ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਅੱਜ

Voting, Karnataka, Assembly, Elections, Today

224 ਵਿਧਾਨ ਸਭਾ ਸੀਟਾਂ, 4.98 ਕਰੋੜ ਤੋਂ ਵੱਧ ਵੋਟਰ, 2600 ਤੋਂ ਵੱਧ ਉਮੀਦਵਾਰ ਮੈਦਾਨ ‘ਚ | Karnataka Assembly Elections

ਬੰਗਲੌਰ (ਏਜੰਸੀ)। ਤਿੰਨ ਮਹੀਨੇ ਤੋਂ ਵੱਧ ਸਮੇਂ ਤੱਕ ਚੱਲੇ ਕੜਵਾਹਤ ਭਰੇ ਚੋਣ ਅਭਿਆਨ ਤੋਂ ਬਾਅਦ ਕੱਲ੍ਹਸ਼ਨਿੱਚਰਵਾਰ ਕਰਨਾਟਕ ‘ਚ ਤ੍ਰਿਕੋਣੇ ਮੁਕਾਬਲੇ ‘ਚ ਨਵੀਂ ਵਿਧਾਨ ਸਭਾ ਚੋਣ ਲਈ ਵੋਟਿੰਗ ਹੋਵੇਗੀ। ਜ਼ਿਆਦਾਤਰ ਸਰਵੇਖਣਾਂ ਤੇ ਓਪੀਨੀਅਨ ਪੋਲ ਅਨੁਸਾਰ ਸੱਤਾਧਾਰੀ ਕਾਂਗਰਸ ਤੇ ਭਾਜਪਾ ਸੱਤਾ ਦੇ ਦੋ ਮੁੱਖ ਦਾਅਵੇਦਾਰ ਹਨ ਜਦੋਂਕਿ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਦਾ ਜਨਤਾ ਦਲ ਸੇਕੁਲਰ ਕਿੰਗਮੇਕਰ ਦੀ ਭੂਮਿਕਾ ਨਿਭਾ ਸਕਦਾ ਹੈ। (Karnataka Assembly Elections)

ਸੂਬੇ ‘ਚ 4.98 ਕਰੋੜ ਤੋਂ ਵੱਧ ਵੋਟਰ ਹਨ ਜੋ 2600 ਤੋਂ ਵੱਧ ਉਮੀਦਵਾਰਾਂ ਦਰਮਿਆਨ ਆਪਣੇ ਨੁਮਾਇੰਦਿਆਂ ਦੀ ਚੋਣ ਕਰਨਗੇ। ਇਨ੍ਹਾਂ ਵੋਟਰਾਂ ‘ਚ 2.52 ਕਰੋੜ ਤੋਂ ਵੱਧ ਪੁਰਸ਼, ਕਰੀਬ 2.44 ਔਰਤਾਂ ਤੇ 4,552 ਟਰਾਂਸਜੈਂਡਰ ਹਨ। ਚੋਣ ਦਫ਼ਤਰ ਦੇ ਸੂਤਰਾਂ ਨੇ ਦੱਸਿਆ ਕਿ ਸੂਬੇ ‘ਚ 55,600 ਤੋਂ ਵੱਧ ਵੋਟਰ ਕੇਂਦਰ ਬਣਾਏ ਗਏ ਹਨ। ਕੁਝ ਸਹਾਇਕ ਵੋਟਰ ਕੇਂਦਰ ਵੀ ਹੋਣਗੇ। ਅਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਕਰਨ ਲਈ 3.5 ਲੱਖ ਤੋਂ ਵੱਧ ਕਰਮਚਾਰੀ ਚੋਣ ਡਿਊਟੀ ‘ਤੇ ਹੋਣਗੇ। ਸੂਤਰਾਂ ਅਨੁਸਾਰ ਜਨਜਾਤੀ ਖੇਤਰਾਂ ‘ਚ ਕੁਝ ਵੋਟ ਕੇਂਦਰ ਸਬੰਧਿਤ ਸਥਾਨ ਦੇ ਪਾਰੰਪਰਿਕ ਰੂਪ ‘ਚ ਨਜ਼ਰ ਆਉਣਗੇ। ਪਹਿਲੀ ਵਾਰ ਕੁਝ ਚੋਣਵੇਂ ਵੋਟਰ ਕੇਂਦਰਾਂ ‘ਤੇ ਅਪਾਹਿਜ਼ ਕਰਮਚਾਰੀ ਡਿਊਟੀ ‘ਤੇ ਹੋਣਗੇ।