ਨੇਕੀ-ਭਲਾਈ ਦੇ ਰਾਹ ’ਤੇ ਦ੍ਰਿੜਤਾ ਨਾਲ ਚੱਲੋ : ਪੂਜਨੀਕ ਗੁਰੂ ਜੀ

Saint Dr MSG
Saint Dr MSG

ਨੇਕੀ-ਭਲਾਈ ਦੇ ਰਾਹ ’ਤੇ ਦ੍ਰਿੜਤਾ ਨਾਲ ਚੱਲੋ : ਪੂਜਨੀਕ ਗੁਰੂ ਜੀ

(ਸਕਬ) (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਇਨਸਾਨੀਅਤ ’ਤੇ ਜਦੋਂ ਤੱਕ ਚਲਦਾ ਨਹੀਂ ਤਾਂ ਇਨਸਾਨ ਨੂੰ ਜੋ ਪਰਮ ਪਿਤਾ ਪਰਮਾਤਮਾ ਨੇ ਬਚਨ ਕੀਤੇ ਹਨ, ਤੋਹਫ਼ੇ ਬਖਸ਼ੇ ਹਨ ਉਹ ਨਹੀਂ ਮਿਲਦੇ ਇਨਸਾਨੀਅਤ ਦਾ ਤਕਾਜਾ ਕਿ ਤੁਸੀਂ ਰਹਿਮ ਕਰੋ, ਦਇਆ ਕਰੋ, ਕਿਸੇ ਦਾ ਬੁਰਾ ਨਾ ਕਰੋ, ਬੁਰਾ ਨਾ ਸੋਚੋ, ਪਰ ਨੇਕੀ-ਭਲਾਈ ਦੇ ਰਾਹ ’ਤੇ ਪੂਰੀ ਤਰ੍ਹਾਂ ਦ੍ਰਿੜਤਾ ਨਾਲ, ਪੂਰੀ ਅਣਖ ਨਾਲ, ਪੂਰੀ ਗੈਰਤ ਨਾਲ ਅੱਗੇ ਵਧਦੇ ਜਾਓ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੱਚ ਦੇ ਰਾਹ ਤੋਂ ਜੇਕਰ ਕੋਈ ਡੇਗਦਾ ਹੈ , ਸੱਚ ਦੇ ਰਾਹ ਤੋਂ ਜੇਕਰ ਕੋਈ ਰੋਕਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਰੁਕ ਜਾਓ ਕਿਸੇ ਦੇ ਕਹਿਣ ’ਤੇ ਜ਼ਰਾ ਜਿੰਨੀ ਕੋਈ ਗੱਲ ਕਹਿ ਦੇਵੇ, ਤਾਂ ਇਹ ਮਤਲਬ ਨਹੀਂ ਕਿ ਤੁਸੀਂ ਰਾਮ ਨਾਮ, ਅੱਲ੍ਹਾ, ਵਾਹਿਗੁਰੂ, ਮਾਲਕ ਦਾ ਨਾਮ ਲੈਣਾ ਛੱਡ ਦਿਓ ਇਤਿਹਾਸ ਗਵਾਹ ਹੈ, ਮਾਲਕ ਦੇ ਰਾਹ ’ਤੇ ਚੱਲਣ ਵਾਲੇ ਕਈ ਵਾਰ ਅਜਿਹਾ ਇਤਿਹਾਸ ਬਣਾ ਗਏ ਕਿ ਉਨ੍ਹਾਂ ਦੇ ਸਮਕਾਲੀਨ ਨੂੰ ਕੋਈ ਜਾਣਦਾ ਨਹੀਂ, ਪਰ ਉਨ੍ਹਾਂ ਦਾ ਨਾਂਅ ਅੱਜ ਵੀ ਅਮਰ ਹੈ

ਅਜਿਹੇ ਭਗਤ ਨੇਕੀ ਭਲਾਈ ਦੇ ਰਾਹ ’ਤੇ ਚਲਦੇ ਹਨ ਇਨਸਾਨੀਅਤ ਦੀ ਜ਼ਿੰਦਾ ਮਿਸਾਲ ਬਣ ਜਾਂਦੇ ਹਨ ਅਤੇ ਅਜਿਹਾ ਹੀ ਬਣਨਾ ਚਾਹੀਦਾ ਹੈ ਇਨਸਾਨੀਅਤ ਲਈ ਦ੍ਰਿੜਤਾ ਇਨਸਾਨੀਅਤ ਦੇ ਰਾਹ ’ਤੇ ਦੀਨਤਾ-ਨਿਮਰਤਾ ਨਾਲ ਅਤੇ ਦ੍ਰਿੜਤਾ ਅਣਖ, ਗੈਰਤ ਨਾਲ ਚਲਦੇ ਜਾਓ ਮਾਲਕ ਦਾ ਰਹਿਮੋ-ਕਰਮ ਵਰਸੇਗਾ, ਦਇਆ-ਮਿਹਰ, ਰਹਿਮਤ ਹੋਵੇਗੀ ਅਤੇ ਸਾਰੀਆਂ ਖੁਸ਼ੀਆਂ ਤੁਹਾਡੀ ਝੋਲੀ ’ਚ ਆ ਪੈਣਗੀਆਂ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਦੇ ਵੀ ਗ਼ਲਤੀਆਂ ਨਾ ਕਰੋ, ਬਚਨਾਂ ’ਤੇ ਰਹਿ ਕੇ ਅੱਗੇ ਵਧਦੇ ਜਾਓ, ਯਕੀਨਨ ਇੱਕ ਦਿਨ ਮੰਜ਼ਿਲ ਮਿਲੇਗੀ ਤੇ ਮਾਲਕ ਦੀਆਂ ਖੁਸ਼ੀਆਂ ਨਾਲ ਤੁਸੀਂ ਅੰਦਰੋਂ-ਬਾਹਰੋਂ ਮਾਲਾਮਾਲ ਜ਼ਰੂਰ ਹੋ ਜਾਵੋਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.