ਸਾਡੇ ਨਾਲ ਸ਼ਾਮਲ

Follow us

21.3 C
Chandigarh
Monday, January 19, 2026
More
    Home Breaking News ਸਾਵਧਾਨ, ਪੰਜਾਬ...

    ਸਾਵਧਾਨ, ਪੰਜਾਬ ਦੇ ਇਸ ਇਲਾਕੇ ’ਚ ਫੈਲ ਰਹੀ ਇਹ ਬਿਮਾਰੀ, ਲਗਾਤਾਰ ਵੱਧ ਰਹੇ ਮਾਮਲੇ

    Jalandhar Dengue Update
    ਸਾਵਧਾਨ, ਪੰਜਾਬ ਦੇ ਇਸ ਇਲਾਕੇ ’ਚ ਫੈਲ ਰਹੀ ਇਹ ਬਿਮਾਰੀ, ਲਗਾਤਾਰ ਵੱਧ ਰਹੇ ਮਾਮਲੇ

    Jalandhar Dengue Update: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਜਲੰਧਰ ਦੇ ਲੋਕਾਂ ਲਈ ਇੱਕ ਅਹਿਮ ਖ਼ਬਰ ਹੈ। ਦਰਅਸਲ, ਵੀਰਵਾਰ ਨੂੰ 5 ਲੋਕਾਂ ਦੇ ਡੇਂਗੂ ਪਾਜ਼ੀਟਿਵ ਆਉਣ ਤੋਂ ਬਾਅਦ, ਜ਼ਿਲ੍ਹੇ ’ਚ ਡੇਂਗੂ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15 ਤੱਕ ਪਹੁੰਚ ਗਈ ਹੈ, ਜਿਨ੍ਹਾਂ ’ਚੋਂ 6 ਮਰੀਜ਼ ਸ਼ਹਿਰੀ ਖੇਤਰਾਂ ਦੇ ਤੇ 9 ਪੇਂਡੂ ਖੇਤਰਾਂ ਦੇ ਹਨ। ਜ਼ਿਲ੍ਹਾ ਮਹਾਂਮਾਰੀ ਵਿਗਿਆਨੀ ਡਾ. ਆਦਿਤਿਆ ਪਾਲ ਨੇ ਦੱਸਿਆ ਕਿ ਵੀਰਵਾਰ ਨੂੰ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਤੇ ਇਨ੍ਹਾਂ ਵਿੱਚੋਂ 5 ਪਾਜ਼ੀਟਿਵ ਪਾਏ ਗਏ ਤੇ ਇਨ੍ਹਾਂ ’ਚੋਂ 3 ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਪਾਏ ਗਏ। ਡਾ. ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਲਾਰਵਾ ਵਿਰੋਧੀ ਟੀਮਾਂ ਨੇ ਵੀਰਵਾਰ ਨੂੰ 3065 ਘਰਾਂ ਦਾ ਸਰਵੇਖਣ ਕੀਤਾ ਤੇ 15 ਥਾਵਾਂ ’ਤੇ ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰਾਂ ਦੇ ਲਾਰਵੇ ਪਾਏ। ਵਿਭਾਗ ਦੀਆਂ ਟੀਮਾਂ ਨੇ ਹੁਣ ਤੱਕ ਜ਼ਿਲ੍ਹੇ ’ਚ 408757 ਘਰਾਂ ਦਾ ਸਰਵੇਖਣ ਕੀਤਾ ਹੈ ਤੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ 1122 ਘਰਾਂ ਤੇ 1258 ਡੱਬਿਆਂ ’ਚ ਲਾਰਵਾ ਮਿਲਿਆ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ।

    ਇਹ ਖਬਰ ਵੀ ਪੜ੍ਹੋ : Punjab News: ਹਸਪਤਾਲ ਤੋਂ ਛੁੱਟੀ ਮਿਲਦੇ ਹੀ ਐਕਸ਼ਨ ’ਚ ਆਏ CM ਮਾਨ, ਬੁਲਾਈ ਮੀਟਿੰਗ