ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਅਮਨ ਅਮਾਨ ਲਈ ਹ...

    ਅਮਨ ਅਮਾਨ ਲਈ ਹੰਭਲਾ

    Peace

    ਅਸਾਮ ’ਚ ਅਮਨ ਅਮਾਨ ਦੇ ਯਤਨਾਂ ਨੂੰ ਬੂਰ ਪਿਆ ਹੈ। ਵੱਖਵਾਦੀ (ਅਲਗਾਵਵਾਦੀ) ਅੱਤਵਾਦੀ ਸੰਗਠਨਾਂ ਉਲਫ਼ਾ ਦਾ ਕੇਂਦਰ ਤੇ ਸੂਬਾ ਸਰਕਾਰ ਨਾਲ ਤਿੰਨ ਪੱਖੀ ਸਮਝੌਤਾ ਹੋ ਗਿਆ ਹੈ। ਭਾਵੇਂ ਇਸ ਸਮਝੌਤੇ ’ਚ ਉਲਫ਼ਾ ਦਾ ਇੱਕ ਧੜਾ ( ਪਰੇਸ਼ ਬਰੂਅ) ਸ਼ਾਮਲ ਨਹੀਂ ਹੋਇਆ ਫਿਰ ਵੀ ਇਸ ਸਮਝੌਤੇ ਨਾਲ ਸੂਬੇ ਦੀ ਨੁਹਾਰ ਬਦਲਣ ਦੀ ਉਮੀਦ ਬੱਝ ਗਈ ਹੈ। ਉਲਫ਼ਾ ਦੀਆਂ ਹਿੰਸਕ ਕਾਰਵਾਈਆਂ ਕਾਰਨ ਸੂਬੇ ’ਚ ਬਦਅਮਨੀ ਵਾਲਾ ਮਾਹੌਲ ਰਿਹਾ ਹੈ। (Peace)

    ਜਿਸ ਨਾਲ ਸੂਬੇ ਦਾ ਵਿਕਾਸ ਉਮੀਦ ਮੁਤਾਬਕ ਨਹੀਂ ਹੋ ਸਕਿਆ। ਮਨਮੋਹਨ ਸਰਕਾਰ ਵੇਲੇ ਤੋਂ ਸਮਝੌਤੇ ਲਈ ਕੋਸ਼ਿਸ਼ਾਂ ਹੁੰਦੀਆਂ ਆ ਰਹੀਆਂ ਸਨ ਆਖਰ ਬਿਸਵਾ ਸ਼ਰਮਾ ਸਰਕਾਰ ਨੇ ਸਮਝੌਤੇ ਦੀ ਕਾਮਯਾਬੀ ਹਾਸਲ ਕਰ ਲਈ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਰਤਮਾਨ ਮੁੱਖ ਮੰਤਰੀ ਬਿਸਵਾ ਸ਼ਰਮਾ ਨੇ ਜਿਸ ਦਿ੍ਰੜ ਇੱਛਾ ਸ਼ਕਤੀ ਦਾ ਸਬੂਤ ਦਿੱਤਾ ਹੈ ਉਸ ਨੇ ਮਾਹੌਲ ਬਦਲਿਆ। ਸਰਕਾਰ ਨੇ ਗੱਲਬਾਤ ਤੇ ਭਾਈਚਾਰੇ ਦਾ ਰਸਤਾ ਆਪਣਾ ਕੇ ਉਲਫ਼ਾ ਆਗੂਆਂ ਦੇ ਦਿਲ ਜਿੱਤਣ ਤੇ ਉਹਨਾ ਨੂੰ ਮਨਾਉਣ ’ਚ ਕਾਮਯਾਬੀ ਹਾਸਲ ਕੀਤੀ ਹੈ।

    Also Read : ਫ਼ੌਜ, ਨੀਮ ਫ਼ੌਜੀ ਬਲਾਂ ਤੇ ਪੁਲਿਸ ’ਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਖੁਸ਼ਖਬਰੀ

    ਮੁੱਖ ਮੰਤਰੀ ਨੇ ਇੱਥੋਂ ਤੱਕ ਕਿ ਪਰੇਸ਼ ਬਰੂਆ ਨੂੰ ਵੀ ਸੂਬੇ ਦਾ ਮਹਿਮਾਨ ਬਣਨ ਦੀ ਵੀ ਪੇਸ਼ਕਸ਼ ਵੀ ਕੀਤੀ ਸੀ। ਅਸਲ ’ਚ ਪਿਆਰ ਤੇ ਅਮਨ ਦੀ ਜਿੱਤ ਹੋਈ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਉਲਫ਼ਾ ਦਾ ਦੂਜਾ ਧੜਾ ਵੀ ਇਸ ਬਦਲੇ ਹੋਏ ਮਾਹੌਲ ਨੂੰ ਵੇਖ ਕੇ ਅਸਾਮ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰੇਗਾ ਅਤੇ ਅਮਨ ਸ਼ਾਂਤੀ ਦੀ ਸਥਾਪਨਾ ਲਈ ਪੂਰਾ ਸਹਿਯੋਗ ਦੇਵੇਗਾ। ਅਸਲ ’ਚ ਅੰਤਰਰਾਸ਼ਟਰੀ ਪੱਧਰ ’ਤੇ ਵੀ ਭਾਰਤ ਦੀ ਸਾਖ ਇੱਕ ਮਜ਼ਬੂਤ ਲੋਕਤੰਤਰ ਤੇ ਸੰਘੀ ਦੇਸ਼ ਵਜੋਂ ਹੋਈ ਹੈ।

    ਅਜ਼ਾਦੀ ਤੋਂ ਬਾਅਦ ਪੂਰਬ ਉੱਤਰ ਦੇ ਕਈ ਖੇਤਰ ਭਾਰਤ ’ਚ ਸ਼ਾਮਲ ਹੋਏ ਸਨ ਇਸ ਲਈ ਵੱਖਵਾਦ (ਅਲਗਾਵਾਦ) ਲਈ ਅਵਾਜ਼ ਨੂੰ ਕੋਈ ਹੰੁਗਾਰਾ ਨਹੀਂ ਮਿਲ ਰਿਹਾ। ਇਸ ਦੇ ਨਾਲ ਭਾਰਤ ਸਰਕਾਰ ਗੱਲਬਾਤ ਤੇ ਅਮਨ ਸਿਧਾਂਤ ਨੂੰ ਮਕਬੂਲੀਅਤ ਮਿਲੀ ਹੈ।

    LEAVE A REPLY

    Please enter your comment!
    Please enter your name here