(ਭੂਸ਼ਨ ਸਿੰਗਲਾ) ਪਾਤੜਾਂ। ਪਾਤੜਾਂ ’ਚ ਸਭ ਤੋਂ ਮਸ਼ਹੂਰ ਅਸ਼ਵਨੀ ਬੇਕਰੀ ਦੇ ਸ਼ੋਅ ਰੂਮ ’ਚ ਦੇਰ ਰਾਤ ਅੱਗ ਲੱਗ ਗਈ । ਭਿਆਨਕ ਰੂਪ ਧਾਰ ਚੁੱਕੀ ਇਸ ਅੱਗ (Fire) ਦਾ ਮਾਲਕ ਨੂੰ ਸਵੇਰੇ ਪਤਾ ਲੱਗਿਆ ਇਸ ਮੌਕੇ ਘਟਨਾ ਸਥਾਨ ’ਤੇ ਪਹੁੰਚੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਜਿੱਥੇ ਅੱਗ ਨੂੰ ਬਝਾਉਣ ਅਤੇ ਸੜ ਰਹੇ ਸਾਮਾਨ ਵਿੱਚ ਗੈਸ ਸਿਲੰਡਰ ਕੱਢਣ ਸਮੇਤ ਹੋਰ ਸਹਾਇਤਾ ਕੀਤੀ ਗਈ, ਉੱਥੇ ਹੀ ਫੋਨ ਕਰਨ ’ਤੇ ਦੇਰ ਨਾਲ ਪੁੱਜੀਆਂ 2 ਫਾਇਰ ਬਿ੍ਰਗੇਡ ਦੀਆਂ ਗੱਡੀਆਂ ਵੱਲੋਂ ਅੱਗ ’ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ।ਇਕੱਤਰ ਹੋਏ ਸ਼ਹਿਰ ਦੇ ਵਪਾਰੀਆਂ ਨੇ ਜਿੱਥੇ ਸ਼ਹਿਰ ਵਿੱਚ ਫਾਇਰ ਬ੍ਰਗੇਡ 24 ਘੰਟੇ ਰੱਖੇ ਜਾਣ ਦੀ ਮੰਗ ਕੀਤੀ ਗਈ, ਉੱਥੇ ਹੀ ਅੱਗ ਨਾਲ ਹੋਏ ਸਾਰੇ ਸਾਮਾਨ ਦਾ ਪੂਰਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ : ਖੂਨਦਾਨ ਕਰਕੇ ਪਿਤਾ ਨੂੰ ਕੀਤਾ ਯਾਦ
ਅਸ਼ਵਨੀ ਬੇਕਰੀ ਦੇ ਮਾਲਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਸ ਨੇ ਟਿੱਬਾ ਬਸਤੀ ਵਿੱਚ ਇੱਕ ਛੋਟੀ ਜਿਹੀ ਦੁਕਾਨ ਵਿੱਚ ਸਖਤ ਮਿਹਨਤ ਕਰਕੇ ਕੀਤੀ ਕਮਾਈ ਅਤੇ ਸਰਕਾਰ ਤੋਂ ਕਰਜ ਲੈ ਕੇ ਜਾਖਲ ਰੋਡ ’ਤੇ ਇੱਕ ਸ਼ੋਅ ਰੂਮ ਵਿੱਚ ਬੇਕਰੀ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਹੁਣ ਉਸ ਦੇ ਬੇਕਰੀ ਸ਼ੋਅ ਰੂਮ ਦੀ ਦੂਰ ਤੱਕ ਪਹਿਚਾਣ ਸੀ ਅਤੇ ਅੱਜ ਸਵੇਰੇ ਕਰੀਬ ਤਿੰਨ ਵਜੇ ਮੈਨੂੰ ਮੇਰੇ ਸ਼ੋਅ ਰੂਮ ਦੇ ਨਾਲ ਲੱਗਦੀ ਦੁਕਾਨ ਵਾਲੇ ਨੇ ਫੋਨ ਕੀਤਾ ਕਿ ਤੁਹਾਡੇ ਸ਼ੋਅ ਰੂਮ ਵਿੱਚ ਅੱਗ ਲੱਗੀ ਹੋਈ ਹੈ ਅਤੇ ਇਸ ਦਾ ਧੂੰਆਂ ਨਾ ਲੱਗਦੀਆਂ ਦੁਕਾਨਾਂ ਵਿੱਚ ਵੀ ਆ ਰਿਹਾ ਹੈ ।
ਗੈਸ ਸਿਲੰਡਰ ਬਾਹਰ ਨਾ ਕੱਢੇ ਜਾਂਦੇ ਤਾਂ ਹੋਣਾ ਸੀ ਵੱਡਾ ਨੁਕਸਾਨ (Fire)
ਮੈਂ ਅਤੇ ਮੇਰੇ ਸਾਥੀਆਂ ਨੇ ਫਾਇਰ ਬ੍ਰਗੇਡ ਨੂੰ ਫੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਜਦੋਂ ਖੁਦ ਆ ਕੇ ਦੇਖਿਆ ਤਾਂ ਭਿਆਨਕ ਰੂਪ ਧਾਰ ਚੁੱਕੀ ਅੱਗ ਤਿੰਨਾਂ ਮੰਜਿਲ਼ਾਂ ਵਿੱਚ ਫੈਲ ਚੁੱਕੀ ਸੀ ।ਇਸ ਸ਼ੋਅ ਰੂਮ ਵਿੱਚ ਗੈਸ ਸਿਲੰਡਰ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਬਲਦੀ ਅੱਗ ’ਚੋਂ ਬੜ੍ਹੀ ਮੁਸ਼ਕਲ ਨਾਲ ਬਾਹਰ ਕੱਢਿਆ ਜੇਕਰ ਇਹ ਗੈਸ ਸਿਲੰਡਰ ਬਾਹਰ ਨਾ ਕੱਢੇ ਜਾਂਦੇ ਤਾਂ ਇਨ੍ਹਾਂ ਨੂੰ ਅੱਗ ਲੱਗਣ ਨਾਲ ਹੋਰ ਦੁਕਾਨਾਂ ਦਾ ਵੀ ਵੱਡੀ ਪੱਧਰ ’ਤੇ ਨੁਕਸਾਨ ਹੋਣਾ ਸੀ
ਇਸ ਅੱਗ ਵਿੱਚ ਉਸ ਦੇ 6 ਫਰਿੱਜ 22 ਏਅਰਕੰਡੀਸ਼ਨਰ ਕਾਊਂਟਰ ਅਤੇ ਬੇਕਰੀ ਨਾਲ ਭਰਿਆ ਸ਼ੋਅ ਰੂਮ ਲੱਗੇ ਹੋਏ ਏਸੀ ਅੱਗ ਨਾਲ ਸੜ ਗਏ ਹਨ ਅਤੇ ਡੇਢ ਕਰੋੜ ਦਾ ਸਾਮਾਨ ਸੜ ਕੇ ਸੁਆਹ ਹੋਇਆ ਹੈ। ਵਪਾਰ ਮੰਡਲ ਦੇ ਪ੍ਰਧਾਨ ਰਾਜੇਸ਼ ਕੁਮਾਰ ਸਿੰਗਲਾ, ਰੋਟਰੀ ਕੱਲਬ ਦੇ ਪ੍ਰਧਾਨ ਪ੍ਰਸ਼ੋਤਮ ਸਿੰਗਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿੱਥੇ ਇਸ ਵਪਾਰੀ ਦੀ ਸਾਰੇ ਸਾਮਾਨ ਦੀ ਭਰਪਾਈ ਕੀਤੀ ਜਾਵੇ ਉੱਥੇ ਹੀ ਅੱਗ ਦੀਆਂ ਘਟਨਾਵਾਂ ’ਤੇ ਤਰੁੰਤ ਕਾਬੂ ਪਾਏ ਜਾਣ ਲਈ ਫਾਇਰਬ੍ਰਗੇਡ ਦਾ ਪਤਾੜਾਂ ਵਿੱਚ ਪੱਕਾ ਪ੍ਰਬੰਧ ਕੀਤਾ ਜਾਵੇ।