ਖਾਣੇ ਦੀ ਸ਼ਿਕਾਇਤ ਕਰਨ ਵਾਲੇ ਜਵਾਨ ਦੀ ਵੀਆਰਐਸ ਅਰਜ਼ੀ ਰੱਦ

ਏਜੰਸੀ  ਨਵੀਂ ਦਿੱਲੀ। ਖਾਣੇ ਦੀ ਗੁਣਵੱਤਾ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾਉਣ ਵਾਲੇ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਤੇਜ਼ ਬਹਾਦਰ ਯਾਦਵ ਦੀ ਸਵੈਇੱਛਕ ਸੇਵਾ ਮੁਕਤੀ ਦੀ ਪਟੀਸ਼ਨ ਨੂੰ ਇਸ ਆਧਾਰ ‘ਤੇ ਰੱਦ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਦੋਸ਼ਾਂ ‘ਤੇ ਇੱਕ ਕੋਰਟ ਆਫ਼ ਇਨਕੁਆਰੀ ਪੈਂਡਿੰਗ ਹੈ ਅਤੇ ਉਨ੍ਹਾਂ ਖਿਲਾਫ਼ ਅਨੁਸ਼ਾਸਨਾਤਮਕ ਆਧਾਰ ‘ਤੇ ਦੋਸ਼ ਵੀ ਲੱਗੇ ਹਨ ਬੀਐਸਐਫ ਨੇ ਇੱਕ ਬਿਆਨ ‘ਚ ਕਿਹਾ ਕਿ ਵੀਆਰਐਸ ਰੱਦ ਕਰਨ ਸਬੰਧੀ ਕਾਂਸਟੇਬਲ ਯਾਦਵ ਨੂੰ 30 ਜਨਵਰੀ ਦੀ ਸ਼ਾਮ ਨੂੰ ਹੀ ਦੱਸ ਦਿੱਤਾ ਗਿਆ ਸੀ ਬਲ ਨੇ ਸਪੱਸ਼ਟ ਕੀਤਾ ਕਿ ਯਾਦਵ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ, ਜਿਵੇਂ ਕਿ ਉਨ੍ਹਾਂ ਦੇ ਪਰਿਵਾਰ ਨੇ ਦੋਸ਼ ਲਾਇਆ ਹੈ।

ਯਾਦਵ ਦੀ ਪਤਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਤੀ ਨੇ ਸਵੇਰੇ ਉਨ੍ਹਾਂ ਨੂੰ ਫੋਨ ਕੀਤਾ ਸੀ ਤੇ ਦਾਅਵਾ ਕੀਤਾ ਕਿ ਉਨ੍ਹਾਂ ਧਮਕਾਇਆ ਜਾ ਰਿਹਾ ਹੈ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਗ੍ਰਿਫ਼ਤਾਰ ਕੀਤਾ ਗਿਆ ਹੈ ਬਲ ਦੇ ਅਧਿਕਾਰੀਆਂ ਨੇ ਕਿਹਾ ਕਿ ਸੀਓਆਈ ਤਹਿਤ ਨਿਦ੍ਰਿਸ਼ਟ ਪ੍ਰਕਿਰਿਆ ਅਨੁਸਾਰ ਕਿਸੇ ਮਾਮਲੇ ‘ਚ ਜਾਂਚ ਟੀਮ ਸਾਰੇ ਗਵਾਹਾਂ ਤੋਂ ਜਾਂਚ ਪੂਰੀ ਹੋਣ ਤੱਕ ਪੁੱਛਗਿੱਛ ਕਰਦੀ ਹੈ ਇਸ ਮਾਮਲੇ ‘ਚ ਜਵਾਨ ਵੀ ਅਨੇਕ ਆਧਾਰ ‘ਤੇ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਇਸ ਲਈ ਅਜਿਹੇ ਮਾਮਲੇ ‘ਚ ਕਰਮਚਾਰੀ ਨੂੰ ਵੀਆਰਐਸ ਦੇਣ ਦੀ ਆਗਿਆ ਨਹੀਂ ਹੈ।VRS

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਯਾਦਵ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ‘ਚ ਉਨ੍ਹਾਂ ਜਵਾਨਾਂ ਨੂੰ ਦਿੱਤੇ ਜਾਣ ਵਾਲਾ ਖਾਣਾ ਘਟੀਆ ਦੱਸਿਆ ਸੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਆਈਆਂ ਤੇ ਪ੍ਰਧਾਨ ਮੰਤਰੀ ਮੰਤਰੀ ਦਫ਼ਤਰ ਨੇ ਕੇਂਦਰੀ ਗ੍ਰਹਿ ਮੰਤਰਾਲਾ ਤੇ ਬੀਐਸਐਫ ਤੋਂ ਇਸ ਸਬੰਧੀ ਵਿਸਥਾਰ ਰਿਪੋਰਟ ਮੰਗੀ ਸੀ ਮੰਤਰਾਲਾ ਨੇ ਪੀਐਮਓ ਨੂੰ ਸੂਚਿਤ ਕੀਤਾ ਸੀ ਕਿ ਬੀਐਸਐਫ ਨੇ ਕਿਹਾ ਕਿ ਕਿਸੇ ਚੌਂਕੀ ‘ਤੇ ਰਾਸ਼ਨ ਦੀ ਕੋਈ ਕਮੀ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ