Putin: ਅਮਨ ਲਈ ਅਵਾਜ਼

Putin

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੂਸ ਦੌਰੇ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਇਹ ਗੱਲ ਬੜੇ ਸਪੱਸ਼ਟ ਸ਼ਬਦਾਂ ’ਚ ਆਖੀ ਹੈ ਕਿ ਹਮਲਿਆਂ ਦੇ ਜਾਰੀ ਰਹਿੰਦਿਆਂ ਰੂਸ-ਯੂਕਰੇਨ ਦੇ ਆਪਸੀ ਅਮਨ ਲਈ ਗੱਲਬਾਤ ਸ਼ੁਰੂ ਨਹੀਂ ਹੋ ਸਕਦੀ ਉਨ੍ਹਾਂ ਜੰਗ ’ਚ ਬੱਚਿਆਂ ਦੇ ਮਾਰੇ ਜਾਣ ਦਾ ਦਰਦ ਭਰਿਆ ਜ਼ਿਕਰ ਕੀਤਾ ਹੈ ਉਹ ਭਾਰਤ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਦਾ ਹੈ ਰੂਸ ਦੇ ਅਤੇ ਯਕੂਰੇਨ ਦੇ ਰਵੱਈਏ ਨੂੰ ਵੇਖਦਿਆਂ ਰੂਸ-ਯੂਕਰੇਨ ਜੰਗ ਦੇ ਜ਼ਲਦ ਸਮਾਪਤ ਹੋਣ ਦੇ ਆਸਾਰ ਘੱਟ ਹਨ ਪਰ ਇਹ ਵੱਡੀ ਗੱਲ ਹੈ ਕਿ ਭਾਰਤ ਨੇ ਅਮਨ ਪ੍ਰਤੀ ਆਪਣੀ ਜਿੰਮੇਵਾਰੀ ਤੋਂ ਮੂੰਹ ਨਹੀਂ ਮੋੜਿਆ ਬਿਨਾਂ ਸ਼ੱਕ ਯੂਕਰੇਨ-ਰੂਸ ਜੰਗ ’ਚ ਮਨੁੱਖਤਾ ਦਾ ਜੋ ਘਾਣ ਹੋ ਰਿਹਾ ਹੈ ਉਹ ਬੇਹੱਦ ਖੌਫਨਾਕ ਤੇ ਦਿਲ ਕੰਬਾਊ ਹੈ ਮਹਾਂਸ਼ਕਤੀਆਂ ਸ਼ਕਤੀ ਸੰਤੁਲਨ ਦੀ ਹੋੜ ’ਚ ਜੰਗ ਤੋਂ ਪਿਛਾਂਹ ਹਟਣ ਦਾ ਨਾਂਅ ਨਹੀਂ ਰਹੀਆਂ। (Putin)

ਇਹ ਵੀ ਪੜ੍ਹੋ : ਗੌਤਮ ਗੰਭੀਰ ਬਣੇ ਟੀਮ ਇੰਡੀਆ ਦੇ ਮੁੱਖ ਕੋਚ

ਅਮਰੀਕਾ ਲਗਾਤਾਰ ਯੂਕਰੇਨ ਦੀ ਮੱਦਦ ਕਰ ਰਿਹਾ ਹੈ ਇਸੇ ਤਰ੍ਹਾਂ ਜੰਗ ਰੋਕਣ ਲਈ ਰੂਸ ਜਿਸ ਤਰ੍ਹਾਂ ਦੀਆਂ ਸ਼ਰਤਾਂ ਰੱਖ ਰਿਹਾ ਹੈ ਉਸ ਨਾਲ ਯੂਕਰੇਨ ਦੇ ਸਹਿਮਤ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਇਸ ਜੰਗ ’ਚ ਜਿੱਥੇ ਲੱਖਾਂ ਲੋਕ ਮਾਰੇ ਗਏ ਹਨ, ਉੱਥੇ ਮਨੁੱਖ ਦੀ ਕਿਰਤ ਦਾ ਵੀ ਅਪਮਾਨ ਹੋਇਆ ਹੈ ਅਕਾਸ਼ ਛੂੰਹਦੀਆਂ ਇਮਾਰਤਾਂ, ਦਰਿਆਵਾਂ, ਨਹਿਰਾਂ ’ਤੇ ਬਣੇ ਪੁਲ, ਸਕੂਲ ਤੇ ਕਾਲਜ ਤਹਿਸ-ਨਹਿਸ ਤੋਂ ਗਏ ਹਨ ਜੰਗ ਸੱਭਿਅਤਾ ਦਾ ਵਿਨਾਸ਼ ਹੈ ਅਸਲ ’ਚ ਜੰਗ ਦਾ ਪੁਰਾਤਨ ਸੰਕਲਪ ਵੀ ਖਤਮ ਹੋ ਗਿਆ ਹੈ ਜੰਗ ਕਦੇ ਕਿਸੇ ਖਾਸ ਮੈਦਾਨ ’ਚ ਹੁੰਦੀ ਸੀ ਜਿੱਥੇ ਆਮ ਨਾਗਰਿਕ ਕਿਤੇ ਨੇੜੇ-ਤੇੜੇ ਵੀ ਨਹੀਂ ਹੁੰਦੇ ਸਨ ਹੁਣ ਹਵਾਈ ਹਮਲੇ ਹੀ ਜੰਗ ਦਾ ਵੱਡਾ ਹਿੱਸਾ ਬਣ ਗਏ ਹਨ ਤੇ ਬੰਬ ਮਿਜ਼ਾਇਲਾਂ ਰਿਹਾਇਸ਼ੀ ਖੇਤਰ ਨੂੰ ਨਿਸ਼ਾਨਾ ਬਣਾ ਕੇ ਬੱਚੇ, ਬੁੱਢਿਆਂ, ਔਰਤਾਂ ਦੀਆਂ ਲਾਸ਼ਾਂ ਦੇ ਢੇਰ ਲਾ ਰਹੀਆਂ ਹਨ ਮਹਾਂਸ਼ਕਤੀਆਂ ਨੂੰ ਸ਼ਕਤੀ ਸੰਤੁਲਨ ਦੀ ਅੜੀ ਛੱਡ ਕੇ ਜ਼ਿੰਦਗੀ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। (Putin)