ਸਾਡੇ ਨਾਲ ਸ਼ਾਮਲ

Follow us

17.1 C
Chandigarh
Sunday, January 18, 2026
More
    Home Breaking News ਵਿਸ਼ਵ ਪੁਲਿਸ ਖੇ...

    ਵਿਸ਼ਵ ਪੁਲਿਸ ਖੇਡਾਂ ’ਚ ਮੈਡਲ ਜਿੱਤ ਕੇ ਪਰਤਣ ’ਤੇ ਵੀਰਪਾਲ ਕੌਰ ਦਾ ਕੀਤਾ ਜ਼ੋਰਦਾਰ ਸਵਾਗਤ

    World Police Games
    ਭਾਈਰੂਪਾ: ਵੀਰਪਾਲ ਕੌਰ ਅਤੇ ਕੰਬਰਦੀਪ ਸਿੰਘ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਵਾਸੀ।

    ਵੀਰਪਾਲ ਕੌਰ ਨੇ ਸੋਨ ਤਮਗਾ ਅਤੇ ਉਨ੍ਹਾਂ ਦੇ ਪਤੀ ਨੇ ਚਾਂਦੀ ਦਾ ਤਮਗਾ ਜਿੱਤਿਆ

    (ਸੁਰਿੰਦਰ ਪਾਲ) ਭਾਈ ਰੂਪਾ। ਕੈਨੇਡਾ ਦੇ ਵਿਨੀਪੈੱਗ ਵਿਖੇ ਹੋਈਆਂ ਵਿਸ਼ਵ ਪੁਲਿਸ ਖੇਡਾਂ ਵਿੱਚ ਭਾਈਰੂਪਾ ਨਗਰ ਦੀ ਵੀਰਪਾਲ ਕੌਰ ਨੇ ਸੋਨ ਤਮਗਾ ਅਤੇ ਉਨ੍ਹਾਂ ਦੇ ਪਤੀ ਨੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ ਹੈ। ਇਹਨਾਂ ਦੋਨਾਂ ਤਮਗਾ ਜੇਤੂਆਂ ਨੂੰ ਬਾਬਾ ਭਾਈ ਰੂਪ ਚੰਦ ਸਪੋਰਟਸ ਕਲੱਬ ਭਾਈਰੂਪਾ ਸ਼ਹੀਦ ਭਗਤ ਸਿੰਘ ਲੋਕ ਚੇਤਨਾ ਮੰਚ ਅਤੇ ਨਗਰ ਪੰਚਾਇਤ ਭਾਈਰੂਪਾ ਨੇ ਨਗਰ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ। ਵੀਰਪਾਲ ਕੌਰ ਨੇ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿੱਚ ਵਿਸ਼ਵ ਪੁਲਿਸ ਖੇਡਾਂ 2023 ਵਿੱਚ 400 ਮੀਟਰ ਰੇਸ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ ਸੋਨੇ ਦਾ ਤਗਮਾ ਜਿੱਤਿਆ ਅਤੇ ਉਨ੍ਹਾਂ ਦੇ ਪਤੀ ਕੰਬਰਦੀਪ ਸਿੰਘ ਨੇ ਵੀ 400 ਮੀਟਰ ਰੇਸ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ। ( World Police Games)

    ਵੀਰਪਾਲ ਕੌਰ ਦੇ ਮਾਤਾ ਜਸਵਿੰਦਰ ਕੌਰ ਪਿਤਾ ਜਗਸੀਰ ਸਿੰਘ ਮੰਡੇਰ ਨੇ ਸਮੂਹ ਲੋਕਾਂ ਤੋਂ ਵਧਾਈਆਂ ਲਈਆਂ ਨਗਰ ਦੇ ਮੋਹਤਬਰਾਂ ਨੇ ਇਹਨਾਂ ਖਿਡਾਰੀਆਂ ਦੇ ਗਲਾਂ ਵਿੱਚ ਹਾਰ ਪਾ ਕੇ ਅਤੇ ਸਪੋਰਟਸ ਕਲੱਬ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਹਰਬੰਸ ਸਿੰਘ ਬਰਾੜ ਵੱਲੋਂ ਵੀ ਵਿਸ਼ੇਸ਼ ਸਨਮਾਨ ਕਰਨ ਉਪਰੰਤ ਜਿਪਸੀ ’ਤੇ ਪੂਰੇ ਨਗਰ ਵਿੱਚ ਗੇੜਾ ਲਾਇਆ ਗਿਆ। ਇਸ ਤੋਂ ਬਾਅਦ ਖੇਡ ਸਟੇਡੀਅਮ ਭਾਈਰੂਪਾ ਜਿੱਥੇ ਵੀਰਪਾਲ ਕੌਰ ਅਭਿਆਸ ਕਰਦੀ ਸੀ ਨੂੰ ਨਮਸਕਾਰ ਕੀਤੀ ਅਤੇ ਚੱਲ ਰਹੇ ਜ਼ਿਲ੍ਹਾ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਹਾਜ਼ਰੀ ਭਰੀ।

    ਇਹ ਵੀ ਪੜ੍ਹੋ : ਡੇਰਾ ਸ਼ਰਧਾਲੂਆਂ ਨੇ ਜ਼ਖ਼ਮੀ ਗਾਂ ਨੂੰ ਗਊਸ਼ਾਲਾ ਪਹੁੰਚਾਇਆ

    ਇਸ ਸਮੇਂ ਕੋਚ ਨਿਰਮਲ ਸਿੰਘ, ਕੋਚ ਹਰਦੀਪ ਸਿੰਘ ਤਲਵੰਡੀ ਸਾਬੋ ਅਤੇ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਜਤਿੰਦਰ ਸਿੰਘ ਭੱਲਾ ਪ੍ਰਧਾਨ ਇੰਮਪਰੂਵਮੈਟ ਟਰੱਸਟ ਬਠਿੰਡਾ ਜਸਵੀਰ ਸਿੰਘ, ਦੀਪ ਜੰਡੂ, ਗੁਰਤੇਜ ਸਿੰਘ ਗੇਜਾ, ਗੁਰਚਰਨ ਸਿੰਘ ਧਾਲੀਵਾਲ, ਗੁਰਜੀਤ ਸਿੰਘ ਫੁੱਟਬਾਲ ਕੋਚ, ਪ੍ਰਧਾਨ ਗਗਨਦੀਪ ਸਿੰਘ,ਗੋਰਾ ਕਿੰਗਰਾ, ਜਰਨੈਲ ਸਿੰਘ, ਗੁਰਭਿੰਦਰ ਸਿੰਘ, ਤੋਤਾ ਸਿੰਘ ਨਰਸਰੀ ਵਾਲੇ, ਭਜਨ ਸਿੰਘ, ਸੁਰਜੀਤ ਸਿੰਘ ਚੇਲ, ਗੁਰਮੇਲ ਸਿੰਘ ਮੰਡੇਰ, ਵੇਟਲਿਫਟਿੰਗ ਕੋਚ ਜਸਵਿੰਦਰ ਸਿੰਘ ਭਾਈਰੂਪਾ, ਬਲਜਿੰਦਰ ਸਿੰਘ ਬਗ਼ੀਚਾ, ਬਾਬਾ ਪਰਮਿੰਦਰ ਸਿੰਘ, ਹਰਬੰਸ ਸਿੰਘ ਬਰਾੜ, ਪ੍ਰਧਾਨ ਹਰਨੇਕ ਸਿੰਘ ਸੰਧੂ, ਜਗਤਾਰ ਰਤਨ, ਬਲਕਾਰ ਸਿੰਘ, ਸੁਖਮੰਦਰ ਸਿੰਘ ਸਿੱਧੂ, ਕੋਚ ਹਰਨੇਕ ਸਿੰਘ ਅਤੇ ਨਸ਼ਾ ਵਿਰੋਧੀ ਕਮੇਟੀ ਦੇ ਵਰਕਰ ਸਮੂਹ ਖਿਡਾਰੀ ਲੜਕੇ-ਲੜਕੀਆਂ ਮਾਤਾਵਾਂ ਭੈਣਾਂ ਨੇ ਇਸ ਸਨਮਾਨ ਸਮਾਰੋਹ ਵਿੱਚ ਹਾਜ਼ਰੀ ਭਰੀ।

    LEAVE A REPLY

    Please enter your comment!
    Please enter your name here