32,815 ਮਤਦਾਨ ਕੇਂਦਰਾਂ ‘ਤੇ ਹੋ ਰਹੀ ਹੈ ਵੋਟਿੰਗ
ਹੈਦਰਾਬਾਦ, ਏਜੰਸੀ। ਤੇਲੰਗਾਨਾ ‘ਚ ਵਿਧਾਨ ਸਭਾ ਦੀਆਂ 119 ਸੀਟਾਂ ਲਈ ਮਤਦਾਨ ਹੋ ਰਿਹਾ ਹੈ। ਰਾਜ ‘ਚ ਸਖ਼ਤ ਸੁਰੱਖਿਆ ਦਰਮਿਆਨ ਵੋਟਿੰਗ ਦੀ ਪ੍ਰਕਿਰਿਆ ਅੱਜ ਸਵੇਰੇ ਸੱਤ ਵਜੇ ਸ਼ੁਰੂ ਹੋਈ। ਰਾਜ ‘ਚ 32,815 ਮਤਦਾਨ ਕੇਂਦਰਾਂ ‘ਤੇ 1.39 ਕਰੋੜ ਮਹਿਲਾਵਾਂ ਸਮੇਤ 2.8 ਕਰੋੜ ਤੋਂ ਜ਼ਿਆਦਾ ਮਤਦਾਤਾ ਅੱਜ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ। ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਰਜਤ ਕੁਮਾਰ ਨੇ ਦੱਸਿਆ ਕਿ 4.57 ਲੱਖ ਦਿਵਿਆਂਗ ਨਾਗਰਿਕਾਂ ਦੇ ਮਤਦਾਨ ਕਰਨ ਦੀ ਉਮੀਦ ਹੈ।
ਉਹਨਾਂ ਦੱਸਿਆ ਕਿ 29,541 ਸਵੈ ਸੇਵਕ ਮਤਦਾਨ ‘ਚ ਉਹਨਾਂ ਦੀ ਸਹਾਇਤਾ ਕਰਨਗੇ। ਹੈਦਰਾਬਾਦ ਦੇ ਜ਼ਿਲ੍ਹਾ ਚੋਣ ਅਧਿਕਾਰੀ ਦਾਨਾ ਕਿਸ਼ੋਰ ਨੇ ਦੱਸਿਆ ਕਿ ਦਿਵਿਆਂਗਾਂ ਲਈ ਹੈਦਰਾਬਾਦ ਦੇ ਸਾਰੇ ਮਤਦਾਨ ਕੇਂਦਰਾਂ ‘ਤੇ ਰੈਂਪ, ਵਹੀਲਚੇਅਰ, ਇੱਕ ਸਵੈ ਸੇਵਕ ਦੇ ਨਾਲ ਰੈਂਪ ਤੇ ਚੱਲਣ ਵਾਲੇ ਵਾਹਨ, ਐਂਡਰਾਇਡ ਆਧਾਰਿਤ ਜੀਐਚਐਮਸੀ ਵਾਦਾ ਐਪ ਅਤੇ ਬ੍ਰੇਲ ਸਲਿਪ ਦੀ ਵਿਵਸਥਾ ਕੀਤੀ ਗਈ ਹੈ। ਉਹਨਾ ਦੱਸਿਆ ਕਿ ਹੈਦਰਾਬਾਦ ‘ਚ ਕੁੱਲ 18000 ਲੋਕ ਦਿਵਿਆਂਗ ਮਤਦਾਤਾ ਦੇ ਤੌਰ ‘ਤੇ ਪੰਜੀਕ੍ਰਿਤ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।