ਕਾਂਗੜਾ ਨਾਮ ਚਰਚਾ ਦਾ ਲਾਈਵ ਵੇਖੋ ਨਜ਼ਾਰਾ…
ਕਾਂਗੜਾ (ਐੱਮ. ਕੇ. ਸ਼ਾਇਨਾ)। ਹਿਮਾਚਲ ਪ੍ਰਦੇਸ਼ ਦੀ ਰਾਜ ਪੱਧਰੀ ਨਾਮ ਚਰਚਾ 12 ਜੂਨ ਦਿਨ ਐਤਵਾਰ ਨੂੰ ਡੀ.ਏ.ਵੀ ਕਾਲਜ ਨੇੜੇ ਮਿਉਂਸਪਲ ਗਰਾਊਂਡ ਕਾਂਗੜਾ ਵਿਖੇ ਹੋ ਰਹੀ ਹੈ। ਨਾਮ ਚਰਚਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਪਹੁੰਚੀ ਹੈ। ਨਾਮ ਚਰਚਾ ਦੀ ਸ਼ੁਰੂਆਤ ਭੰਗੀਦਾਸ ਨੇ ਪਵਿੱਤਰ ਨਾਅਰਾ ਲਾ ਕੇ ਕੀਤੀ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਮਾਨਵਤਾ ਭਲਾਈ ਲਈ 139 ਕਾਰਜਾਂ ਨੂੰ ਵੀ ਰਫਤਾਰ ਦਿੱਤੀ ਜਾਵੇਗੀ। ਆਓ ਵੇਖਦੇ ਹਾਂ ਨਾਮ ਚਰਚਾ ਦਾ ਲਾਈਵ ਨਜ਼ਾਰਾ…
ਜ਼ਿਕਰਯੋਗ ਹੈ ਕਿ ਬੀਤੀ 22 ਤਾਰੀਕ ਨੂੰ ਚਾਚੀਆ ਨਗਰੀ ਸਥਿਤ ਪਰਮ ਪਿਤਾ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ, ਚਚੀਆ ਨਗਰੀ, ਪਾਲਮਪੁਰ (ਕਾਂਗੜਾ) ਵਿਖੇ ਹਿਮਾਚਲ ਪ੍ਰਦੇਸ਼ ਦੀ ਸਾਧ ਸੰਗਤ ਵੱਲੋਂ ਨਾਮ ਚਰਚਾ ਕੀਤੀ ਗਈ ਸੀ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ‘ਤੇ ਪੂਰਨ ਵਿਸ਼ਵਾਸ ਪ੍ਰਗਟ ਕਰਦੇ ਹੋਏ ਪ੍ਰਣ ਲਿਆ ਕਿ ਹੁਣ ਹਰ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਵੀ ਇਸੇ ਤਰ੍ਹਾਂ ਵੱਡੇ ਪੱਧਰ ’ਤੇ ਨਾਮ ਚਰਚਾ ਦਾ ਆਯੋਜਨ ਕਰਿਆ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ