ਸਾਡੇ ਨਾਲ ਸ਼ਾਮਲ

Follow us

14.6 C
Chandigarh
Thursday, February 19, 2026
More
    Home ਸੂਬੇ ਪੰਜਾਬ ਵਾਨਟੇਡ ਚੋਰ ਚੂ...

    ਵਾਨਟੇਡ ਚੋਰ ਚੂਹਾ ਗ੍ਰਿਫਤਾਰ

    Arrested
    ਕਾਬੂ ਕੀਤਾ ਗਿਆ ਮੁਲਜ਼ਮ ਪੁਲਿਸ ਪਾਰਟੀ ਨਾਲ ।

    ਫਾਜਿ਼ਲਕਾ (ਸੱਚ ਕਹੂੰ ਨਿਊਜ਼) ਸਿਟੀ ਪੁਲਿਸ ਨੇ ਇੱਕ ਵਾਨਟੇਡ ਚੋਰ ਨੂੰ ਕਾਬੂ (Arrested) ਕੀਤਾ ਹੈ। ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੋਰੀ ਦੀਆਂ ਵਾਰਦਾਰਾਂ ਨੂੰ ਅੰਜਾਮ ਦੇ ਰਿਹਾ ਸੀ। ਪੁਲਿਸ ਵੱਲੋਂ ਫੜੇ ਗਏ ਚੋਰ ਨੂੰ ਅਦਾਲਤ ’ਚ ਪੇਸ਼ ਕਰਕੇ ਪੂੱਛਗਿੱਛ ਲਈ ਰਿਮਾਂਡ ’ਤੇ ਲਿਆ ਜਾ ਰਿਹਾ ਹੈ। ਐੱਸਐੱਚਓ ਚੰਦਰਸ਼ੇਖਰ ਨੇ ਦੱਸਿਆ ਕਿ ਉਨ੍ਹਾਂ ਨੇ ਫਾਜ਼ਿਲਕਾ ਦੇ ਬਿਜਲੀ ਘਰ ਕੋਲ ਰਹਿੰਦੇ ਸੁਨੀਲ ਕੁਮਾਰ ਉਰਫ ਚੂਹਾ ਨੂੰ ਗਿ੍ਰਫਤਾਰ ਕੀਤਾ ਹੈ।

    ਇਹ ਵੀ ਪੜ੍ਹੋ : ਹਰਿਆਣਾ-ਪੰਜਾਬ, ਐੱਨਸੀਆਰ ਅਤੇ ਉੱਤਰ-ਪ੍ਰਦੇਸ਼ ’ਚ ਮੀਂਹ ਦੀ ਸੰਭਾਵਨਾ

    ਜਿਹੜਾ ਪਿਛਲੇ ਲੰਬੇ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਅਤੇ ਉਸ ਦੀ ਕਾਫੀ ਸਮੇਂ ਤੋਂ ਤਲਾਸ਼ ਕੀਤੀ ਜਾ ਰਹੀ ਸੀ। ਉਹ ਦੋ ਚੋਰੀ ਦੇ ਮਾਮਲਿਆਂ ’ਚ ਵੀ ਨਾਮਜਦ ਹੈ। ਐੱਸਐੱਚਓ ਨੇ ਦੱਸਿਆ ਕਿ ਪ੍ਰਾਥਮਿਕ ਤਫਤੀਸ਼ ਦੌਰਾਨ ਸੁਨੀਲ ਕੁਮਾਰ ਚੂਹਾ ਕੇ ਕਬੂਲ ਕੀਤਾ ਹੈ ਕਿ ਉਸ ਨੇ ਘਰਾਂ ਅਤੇ ਦੁਕਾਨਾਂ ’ਚ 15 ਚੋਰੀਆਂ ਕੀਤੀਆਂ ਹਨ। ਉਸ ਕੋਲ ਪੁਲਿਸ ਨੇ ਕੁਝ ਘਰੇਲੂ ਸਮਾਨ ਵੀ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here