ਰੂਸ ਤੇ ਯੂਕਰੇਨ ਦਰਮਿਆਨ ਜੰਗ ਨਾਲ ਸੋਨੇ ਤੇ ਚਾਂਦੀ ਦੀਆਂ ਵਧੀਆਂ ਕੀਮਤਾਂ (Gold Silver Prices)
ਇੰਦੌਰ। ਰੂਸ ਤੇ ਯੂਕਰਨ ਦਰਮਿਆਨ ਚੱਲ ਰਹੇ ਜੰਗ ਤੋਂ ਬਾਅਦ ਸੋਨੇ ਤੇ ਚਾਂਦੀ ਕੀਮਤਾਂ ’ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ। ਜਿਸ ਨਾਲ ਘਰੇਲੂ ਵਾਅਦਾ ਬਾਜ਼ਾਰ ’ਚ ਸੋਨਾ ਪਿਛਲੇ ਹਫਤੇ 2600 ਰੁਪਏ ਤੱਕ ਤੇਜ਼ ਹੋਇਆ ਤੇ ਇਸ ਦੀ ਕੀਮਤ 52797 ਰੁਪਏ ਪ੍ਰਤੀ ਦਸ ਗ੍ਰਾਮ ਪਹੁੰਚ ਗਈ ਹੈ। ਘਰੇਲੂ ਬਜ਼ਾਰ ’ਚ ਸੋਨੇ ਦਾ ਇਹ ਪੱਧਰ ਅਗਸਤ 2020 ਤੋਂ ਬਾਅਦ ਉੱਚ ਪੱਧਰ ਹੈ। ਬੀਤੇ ਕਾਰੋਬਾਰੀ ਹਫਤੇ ’ਚ ਚਾਂਦੀ ਦੀਆਂ ਕੀਮਤਾਂ ’ਚ ਵੀ 4100 ਰੁਪਏ ਤੇਜ਼ ਹੋਇਆ। ਚਾਂਦੀ ਨੇ 68000 ਤੱਕ ਦੇ ਉਪਰੀ ਪੱਧਰ ਛੋਹਿਆ ਹੈ।
ਕੱਚੇ ਤੇਲ ਦੀਆਂ ਕੀਮਤਾਂ ਵੀ ਉੱਚ ਪੱਧਰ ’ਤੇ ਹਨ। ਦੁਨੀਆ ਦੇ ਮੁੱਖ ਦੇਸ਼ਾਂ ਵੱਲੋਂ ਰੂਸ ’ਤੇ ਪਾੰਬਦੀ ਲਾਈਆਂ ਜਾ ਰਹੀਆਂ ਹਨ ਜਿਸ ਨਾਲ ਮੁਦਰਾ ਸਫੀਤੀ ਵਧਣ ਦੇ ਆਸਾਰ ਦਿਖਾਈ ਦੇਣ ਲੱਗੇ ਹਨ। ਵਿਸ਼ਵ ਸ਼ੇਅਰ ਬਜ਼ਾਰਾਂ ’ਚ ਬਿਕਵਾਲੀ ਦਾ ਦਬਾਅ ਹਾਵੀ ਹੈ। ਰੂਸ ਦੇ ਸ਼ੇਅਰ ਬਾਜ਼ਾਰ 40 ਫੀਸਦੀ ਤੱਕ ਟੁੱਟਦੇ ਦਿਸੇ ਹਨ। ਫਿਨਾਮਰਟ ਦੇ ਐਨਾਲਿਸਟ ਨਰਪਿੰਦਰ ਯਾਦਵ ਅਨੁਸਾਰ ਹਾਲਾਂਕਿ ਕੱਚੇ ਤੇਲ ’ਚ ਪਹਿਲਾਂ ਤੋਂ ਤੇਜ਼ੀ ਰਹਿਣ ਕਾਰਨ ਬਾਇਡੇਨ ਪ੍ਰਸ਼ਾਸਨ ਰੂਸ ਦੇ ਤੇਲ ਤੇ ਗੈਸ ’ਤੇ ਪਾਬੰਦੀ ਲਾਉਣ ਤੋਂ ਪਰਹੇਜ਼ ਕਰ ਰਹੇ ਹਨ ਜਿਸ ਨਾਲ ਪਿਛਲੇ ਹਫਤੇ ਦੇ ਅੰਤ ਤੱਕ ਸੋਨੋ ਚਾਂਦੀ ਦੇ ਨਾਲ ਕੱਚੇ ਤੇਲ ਦੇ ਭਾਅ ’ਚ ਉਪਰਲੇ ਪੱਧਰਾਂ ’ਚ ਸੁਧਾਰ ਦਰਜ ਕੀਤੀ ਗਿਆ ਹੈ।
ਸੋਨੇ ਦੇ ਉਲਟ ਦਿਸ਼ਾ ’ਚ ਚੱਲਣ ਵਾਲਾ ਡਾਲਰ ਇੰਡੇਕਸ, ਮਜ਼ਬੂਤ ਹੋਣ ਨਾਲ ਰੁਪਏ ’ਤੇ ਦਬਾਅ ਵਧਣ ਲੱਗਿਆ ਹੈ। ਜਿਸ ਨਾਲ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਸੁਧਾਰ ਦੇ ਨਾਲ ਅਸਥਿਰਤਾ ਵੀ ਵਧੀ ਹੈ। ਆਉਣ ਵਾਲੇ ਹਫਤੇ ’ਚ ਅਮਰੀਕਾ ਫੇਡ ਚੇਅਰਮੈਨ ਪਾਵੇਲ ਦੀ ਟਿੱਪਣੀ ਮਹੱਤਵਪੂਰਨ ਹੈ, ਜਿਸ ’ਚ 16 ਮਾਰਚ ਨੂੰ ਹੋਣ ਵਾਲੀ ਫੇਡ ਬੈਠਕ ’ਚ ਵਿਆਜ਼ ਦਰਾਂ ਨੂੰ ਲੈ ਕੇ ਸੰਕੇਤ ਮਿਲਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ