ਸਾਡੇ ਨਾਲ ਸ਼ਾਮਲ

Follow us

22.5 C
Chandigarh
Thursday, January 22, 2026
More
    Home Breaking News Cold Weather ...

    Cold Weather Punjab: ਪੰਜਾਬੀਓ ਹੋ ਜਾਓ ਤਿਆਰ, ਮੀਂਹ ਦੀ ਤਿਆਰੀ, ਇਨ੍ਹਾਂ ਜ਼ਿਲ੍ਹਿਆਂ ’ਚ ਧੁੰਦ ਦੌਰਾਨ ਮੀਂਹ ਦੀ ਚੇਤਾਵਨੀ

    Cold Weather Punjab
    Cold Weather Punjab: ਪੰਜਾਬੀਓ ਹੋ ਜਾਓ ਤਿਆਰ, ਮੀਂਹ ਦੀ ਤਿਆਰੀ, ਇਨ੍ਹਾਂ ਜ਼ਿਲ੍ਹਿਆਂ ’ਚ ਧੁੰਦ ਦੌਰਾਨ ਮੀਂਹ ਦੀ ਚੇਤਾਵਨੀ

    Cold Weather Punjab: ਚੰਡੀਗੜ੍ਹ। ਪੰਜਾਬ ’ਚ ਮੌਸਮ ਵਿਭਾਗ ਵੱਲੋਂ ਵਿਗੜਦੇ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ ਗੁਆਂਢੀ ਸੂਬਿਆਂ ਸਣੇ ਪੰਜਾਬ ’ਚ 18 ਤੋਂ ਲੈ ਕੇ 20 ਜਨਵਰੀ ਤੱਕ ਇੱਕ ਨਵੀਂ ਪੱਛਮੀ ਗੜਬੜੀ ਮੁੜ ਬਣ ਰਹੀ ਹੈ।

    Read Also : Punjab Teachers News: ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਦੀ ਤਨਖਾਹ ’ਚ ਫਿਲਹਾਲ ਨਹੀਂ ਹੋਏਗੀ ਕਟੌਤੀ

    ਇਸ ਕਾਰਨ 21 ਤੋਂ 23 ਤਾਰੀਖ਼ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ 26 ਜਨਵਰੀ ਮਤਲਬ ਕਿ ਗਣਤੰਤਰ ਦਿਹਾੜੇ ਵਾਲੇ ਦਿਨ ਅਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ।

    ਧੁੰਦ ਤੇ ਕੋਹਰੇ ਨੇ ਛੇੜ ਰੱਖੀ ਐ ਕੰਬਣੀ | Cold Weather Punjab

    ਪੰਜਾਬ ’ਚ ਠੰਢ ਨੇ ਇਸ ਸਮੇਂ ਕੰਬਣੀ ਛੇੜ ਰੱਖੀ ਹੈ। ਵਿਭਾਗ ਵੱਲੋਂ ਅੱਜ ਧੁੰਦ ਸਬੰਧੀ ਵੀ ਆਰੇਂਜ ਅਲਰਟ ਜਾਰੀ ਕੀਤਾ ਗਿਆ ਸੀ। ਵੀਰਵਾਰ ਰਾਤ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਦੇਖਣ ਨੂੰ ਮਿਲੀ। ਬੀਤੇ ਦਿਨ ਧੁੱਪ ਨਾ ਨਿਕਲਣ ਕਾਰਨ ਦਿਨ ਦੇ ਤਾਪਮਾਨ ’ਚ ਵੀ 3.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

    LEAVE A REPLY

    Please enter your comment!
    Please enter your name here