ਵਿਰਾਟ ਨੰਬਰ 1 ਤੋਂ ਖਿ਼ਸਕੇ, ਐਂਡਰਸਨ-ਵੋਕਸ ਨੂੰ ਹੋਇਆ ਫ਼ਾਇਦਾ

ਐਂਡਰਸਨ-ਵੋਕਸ ਦੀ ਰੈਂਕਿੰਗ ਂਚ ਜ਼ਬਰਦਸਤ ਸੁਧਾਰ

ਸਾਲ ਦੀ ਪਾਬੰਦੀ ਝੱਲ ਰਹੇ ਸਮਿੱਥ ਫਿਰ ਬਣੇ ਅੱਵਲ

ਦੁਬਈ, 13 ਅਗਸਤ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਲਾਰਡਜ਼ ‘ਚ ਇੰਗਲੈਂਡ ਵਿਰੁੱਧ ਦੂਸਰੇ ਟੈਸਟ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਆਈਸੀਸੀ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਆਪਣਾ ਅੱਵਲ ਸਥਾਨ ਗੁਆ ਦਿੱਤਾ ਅਤੇ ਆਸਟਰੇਲੀਆ ਦੇ ਸਟੀਵਨ ਸਮਿੱਥ ਤੋਂ ਬਾਅਦ ਦੂਸਰੇ ਨੰਬਰ ‘ਤੇ ਖ਼ਿਸਕ ਗਏ ਹਨ ਵਿਰਾਟ ਨੇ ਪਹਿਲੇ ਟੈਸਟ ‘ਚ 149 ਅਤੇ 51 ਦੌੜਾਂ ਬਣਾਈਆਂ ਸਨ ਜਿਸ ਕਾਰਨ ਉਹਨਾਂ ਨੇ 31 ਅੰਕ ਦੀ ਲੰਮੀ ਛਾਲ ਲਾਈ ਸੀ ਅਤੇ 934 ਅੰਕਾਂ ਨਾਲ ਟੈਸਟ ਰੈਂਕਿੰਗ ‘ਚ ਅੱਵਲ ਸਥਾਨ ‘ਤੇ ਬਿਰਾਜਮਾਨ ਹੋ ਗਏ ਸਨ ਪਰ ਦੂਸਰੇ ਟੈਸਟ ‘ਚ ਕੁੱਲ 40 ਦੌੜਾਂ ਬਣਾਉਣ ਕਾਰਨ ਉਹਨਾਂ ਨੂੰ 15 ਅੰਕਾਂ ਦਾ ਨੁਕਸਾਨ ਹੋਇਆ ਅਤੇ ਉਹ ਆਪਣਾ ਅੱਵਲ ਸਥਾਨ ਗੁਆ ਬੈਠੇ ਹੁਣ ਉਹਨਾਂ ਦੇ 919 ਅੰਕ ਹਨ ਜਦੋਂਕਿ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਸਮਿੱਥ (929) ਵਾਪਸ ਆਪਣੇ ਅੱਵਲ ਸਥਾਨ ‘ਤੇ ਪਹੁੰਚ ਗਏ ਹਨ

 

ਅਸ਼ਵਿਨ ਤੋਂ ਇਲਾਵਾ ਸਾਰੇ ਭਾਰਤੀ ਬੱਲੇਬਾਜ਼ਾਂ ਨੂੰ ਮਾੜੇ ਪ੍ਰਦਰਸ਼ਨ ਦਾ ਖ਼ਾਮਿਆਜ਼ਾ

ਲਾਰਡਜ਼ ਮੈਦਾਨ ‘ਤੇ ਖ਼ਰਾਬ ਪ੍ਰਦਰਸ਼ਨ ਦਾ ਖ਼ਾਮਿਆਜ਼ਾ ਹੋਰ ਭਾਰਤੀ ਖਿਡਾਰੀਆਂ ਨੂੰ ਵੀ ਭੁਗਤਣਾ ਪਿਆ ਸਿਰਫ਼ ਆਫ ਸਪਿੱਨਰ ਰਵੀਚੰਦਰ ਅਸ਼ਵਿਨ ਦੋਵਾਂ ਪਾਰੀਆਂ ‘ਚ ਸੰਤੋਸ਼ਜਨਕ ਪ੍ਰਦਰਸ਼ਨ ਦੇ ਦਮ ‘ਤੇ ਰੈਂਕਿੰਗ ‘ਚ 67ਵੇਂ ਤੋਂ 57ਵੇਂ ਸਥਾਨ ‘ਤੇ ਪਹੁੰਚ ਗਏ
ਅਸ਼ਵਿਨ ਹਰਫ਼ਨਮੌਲਾ ਰੈਂਕਿੰਗ ‘ਚ ਦੱਖਣੀ ਅਫ਼ਰੀਕਾ ਦੇ ਵੇਰਨੋਨ ਫਿਲੇਂਡਰ ਨੂੰ ਪਿੱਛੇ ਛੱਡ ਕੇ ਤੀਸਰੇ ਸਥਾਨ ‘ਤੇ ਪਹੁੰਚ ਗਏ ਹਨ ਹਰਫ਼ਨਮੌਲਾ ਹਾਰਦਿਕ ਪਾਂਡਿਆ ਇੰਗਲੈਂਡ ਦੀ ਪਹਿਲੀ ਪਾਰੀ ‘ਚ ਤਿੰਨ ਵਿਕਟਾਂ ਲੈਣ ਦੀ ਬਦੌਲਤ ਗੇਂਦਬਾਜ਼ੀ ‘ਚ 25 ਸਥਾਨ ਦੀ ਛਾਲ ਲਾ ਕੇ 74ਵੇਂ ਸਥਾਨ ‘ਤੇ ਪਹੁੰਚ ਗਏ ਹਨ

 
ਇਸ ਦੌਰਾਨ ਲਾਰਡਜ਼ ‘ਚ 43/9 ਦਾ ਜ਼ਬਰਦਸਤ ਪ੍ਰਦਰਸ਼ਨ ਕਰਨ ਵਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਰੇਟਿੰਗ ‘ਚ 900 ਦਾ ਅੰਕੜਾ ਪਾਰ ਕਰ ਲਿਆ ਹੈ ਐਂਡਰਸਨ 900 ਦੀ ਰੇਟਿੰਗ ਹਾਸਲ ਕਰਨ ਵਾਲੇ ਪਿਛਲੇ 28 ਸਾਲਾਂ ‘ਚ ਇੰਗਲੇਂਡ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ ਐਂਡਰਸਨ ਦੇ ਹੁਣ 903 ਰੇਟਿੰਗ ਅੰਕ ਹੋ ਗਏ ਹਨ ਇਸ ਤੋਂ ਪਹਿਲਾਂ ਇੰਗਲੈਂਡ ਵੱਲੋਂ ਇਹ ਪ੍ਰਾਪਤੀ ਸਿਡਨੀ ਬਾਰਨੇਸ, ਜਾਰਜ ਲੋਹਮੈਨ, ਟੋਨੀ ਲਾੱਕਾ, ਇਆਨ ਬਾੱਥਮ, ਡੇਰੇਕ ਅੰਡਰਵੁਡ ਅਤੇ ਅਲੇਕ ਬੇਡਸਰ ਨੂੰ ਹਾਸਲ ਸੀ ਬਾੱਥਮ ਇਹ ਅੰਕੜਾ ਛੂਹਣ ਵਾਲੇ ਆਖ਼ਰੀ ਇੰਗਲਿਸ਼ ਖਿਡਾਰੀ ਸਨ ਅਤੇ ਉਹਨਾਂ ਇਹ ਪ੍ਰਾਪਤੀ ਅਗਸਤ 1980 ‘ਚ ਹਾਸਲ ਕੀਤੀ ਸੀ ਐਂਡਰਸਨ ਅਤੇ ਦੂਸਰੇ ਸਥਾਨ ਦੇ ਕੈਗਿਸੋ ਰਬਾਦਾ ਦਰਮਿਆਨ ਹੁਣ 21 ਅੰਕਾਂ ਦਾ ਫ਼ਾਸਲਾ ਹੈ

 

 

ਲਾਰਡਜ਼ ‘ਚ ਨਾਬਾਦ 137 ਦੌੜਾਂ ਬਣਾਉਣ ਵਾਲੇ ਅਤੇ ਕੁੱਲ ਚਾਰ ਵਿਕਟਾਂ ਲੈਣ ਵਾਲੇ ਕ੍ਰਿਸ ਵੋਕਸ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਹਰਫ਼ਨਮੌਲਾ ਰੈਕਿੰਗ ‘ਚ ਸੁਧਾਰ ਕੀਤਾ ਹੈ ਵੋਕਸ ਬੱਲੇਬਾਜ਼ੀ ‘ਚ 34 ਸਥਾਨ ਦੀ ਛਾਲ ਲਾ ਕੇ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ 50ਵੇਂ ਸਥਾਨ ‘ਤੇ ਪਹੁੰਚ ਗਏ ਹਨ ਗੇਂਦਬਾਜ਼ੀ ‘ਚ ਉਹ ਤਿੰਨ ਸਥਾਨ ਦੇ ਸੁਧਾਰ ਨਾਲ 32ਵੇਂ ਅਤੇ ਹਰਫ਼ਨਮੌਲਾ ‘ਚ ਪੰਜ ਸਥਾਨ ਦੇ ਸੁਧਾਰ ਨਾਲ ਸੱਤਵੇਂ ਸਥਾਨ ‘ਤੇ ਪਹੁੰਚ ਗਏ ਹਨ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।