Ferozepur News: ਫਿਰੋਜ਼ਪੁਰ (ਜਗਦੀਪ ਸਿੰਘ)। ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵੋਟਰਾਂ ਵੱਲੋਂ ਆਪਣੀ ਵੋਟ ਪਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸਵੇਰੇ ਸਵੇਰੇ ਕੰਮ ਧੰਦਿਆਂ ਵਿਚ ਲੱਗੇ ਹੋਏ ਵੋਟਰਾਂ ਵੱਲੋਂ ਆਪਣੀ ਵੋਟ ਦਾ ਭੁਗਤਾਨ ਕੀਤਾ ਗਿਆ। ਉੰਝ ਸਵੇਰੇ ਵੋਟਿੰਗ ਦੀ ਰਫਤਾਰ ਮੱਠੀ ਰਹੀ।
ਇਸ ਦੌਰਾਨ ਵਿਆਹਾਂ ਦਾ ਸੀਜ਼ਨ ਹੋਣ ਕਰਕੇ ਬਹੁਤੇ ਲਾੜੇ ਤੇ ਲਾੜੀਆਂ ਨੇ ਸਭ ਤੋਂ ਪਹਿਲਾਂ ਵੋਟ ਪਾਉਣ ਦੇ ਫਰਜ਼ ਨੂੰ ਮੁੱਖ ਰੱਖਿਆ। ਇਸ ਕੜੀ ਤਹਿਤ ਜਿ਼ਲ੍ਹਾ ਫਿਰੋਜ਼ਪੁਰ ਦੇ ਪਿੰਡ ਵਰਿਆਮ ਵਾਲਾ ਤੋਂ ਲਾੜਾ ਅਸ਼ੀਸ਼ਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਨੇ ਜੰਙ ਚੜ੍ਹਨ ਤੋਂ ਪਹਿਲਾਂ ਵੋਟ ਪਾਉਣ ਦੇ ਫਰਜ਼ ਨੂੰ ਮੁੱਖ ਸਮਝਿਆ। ਪਿੰਡ ਵਿੱਚੋਂ ਬਰਾਤ ਤੁਰਨ ਤੋਂ ਪਹਿਲਾਂ ਭੰਗੜੇ ਪਾਉਂਦੇ ਹੋਏ ਬਰਾਤੀ ਪੋਲਿੰਗ ਬੂਥ ‘ਤੇ ਪਹੁੰਚੇ। ਇਹ ਨੌਜਵਾਨ ਅੱਜ ਪੂਰਾ ਦਿਨ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਤਰ੍ਹਾਂ ਦੀ ਦੇਸ਼ ਪ੍ਰਤੀ ਸੋਚ ਰੱਖਣ ਵਾਲੇ ਨੌਜਵਾਨ ਵਾਕਿਆ ਹੀ ਤਾਰੀਫ਼ ਦਾ ਕਾਬਿਲ ਹਨ।















