਲਤਾ ਲਈ ਹਰਿਆਣਾ ਸਰਕਾਰ ਨੂੰ ਵੱਧਾਈ ਦਿੰਦੇ ਹੋਏ ਕਿਹਾ ਕਿ ਇਸ ਮੀਟਿੰਗ ਵਿਚ ਕਈ ਨਵੇਂ ਮੁੱਦੇ ਉੱਭਰ ਕੇ ਆਏ ਹਨ ਤਾਂ 20-25 ਸਾਲਾਂ ਤੋਂ ਪੈਂਡਿੰਗ ਚਲਦੇ ਆ ਰਹੇ ਕਈ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਹੋਇਆ ਹੈ? ਉੱਤਰ ਖੇਤਰੀ ਪਰਿਸ਼ਦ ਦੀ ਅਗਲੀ ਮੀਟਿੰਗ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਲੋਤ ਦੀ ਬੇਨਤੀ ‘ਤੇ ਜੈਪੁਰ ਵਿਚ ਕਰਨ ‘ਤੇ ਵੀ ਸਹਿਮਤੀ ਪ੍ਰਗਟਾਈ ਗਈ।ਮੀਟਿੰਗ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਲੋਤ, ਚੰਡੀਗੜ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਜੰਮੂ-ਕਸ਼ਮੀਰ ਦੇ ਰਾਜਪਾਲ ਸਤਯਪਾਲ ਮਲਿਕ, ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਨੇ ਵੀ ਸੰਬੋਧਤ ਕੀਤਾ।

    LEAVE A REPLY

    Please enter your comment!
    Please enter your name here