ਸਾਡੇ ਨਾਲ ਸ਼ਾਮਲ

Follow us

13.2 C
Chandigarh
Tuesday, January 20, 2026
More

    ਵਰਿੰਦਰ ਇੰਸਾਂ ਨੇ 67ਵੀਂ ਤੇ ਸੰਦੀਪ ਅਨੂੰ ਇੰਸਾਂ ਨੇ 60ਵੀਂ ਵਾਰ ਕੀਤਾ ਖੂਨਦਾਨ

    ਵਰਿੰਦਰ ਇੰਸਾਂ ਨੇ 67ਵੀਂ ਤੇ ਸੰਦੀਪ ਅਨੂੰ ਇੰਸਾਂ ਨੇ 60ਵੀਂ ਵਾਰ ਕੀਤਾ ਖੂਨਦਾਨ

    ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਇਸ ਘੜੀ ’ਚ ਕੋਰੋਨਾ ਦੇ ਮੁਸ਼ਕਿਲ ਦੌਰ ’ਚ ਮਰੀਜ਼ਾਂ ਦੇ ਇਨਾਜ ’ਚ ਮੱਦਦ ਲਈ ਪੂਜਨੀਕ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ’ਚ ਯੂਥ 45 ਮੈਂਬਰ ਵਰਿੰਦਰ ਇੰਸਾਂ ਨੇ 67ਵੀਂ ਵਾਰ ਅਤੇ ਸੰਦੀਪ ਅਨੂੰ ਇੰਸਾਂ ਨੇ 60ਵੀਂ ਵਾਰ ਖੂਨਦਾਨ ਕੀਤਾ। ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਪੂਜਨੀਕ ਗੁਰੂ ਜੀ ਨੇ ਟ੍ਰਿਊ ਬਲੱਡ ਪੰਪ ਦਾ ਨਾਂਅ ਦਿੱਤਾ ਹੈ, ਕਿਉਂਕਿ ਜਿੱਥੇ ਵੀ ਖੂਨ ਦੀ ਲੋੜ ਪੈਂਦੀ ਹੈ, ਉੱਥੇ ਉਹ ਆਪਣੇ ਖਰਚੇ ’ਤੇ ਪਹੁੰਚ ਕੇ ਖੂਨਦਾਨ ਕਰਕੇ ਲੋਕਾਂ ਦਾ ਜੀਵਨ ਬਚਾਉਂਦੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।