ਵੋਕਸ-ਬੇਰਸਟੋ ਦੀ ਬਦੌਲਤ ਇੰਗਲੈਂਡ ਨੇ ਕਸਿਆ ਭਾਰਤ ਂਤੇ ਸਿ਼ਕੰਜ਼ਾ

6 ਵਿਕਟਾਂ ਂਤੇ 357 ਦੌੜਾਂ ਬਣਾ ਕੇ ਲਿਆ 250 ਦੌੜਾਂ ਦਾ ਮਜ਼ਬੂਤ ਵਾਧਾ

 

ਲਾਰਡਜ਼, 11 ਅਗਸਤ। 

ਭਾਰਤ-ਇੰਗਲੈਂਡ ਦਰਮਿਆਨ ਲਾਰਡਜ਼ ਦੇ ਮੈਦਾਨ ਂਤੇ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦੇ ਤੀਸਰੇ ਦਿਨ ਇੰਗਲੈਂਡ ਨੇ ਕ੍ਰਿਸ ਵੋਕਸ (120ਨਾਬਾਦ)  ਅਤੇ ਜਾੱਨੀ ਬਰੇਸਟੋ (93) ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ਂਤੇ  6 ਵਿਕਟਾਂ ‘ਤੇ  357 ਦੌੜਾਂ ਬਣਾ ਕੇ ਆਪਣੀ ਸਥਿਤੀ ਪੂਰੀ ਮਜ਼ਬੂਤ ਕਰ ਲਈ। ਖ਼ਰਾਬ ਰੌਸ਼ਨੀ ਕਾਰਨ ਜਦੋਂ ਤੀਸਰੇ ਦਿਨ ਦੀ ਖੇਡ ਰੋਕੀ ਗਈ ਤਾਂ ਉਸ ਸਮੇਂ ਕ੍ਰਿਸ ਵੋਕਸ 120 ਦੌੜਾਂ ਜਦੋਂਕਿ ਸੈਮ ਕਰੇਨ 22 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ।

 

ਹੁਣ ਇੰਗਲੈਂਡ ਨੇ ਭਾਰਤ ਦੀਆਂ ਪਹਿਲੀ ਪਾਰੀ ‘ਚ ਬਣਾਈਆਂ 107 ਦੌੜਾਂ ਦੇ ਮੁਕਾਬਲੇ 250 ਦੌੜਾਂ ਦਾ ਵਾਧਾ ਲੈ ਲਿਆ ਹੈ ਅਤੇ ਉਸਦੇ ਚਾਰ ਖਿਡਾਰੀ ਅਜੇ ਬਾਕੀ ਹਨ। ਇੰਗਲੈਂਡ ਵੱਲੋਂ ਕ੍ਰਿਸ ਵੋਕਸ ਅਤੇ ਜਾਨੀ ਬੇਰਸਟੋ ਨੇ ਸ਼ਾਨਦਾਰ ਪਾਰੀਆਂ ਖੇਡ ਕੇ ਨਾ ਸਿਰਫ਼ ਇੱਕ ਸਮੇਂ ਸੰਕਟ’ਚ ਜਾਪਦੀ ਟੀਮ ਨੂੰ ਭਾਰਤ ਦੀ ਪਕੜ ਚੋਂ ਕੱਡਿਆ ਸਗੋਂ ਇੰਗਲੈਂਡ ਨੂੰ ਲਗਭੱਗ ਜਿੱਤ ਦੇ ਕੰਢੇ ‘ਤੇ ਪਹੁੰਚਾ ਦਿੱਤਾ।

ਭਾਰਤ ਨੇ 89 ਦੌੜਾਂ ਤੱਕ ਇੰਗਲੈਂਡ ਦੀਆਂ 4 ਵਿਕਟਾਂ ਝਟਕਾ ਦਿੱਤੀਆਂ ਸਨ

ਭਾਰਤ ਨੇ ਤੀਸਰੇ ਦਿਨ ਦੇ ਲੰਚ ਤੋਂ ਪਹਿਲਾਂ ਇੰਗਲੈਂਡ ਦੀਆਂ ਚਾਰ ਵਿਕਟਾਂ 89 ਦੌੜਾਂ ਤੱਕ ਨਿਪਟਾ ਕੇ ਚੰਗੀ ਸ਼ੁਰੂਆਤ ਕੀਤੀ ਸੀ ਪਰ ਇਸ ਤੋਂ ਬਾਅਦ ਵਿਕਟਕੀਪਰ ਜਾਨੀ ਬੇਰਸਟੋ ਅਤੇ ਜੋਸ ਬਟਲਰ ਨੇ ਪੰਜਵੀਂ ਵਿਕਟ ਲਈ 42 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਨੂੰ ਸੰਭਾਲ ਲਿਆ ਬਟਲਰ ਦੇ ਆਊਟ ਹੋਣ ਤੋਂ ਬਾਅਦ ਹਰਫ਼ਨਮੌਲਾ ਬੇਨ ਸਟੋਕਸ ਦੀ ਜਗ੍ਹਾ ਟੀਮ ਂਚ ਸ਼ਾਮਲ ਕੀਤੇ ਗਏ  ਕ੍ਰਿਸ ਵੋਕਸ ਨੇ ਆਪਣੀ ਯਾਦਗਾਰ ਪਾਰੀ ਖੇਡੀ ਅਤੇ ਉਹਨਾਂ ਬੇਰਸਟੋ ਨਾਲ ਮਿਲ ਕੇ 6ਵੀਂ ਵਿਕਟ ਲਈ 43.3 ਓਵਰਾਂ ‘ਚ 189 ਦੌੜਾਂ ਦੀ ਭਾਈਵਾਲੀ ਕਰਕੇ ਇੰਗਲੈਂਡ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ। ਇਸ ਸ਼ਾਨਦਾਰ ਭਾਈਵਾਲੀ ਦਾ ਅੰਤ ਹਾਰਦਿਕ ਪਾਂਡਿਆ ਨੇ ਬੇਰਸਟੋ ਨੂੰ ਕਾਰਤਿਕ ਹੱਥੋਂ ਕੈਚ ਕਰਵਾ ਕੇ ਕੀਤਾ। ਭਾਰਤ ਨੂੰ ਸਪਿੱਨ ਵਿਭਾਗ ਮਜ਼ਬੂਤ ਕਰਨ ਲਈ ਸ਼ਾਮਲ ਕੀਤੇ ਕੁਲਦੀਪ ਯਾਦਵ ਨੇ ਨਿਰਾਸ਼ ਕੀਤਾ ਅਤੇ ਉਹ ਇੱਕ ਵੀ ਵਿਕਟ ਨਾ ਲੈ ਸਕੇ ਹਾਲਾਂਕਿ ਅਸ਼ਵਿਨ ਵੀ ਕੋਈ ਵਿਕਟ ਲੈਣ ‘ਚ ਅਸਫ਼ਲ ਰਹੇ।

 

 
ਇਸ ਤੋਂ ਪਹਿਲਾਂ ਭਾਰਤ ਦੀ ਪਾਰੀ ਕੱਲ ਦੇ ਦਿਨ ਦੀ ਸਮਾਪਤੀ ‘ਤੇ 107 ਦੌੜਾਂ ‘ਤੇ ਸਿਮਟ ਗਈ ਸੀ ਅਤੇ ਅੱਜ ਇੰਗਲੈਂਡ ਨੇ ਦਿਨ ਦੀ ਸ਼ੁਰੂਆਤ ਆਪਣੀ ਬੱਲੇਬਾਜ਼ੀ ਨਾਲ ਕੀਤੀ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਹਾਲਾਂਕਿ ਚੰਗੀ ਗੇਂਦਬਾਜ਼ੀ ਕੀਤੀ ਪਰ ਉਹ ਇੰਗਲੈਂਡ ਦੀਆਂ ਵਿਕਟਾਂ ਉਸ ਰਫ਼ਤਾਰ ਨਾਲ ਕੱਢਣ ‘ਚ ਕਾਮਯਾਬ ਨਾ ਹੋ ਸਕੇ ਜਿਸ ਤਰ੍ਹਾਂ ਇੰਗਲੈਂਡ ਦੇ ਤੇਜ ਗੇਂਦਬਾਜ਼ਾਂ ਨੇ ਕਹਿਰ ਢਾਹਿਆ ਸੀ ।

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।