ਚੋਣ ਕਮਿਸ਼ਨਰ ਵੱਲੋਂ ਘਰ ਬੈਂਠਿਆਂ ਵੋਟ ਪਾਉਣ ਦੀ ਸਹੂਲਤ ਦੀ ਸਮੂਹ ਬਜ਼ੁਰਗ ਵੋਟਰਾਂ ਵੱਲੋਂ ਕੀਤੀ ਗਈ ਸਲਾਹੁਤਾ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਅਗਾਮੀ ਚੋਣਾਂ ਦੇ ਮੱਦੇਨਜ਼ਰ ਬਜ਼ੁਰਗਾਂ ਦੀ ਵੋਟ ਜ਼ਿਲ੍ਹਾ ਚੋਣ ਅਫ਼ਸਰ ਦੀ ਅਗਵਾਈ ’ਚ ਕਰਮਚਾਰੀਆਂ ਦੁਆਰਾ ਉਨ੍ਹਾਂ ਦੇ ਘਰ ਜਾ ਕੇ ਪੁਵਾਈ ਗਈ। ਜਿਸ ’ਚ ਬਜ਼ੁਰਗਾਂ ਨੇ ਖੁਸ਼ੀ ਖੁਸ਼ੀ ਆਪਣੇ ਮਤ ਦਾ ਦਾਨ ਕੀਤਾ। ਡੀਈਓ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਘਰ ਘਰ ਵੋਟਿੰਗ ਦੀ ਦਿੱਤੀ ਸਹੂਲਤ ਦਾ ਫਾਇਦਾ ਉਠਾਉਂਦਿਆਂ ਦੁੱਗਰੀ ਦੇ ਫੇਜ਼ 2 ਦੇ ਵਸਨੀਕ 107 ਸਾਲਾ ਬਜ਼ੁਰਗ ਕਰਤਾਰ ਕੌਰ ਦੁਸਾਂਝ ਨੇ ਆਪਣੀ ਵੋਟ ਪਾਈ। ਜਿੰਨ੍ਹਾਂ ਨੂੰ ਡੀਈਓ ਸਾਕਸ਼ੀ ਸਾਹਨੀ ਦੁਆਰਾ ਉਚੇਚੇ ਤੌਰ ’ਤੇ ਉਨ੍ਹਾਂ ਦੇ ਘਰ ਪਹੁੰਚ ਕੇ ਸ਼ਾਲ ਅਤੇ ਸਰਟੀਫਿਕੇਟ ਦੇ ਕੇ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਨਿਊ ਸ਼ਿਮਲਾਪੁਰੀ ਦੀ ਵਾਸੀ 107 ਸਾਲਾ ਸੁਸ਼ੀਲਾ ਨੇ ਵੀ ਘਰ ਬੈਂਠਿਆਂ ਆਪਣੀ ਵੋਟ ਪਾਈ। ਜਿਹੜੇ ਤੁਰਨ-ਫ਼ਿਰਨ ਤੋਂ ਅਸਮਰੱਥ ਹਨ। (Ludhiana News)















