ਵੋਟਾਂ : ਮਾਨਸਾ ਜ਼ਿਲ੍ਹੇ ‘ਚ ਪਹਿਲੇ ਰਾਊਂਡ ਵਿੱਚ ਸਰਦੂਲਗੜ੍ਹ ਮੋਹਰੀ

ਮਾਨਸਾ : ਵੋਟਾਂ ਪਾਉਣ ਲਈ ਉਤਸ਼ਾਹਿਤ ਕਰਦਾ ਹੋਇਆ ਸ਼ੇਰਾ।

ਪਹਿਲੇ ਰਾਊਂਡ ਵਿੱਚ ਸਭ ਤੋਂ ਵੱਧ 5.8 ਫੀਸਦੀ ਹੋਈ ਪੋਲਿੰਗ

ਸੁਖਜੀਤ ਮਾਨ, ਮਾਨਸਾ, 20 ਫਰਵਰੀ।

ਜਿਲ੍ਹਾ ਮਾਨਸਾ ਵਿੱਚ ਵਿਧਾਨ ਸਭਾ ਚੋਣਾਂ ਦੀ ਸ਼ੁਰੂਆਤ ਦੇ ਪਹਿਲੇ ਰਾਊਂਡ ਵਿੱਚ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਵੋਟਰਾਂ ਨੇ ਕਾਫੀ ਉਤਸ਼ਾਹ ਦਿਖਾਇਆ। ਇਸ ਹਲਕੇ ਵਿੱਚ ਪਹਿਲੇ ਰਾਊਂਡ ਵਿੱਚ ਸਭ ਤੋਂ ਵੱਧ 5.8 ਫੀਸਦੀ ਪੋਲਿੰਗ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹਲਕਾ ਮਾਨਸਾ ਵਿੱਚ 4.7 ਫੀਸਦੀ ਅਤੇ ਬੁਢਲਾਡਾ ਵਿੱਚ 4 ਫੀਸਦੀ ਪੋਲਿੰਗ ਹੋ ਚੁੱਕੀ ਹੈ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਵਿੱਚ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਪੁਲਿਸ ਵੱਲੋਂ ਸਖਤ ਸੁਰੱਖਿਆ ਇੰਤਜਾਮ ਕੀਤੇ ਗਏ ਹਨ। ਜਿਲ੍ਹੇ ਭਰ ਵਿੱਚ ਹਾਲੇ ਤੱਕ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਚੋਣ ਕਮਿਸ਼ਨ ਦਾ ਮਸਕਟ ਸ਼ੇਰਾ ਅੱਜ ਵੀ ਲੋਕਾਂ ਨੂੰ ਪੂਰੇ ਉਤਸ਼ਾਹ ਤੇ ਬਿਨ੍ਹਾਂ ਕਿਸੇ ਭੈਅ ਤੋਂ ਵੋਟ ਪਾਉਣ ਲਈ ਉਤਸਾਹਿਤ ਕਰ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ