ਭਾਰਤ 649\ਪਾਰੀ ਘੋਸ਼ਿਤ, ਵਿੰਡੀਜ਼ ਦੇ ਉੱਖੜੇ ਪੈਰ
94 ਤੱਕ ਡਿੱਗੀਆਂ 6 ਵਿਕਟਾਂ
ਜਡੇਜਾ ਦਾ ਪਹਿਲਾ ਟੈਸਟ ਸੈਂਕੜਾ
ਏਜੰਸੀ,
ਰਾਜਕੋਟ, 5 ਅਕਤੂਬਰ
ਕਪਤਾਨ ਵਿਰਾਟ ਕੋਹਲੀ ਅਤੇ ਹਰਫ਼ਨਮੌਲਾ ਰਵਿੰਦਰ ਜਡੇਜਾ ਦੇ ਬਿਹਤਰੀਨ ਸੈਂਕੜਿਆਂਦੀ ਬਦੌਲਤ ਪਹਿਲੀ ਪਾਰੀ ਨੂੰ 9 ਵਿਕਟਾਂ ‘ਤੇ 649 ਦੌੜਾਂ ਦੇ ਪਹਾੜਨੁਮਾ ਸਕੋਰ ‘ਤੇ ਘੋਸ਼ਿਤ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਟੈਸਟ ਦੇ ਦੂਸਰੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਵੈਸਟਇੰਡੀਜ਼ ਦੀਆਂ 94 ਦੌੜਾਂ ‘ਤੇ ਛੇ ਵਿਕਟਾਂ ਉਖਾੜ ਦਿੱਤੀਆਂ ਅਤੇ ਮਹਿਮਾਨ ਟੀਮ ਭਾਰਤ ਦੇ ਸਕੋਰ ਤੋਂ ਅਜੇ 555 ਦੌੜਾਂ ਪਿੱਛੇ ਹੈ ਜਦੋਂਕਿ ਉਸ ਕੋਲ ਸਿਰਫ਼ ਚਾਰ ਵਿਕਟਾਂ ਬਾਕੀ ਹਨ
ਇਸ ਤੋਂ ਪਹਿਲਾਂ ਦੂਸਰੇ ਦਿਨ ਦੇ ਸ਼ੁਰੂ ‘ਚ ਕਪਤਾਨ ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ (ਨਾਬਾਦ100) ਦੀਆਂ ਸੈਂਕੜੇ ਵਾਲੀਆਂ ਪਾਰੀਆਂ ਤੋਂ ਬਾਅਦ ਭਾਰਤ ਨੇ ਵੈਸਟਇੰਡੀਜ਼ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਦੂਸਰੇ ਦਿਨ 649 ਦੌੜਾਂ ਦਾ ਪਹਾੜਨੁਮਾ ਸਕੋਰ ਖੜਾ ਕਰਕੇ ਪਾਰੀ ਘੋਸ਼ਿਤ ਕਰ ਦਿੱਤੀ
ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ ਅਤੇ ਦੂਸਰੇ ਦਿਨ 149.5 ਓਵਰਾਂ ‘ਚ ਜਡੇਜਾ ਦਾ ਪਹਿਲਾ ਟੈਸਟ ਸੈਂਕੜਾ ਪੂਰਾ ਹੋਣ ਦੇ ਨਾਲ ਹੀ 649 ਦੌੜਾਂ ‘ਤੇ ਆਪਣੀ ਪਾਰੀ ਘੋਸ਼ਿਤ ਕਰ ਦਿੱਤੀ ਜਡੇਜਾ 100 ਦੌੜਾਂ ਅਤੇ ਮੁਹੰਮਦ ਸ਼ਮੀ ਨਾਬਾਦ ਰਹੇ
29 ਸਾਲ ਦੇ ਜਡੇਜਾ ਨੇ ਆਪਣੇ 38ਵੇਂ ਟੈਸਟ ‘ਚ ਆਪਣਾ ਸੈਂਕੜਾ ਪੂਰਾ ਕੀਤਾ ਜਦੋਂਕਿ ਲੰਚ ਤੋਂ ਪਹਿਲਾਂ ਕਪਤਾਨ ਵਿਰਾਟ ਨੇ ਆਪਣਾ 24ਵਾਂ ਟੈਸਟ ਸੈਂਕੜਾ ਪੂਰਾ ਕੀਤਾ ਵਿਰਾਟ ਨੇ 184 ਗੇਂਦਾਂ ‘ਚ 7 ਚੌਕਿਆਂ ਦੀ ਮੱਦਦ ਨਾਲ ਆਪਣੀਆਂ 100 ਦੌੜਾਂ ਪੂਰੀਆਂ ਕੀਤੀਆਂ ਅਤੇ ਕੈਲੰਡਰ ਸਾਲ ‘ਚ ਆਪਣੀਆਂ 1000 ਦੌੜਾਂ ਵੀ ਪੂਰੀਆਂ ਕੀਤੀਆਂ ਭਾਰਤੀ ਟੀਮ ਨੇ ਲੰਚ ਤੱਕ ਪੰਜ ਵਿਕਟਾਂ ‘ਤੇ 506 ਦੌੜਾਂ ਦਾ ਸਕੋਰ ਬਣਾਇਆ ਜਦੋਂਕਿ ਚਾਹ ਤੋਂ ਠੀਕ ਪਹਿਲਾਂ 1 ਵਿਕਟ ਬਾਕੀ ਰਹਿੰਦਿਆਂ ਪਾਰੀ ਘੋਸ਼ਿਤ ਕੀਤੀ
ਵਿਰਾਟ ਨੇ ਜਡੇਜਾ ਨਾਲ 64 ਦੌੜਾਂ ਦੀ ਭਾਈਵਾਲੀ ਕੀਤੀ ਅਤੇ 29 ਸਾਲਾ ਕਪਤਾਨ ਛੇਵੇਂ ਬੱਲੇਬਾਜ਼ ਦੇ ਤੌਰ ‘ਤੇ ਆਊਟ ਹੋਏਵਿਰਾਟ ਤੋਂ ਬਾਅਦ ਜਡੇਜਾ ਨੇ ਹੇਠਲੇ ਬੱਲੇਬਾਜ਼ਾਂ ਨਾਲ ਮਿਲਕੇ ਸਕੋਰ ਨੂੰ ਪਹਾੜਨੁਮਾ ਕਰ ਦਿੱਤਾ ਭਾਰਤ ਨੇ ਸਵੇਰੇ ਲੰਚ ਤੱਕ ਰਿਸ਼ਭ ਪੰਤ ਦੇ ਤੌਰ ‘ਤੇ ਆਪਣੀ ਇੱਕ ਵਿਕਟ ਗੁਆਈ ਜੋ ਆਪਣੇ ਚੌਥੇ ਟੈਸਟ ‘ਚ ਦੂਸਰਾ ਟੈਸਟ ਸੈਂਕੜਾ ਬਣਾਉਣ ਤੋਂ 8 ਦੌੜਾਂ ਦੂਰ ਰਹਿ ਗਏ ਪਰ ਆਪਣਾ ਪਹਿਲਾ ਟੈਸਟ ਅਰਧ ਸੈਂਕੜਾ ਬਣਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।