ਅਪੀਲ : ਸੁਚੇਤ ਰਹੋ

ਪੰਜਾਬ ਦੇ ਸਾਰੇ ਭੈਣ-ਭਾਈਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਅਕਾਲੀ-ਭਾਜਪਾ ਨੂੰ ਹਮਾਇਤ ਕਰਨ ਦਾ ਜੋ ਫੈਸਲਾ ਆਪਾਂ ਸਾਰਿਆਂ ਨੇ ਲਿਆ ਹੈ ਉਸ ‘ਤੇ ਸਾਰਿਆਂ ਨੇ ਪੂਰਾ ਅਮਲ ਕਰਨਾ ਹੈ ਕੁਝ ਸਵਾਰਥੀ ਲੋਕ ਆਪਾਂ ਨੂੰ  ਪੈਂਫਲੇਟ, ਅਖ਼ਬਾਰਾਂ, ਵਟਸਐਪ, ਫੇਸਬੁੱਕ ਤੇ ਹਰ ਤਰ੍ਹਾਂ ਸੋਸ਼ਲ ਮੀਡੀਆ ਸਮੇਤ ਐੱਸਐੱਮਐਸ ਰਾਹੀਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਤੋਂ ਆਪਾਂ ਸਾਰੇ ਭੈਣ-ਭਾਈਆਂ ਨੇ ਸੁਚੇਤ ਰਹਿਣਾ ਹੈ ਆਪਾਂ ਸਾਰਿਆਂ ਨੇ ਏਕਤਾ ਦਾ ਸੌ ਫੀਸਦੀ ਸਬੂਤ ਦੇਣਾ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਆਪਣੇ ਸਾਰਿਆਂ ਦੇ ਪ੍ਰੇਮ ਵਿੱਚ ਕੋਈ ਵਿਘਨ ਨਾ ਪਾ ਸਕੇ
ਬੇਨਤੀਕਰਤਾ : ਸਮੂਹ ਜ਼ਿੰਮੇਵਾਰ ਪੰਜਾਬ