Mansa News: ਕੱਲ 2 ਘੰਟੇ ਵੋਟਾਂ ਪੈਣ ਮਗਰੋਂ ਕਰਨੀਆਂ ਪਈਆਂ ਸੀ ਰੱਦ
Mansa News: ਮਾਨਸਾ (ਸੁਖਜੀਤ ਮਾਨ)। ਜ਼ਿਲ੍ਹਾ ਮਾਨਸਾ ਦੇ ਪਿੰਡ ਮਾਨਸਾ ਖੁਰਦ ‘ਚ ਅੱਜ ਮੁੜ ਪੰਚਾਇਤ ਚੁਣਨ ਲਈ ਵੋਟਾਂ ਪੈ ਰਹੀਆਂ ਹਨ। ਕੱਲ ਵੀ ਇਸ ਪਿੰਡ ਵਿੱਚ ਬਾਕੀ ਪਿੰਡਾਂ ਵਾਂਗ ਵੋਟਿੰਗ ਤਾਂ ਸ਼ੁਰੂ ਹੋਈ ਸੀ ਪਰ 2 ਘੰਟਿਆਂ ਬਾਅਦ ਹੀ ਵੋਟਿੰਗ ਰੋਕ ਕੇ ਰੱਦ ਕਰ ਦਿੱਤੀ ਸੀ। ਕੁਝ ਜਿੱਤ ਦੇ ਦਾਅਵੇਦਾਰਾਂ ਨੇ ਚੋਣ ਰੱਦ ਕਰਨ ਦਾ ਵਿਰੋਧ ਵੀ ਕੀਤਾ ਸੀ। ਇਸ ਪਿੰਡ ਵਿੱਚ ਬੈਲਟ ਪੇਪਰਾਂ ‘ਤੇ ਸਰਪੰਚ ਉਮੀਦਵਾਰਾਂ ਦੇ ਚੋਣ ਨਿਸ਼ਾਨ ਉਲਟੇ ਛਪ ਗਏ ਸੀ।
ਵੇਰਵਿਆਂ ਮੁਤਾਬਿਕ ਪਿੰਡ ਮਾਨਸਾ ਖੁਰਦ ਵਿੱਚ ਕੱਲ ਜਦੋੰ ਪੰਚਾਇਤ ਦੀ ਚੋਣ ਲਈ ਵੋਟਾਂ ਸ਼ੁਰੂ ਹੋਈਆਂ ਤਾਂ 2 ਘੰਟੇ ਤੱਕ ਵੋਟਾਂ ਪੈਂਦੀਆਂ ਰਹੀਆਂ। ਇਸ ਤੋਂ ਬਾਅਦ ਜਦੋੰ ਇੱਕ ਵਿਅਕਤੀ ਵੋਟ ਪਾਉਣ ਗਿਆ ਤਾਂ ਉਸਨੇ ਦੇਖਿਆ ਕਿ ਬੈਲਟ ਪੇਪਰ ‘ਤੇ ਚੋਣ ਨਿਸ਼ਾਨ ਉਲਟ ਛਪੇ ਹਨ। ਇਸ ਗੱਲ ਨੂੰ ਲੈ ਕੇ ਪੈਦਾ ਹੋਏ ਰੌਲੇ ਤੋਂ ਬਾਅਦ ਪ੍ਰਸਾਸ਼ਨ ਨੇ ਚੋਣ ਰੱਦ ਕਰ ਦਿੱਤੀ ਸੀ। ਚੋਣ ਰੱਦ ਹੋਣ ਤੋਂ ਬਾਅਦ ਜਿੱਤ ਦੇ ਦਾਅਵੇਦਾਰਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ। Mansa News
Read Also : ਜ਼ਿਮਨੀ ਚੋਣ ਬਰਨਾਲਾ: ਲਗਾਤਾਰ ਤੀਜੀ ਵਾਰ ਨਹੀਂ ਬਣ ਸਕਿਆ ਕੋਈ ਵਿਧਾਇਕ
ਕਈ ਪਿੰਡ ਵਾਸੀਆਂ ਨੇ ਮੁੜ ਚੋਣਾਂ ਇੱਕ ਮਹੀਨੇ ਬਾਅਦ ਕਰਵਾਉਣ ਦੀ ਮੰਗ ਰੱਖੀ ਸੀ ਪਰ ਦੇਰ ਰਾਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਕਾਸ਼ ਬਾਂਸਲ ਨੇ ਚੋਣ ਕਮਿਸ਼ਨ ਵੱਲੋਂ ਪ੍ਰਵਾਨਗੀ ਮਿਲਣ ਤੇ 16 ਅਕਤੂਬਰ ਨੂੰ ਮੁੜ ਵੋਟਿੰਗ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ। ਅੱਜ ਸਵੇਰੇ 8 ਵਜੇ ਤੋਂ ਮੁੜ ਸ਼ਾਂਤਮਈ ਢੰਗ ਨਾਲ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ। ਪੋਲਿੰਗ ਬੂਥ ‘ਤੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।