ਟੀਮ ਚੁਣਨ ‘ਚ ਹੋਈ ਗਲਤੀ: ਵਿਰਾਟ

 

ਲਗਭਗ 170 ਓਵਰਾਂ ਂਚ ਹਾਰਿਆ ਭਾਰਤ, ਦੋ ਦਿਨ ਵੀ ਨਹੀਂ ਬਣਦੇ ਪੂਰੇ

 

ਵਿਰਾਟ ਨੇ ਮੰਨਿਆ ਮੌਸਮ ਦਾ ਸਹੀ ਅੰਦਾਜ਼ਾ ਨਹੀਂ ਲਾ ਸਕੇ

 

ਲੰਦਨ

ਜੇਮਸ ਐਂਡਰਸਨ(23/4) ਅਤੇ ਸਟੁਅਰਟ ਬ੍ਰਾੱਡ (44/4) ਦੀਆਂ ਕਹਿਰ ਵਰਾਉਂਦੀਆਂ ਗੇਂਦਾਂ ਅੱਗੇ ਭਾਰਤੀ ਬੱਲੇਬਾਜ਼ ਇੱਕ ਵਾਰ ਫਿਰ ਹਥਿਆਰ ਸੁੱਟ ਗਏ ਅਤੇ ਭਾਰਤ ਨੂੰ ਇਸ ਇਤਿਹਾਸਕ ਲਾਰਡਜ਼ ਮੈਦਾਨ ‘ਤੇ ਦੂਸਰੇ ਟੈਸਟ ਮੈਚ ਦੇ ਚੌਥੇ ਦਿਨ ਹੀ ਇੰਗਲੈਂਡ ਹੱਥੋਂ ਪਾਰੀ ਅਤੇ 159ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਬਰਸਾਤ ਕਾਰਨ ਲਗਭੱਗ 170 ਓਵਰਾਂ ਦਾ ਮੈਚ ਹੋਇਆ ਜੋ ਕਿ ਦੋ ਦਿਨ ਦੀ ਖੇਡ ਬਣਦੀ ਹੈ ਇਸ ਤਰ੍ਹਾਂ  ਇਹ ਹਾਰ ਭਾਰਤ ਲਈ ਬਹੁਤ ਹੀ ਸ਼ਰਮਨਾਕ ਹਾਰ ਹੋ ਨਿੱਬੜੀ ਭਾਰਤੀ ਟੀਮ ਹੁਣ ਲੜੀ ‘ਚ 0-2 ਨਾਲ ਪੱਛੜ ਗਈ ਹੈ ਅਤੇ ਨਾਟਿੰਘਮ ‘ਚ ਤੀਸਰੇ ਟੈਸਟ ‘ਚ ਹਾਰ ਦੇ ਨਾਲ ਲੜੀ ਗੁਆਉਣ ਦੇ ਕੰਢੇ ਹੈ ਮੈਚ ‘ਚ ਤੇਜ਼ ਗੇਂਦਬਾਜ਼ ਦੀ ਬਜਾਏ ਦੂਸਰੇ ਸਪਿੱਲਰ ਨੂੰ ਚੁਣਨਾ ਵੀ ਵਿਰਾਟ ਦੀ ਗਲਤੀ ਮੰਨੀ ਗਈ ਅਤੇ ਬਤੌਰ ਕਪਤਾਨ ਉਹਨਾਂ ਨੂੰ ਨੁਕਤਾ ਚੀਨੀ ਦਾ ਸ਼ਿਕਾਰ ਹੋਣਾ ਪਿਆ

 

ਦੋ ਸਪਿੱਨਰਾਂ ਨੂੰ ਚੁਣਨਾ ਸੀ ਗਲਤੀ

ਮੈਚ ਤੋਂ ਬਾਅਦ ਨਿਰਾਸ਼ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਆਖ਼ਰੀ ਟੀਮ ਨੂੰ ਚੁਣਨ ‘ਚ ਹੋਈ ਗਲਤੀ ਨੂੰ ਮੰਨਿਆ ਕੋਹਲੀ ਨੇ ਕਿਹਾ ਕਿ ਉਹਨਾਂ ਮੈਚ ਤੋਂ ਪਹਿਲਾਂ ਟੀਮ ਦੀ ਗਲਤ ਚੋਣ ਕੀਤੀ ਉਹਨਾਂ ਕਿਹਾ ਕਿ ਸਪਿੱਨਰਾਂ ਨੂੰ ਚੁਣਨ ‘ਚ ਵੱਡੀ ਗਲਤੀ ਹੋਈ ਕਿਉਂਕਿ ਲਾਰਡਜ਼ ਦਾ ਵਾਤਾਵਰਨ ਤੇਜ਼ ਗੇਂਦਬਾਜ਼ਾਂ ਦੇ ਪੱਖ ‘ਚ ਸੀ ਪਰ ਅਸੀਂ ਮੌਸਮ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕੇ ਮੈਚ ਦੀ ਸ਼ੁਰੂਆਤ ‘ਚ ਇਹ ਬਿਲਕੁਲ ਵੱਖਰਾ ਸੀ, ਪਰ ਮੇਰਾ ਮੰਨਣਾ ਹੈ ਕਿ ਮੈਂ ਟੀਮ ਚੁਣਨ ‘ਚ ਗਲਤੀ ਕਰ ਗਿਆ

 

29 ਸਾਲਾ ਕਪਤਾਨ ਨੇ ਕਿਹਾ ਕਿ ਅਸੀਂ ਗਲਤੀਆਂ ਨੂੰ ਮੰਨਿਆ ਹੈ, ਅਸੀਂ ਉਹਨਾਂ ਤੋਂ ਸਿੱਖ ਰਹੇ ਹਾਂ ਅਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਗਲਤੀਆਂ ਦੁਬਾਰਾ ਨਾ ਹੋਣ ਅਸੀਂ ਕਿਸੇ ਹੋਰ ਚੀਜ਼ ਬਾਰੇ ਨਹੀਂ ਸਗੋਂ ਲੜੀ ‘ਚ ਫਿਲਹਾਲ 2-1 ‘ਤੇ ਪਹੁੰਚਣ ਬਾਰੇ ਸੋਚ ਰਹੇ ਹਾਂ ਅਸੀਂ ਇਸ ਲਈ ਕੰਮ ਕਰ ਰਹੇ ਹਾਂ ਅਸੀਂ ਜੋ ਆਖ਼ਰੀ ਪੰਜ ਟੈਸਟ ਖੇਡੇ ਹਨ ਉਹਨਾਂ ‘ਚ ਇਹ ਪਹਿਲਾ ਮੈਚ ਹੈ ਜਿਸ ਵਿੱਚ ਅਸੀਂ ਬੁਰੀ ਤਰ੍ਹਾਂ ਹਾਰੇ ਇਸ ਤੋਂ ਪਹਿਲਾਂ ਮੈਚਾਂ ‘ਚ ਅਸੀਂ ਬਰਾਬਰੀ ‘ਤੇ ਲੜੇ ਪਰ ਇਸ ਵਾਰ ਅਸੀਂ ਹਰ ਮੋਰਚੇ ‘ਤੇ ਅਸਫ਼ਲ ਰਹੇ ਪਰ ਅਗਲੇ ਮੈਚ ‘ਚ ਸਾਡੇ ਕੋਲ ਗਲਤੀਆਂ ਸੁਧਾਰ ‘ਕੇ ਵਾਪਸੀ ਦਾ ਮੌਕਾ ਹੈ

 

 
ਵਿਰਾਟ ਨੇ ਕਿਹਾ ਕਿ ਹਾਰ ਲਈ ਕੋਈ ਬਹਾਨਾ ਨਹੀਂ ਹੁੰਦਾ ਜਦੋਂ ਤੁਸੀਂ ਮੁਸ਼ਕਲ ਹਾਲਾਤਾਂ ‘ਚ ਖੇਡਣ ਜਾਂਦੇ ਹੋ ਤਾਂ ਤੁਹਾਨੂੰ ਉਸ ਹਿਸਾਬ ਨਾਲ ਖੇਡਣਾ ਆਉਣਾ ਚਾਹੀਦਾ ਹੈ ਜਿਸ ਵਿੱਚ ਅਸੀਂ ਬਤੌਰ ਬੱਲੇਬਾਜ਼ ਅਸਫ਼ਲ ਰਹੇ ਮੈਂ ਵੀ ਬਹੁਤ ਹਮਲਾਵਰ ਅੰਦਾਜ਼ ‘ਚ ਮੈਦਾਨ ‘ਤੇ ਨਹੀਂ ਉੱਤਰ ਸਕਿਆ ਪਰ ਅਗਲੇ ਮੈਚ ‘ਚ ਬੱਲੇ ਨਾਲ ਸੌ ਫ਼ੀਸਦੀ ਖੇਡਣ ਦੀ ਕੋਸ਼ਿਸ਼ ਕਰਾਂਗਾ

 

ਤੀਸਰਾ ਟੈਸਟ 18 ਅਗਸਤ ਤੋਂ

ਦੂਸਰੇ ਟੈਸਟ ਮੈਚ ਦੌਰਾਨ ਕੋਹਲੀ ਦੀ ਪਿੱਠ ‘ਚ ਦਰਦ ਵੀ ਹੋਈ ਸੀ ਇਸ ‘ਤੇ ਕਪਤਾਨ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਹੈ ਕਿ ਤੀਸਰਾ ਟੈਸਟ 18 ਅਗਸਤ ਤੋਂ ਸ਼ੁਰੂ ਹੋਣਾ ਹੈ ਅਤੇ ਅਜਿਹੇ ‘ਚ ਸਾਡੇ ਕੋਲ ਪੰਜ ਦਿਨ ਦਾ ਸਮਾਂ ਹੈ ਮੈਨੂੰ ਭਰੋਸਾ ਹੈ ਕਿ ਮੈਂ ਰਿਹੈਬ ਤੋਂ ਅਗਲੇ ਕੁਝ ਦਿਨਾਂ ‘ਚ ਅਗਲੇ ਮੈਚ ਲਈ ਬਿਲਕੁਲ ਤਿਆਰ ਹੋ ਜਾਵਾਂਗਾ ਮੈਚ ਦੇ ਤੀਸਰੇ ਦਿਨ ਕੋਹਲੀ ਨੇ ਲਗਭੱਗ 37 ਮਿੰਟ ਪਿੱਠ ‘ਚ ਦਰਦ ਕਾਰਨ ਮੈਦਾਨ ਤੋਂ ਬਾਹਰ ਇਲਾਜ ਕਰਵਾਇਆ ਚੌਥੇ ਦਿਨ ਵੀ ਕੋਹਲੀ ਦੀ ਜਗ੍ਹਾ ਫੀਲਡਿੰੰਗ ਲਈ ਜਡੇਜਾ ਹੀ ਮੈਦਾਨ ‘ਤੇ ਪਹੁੰਚੇ ਇਸ ਕਾਰਨ ਹੀ ਦੂਸਰੀ ਪਾਰੀ ‘ਚ ਰਹਾਣੇ ਨੂੰ ਚਾਰ ਨੰਬਰ ‘ਤੇ ਬੱਲੇਬਾਜ਼ੀ ਲਈ ਆਉਣਾ ਪਿਆ ਸੀ

 

ਵਿਰਾਟ ਦੀ ਕਪਤਾਨੀ ‘ਚ ਇਹ ਭਾਰਤ ਦੀ ਪਾਰੀ ਦੇ ਫ਼ਰਕ ਨਾਲ ਪਹਿਲੀ ਹਾਰ

ਵਿਰਾਟ ਦੀ ਕਪਤਾਨੀ ‘ਚ ਇਹ ਭਾਰਤ ਦੀ ਪਾਰੀ ਦੇ ਫ਼ਰਕ ਨਾਲ ਪਹਿਲੀ ਹਾਰ ਹੈ ਵਿਰਾਟ ਨੂੰ ਆਪਣੇ 37ਵੇਂ ਟੈਸਟ ‘ਚ ਪਾਰੀ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਦੀ ਆਖ਼ਰੀ ਪਾਰੀ ਨਾਲ ਹਾਰ ਵੀ ਇੰਗਲੈਂਡ ਵਿਰੁੱਧ 2014 ‘ਚ ਸੀ, ਜਦੋਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਭਾਰਤ ਨੇ ਇੰਗਲੈਂਡ ਵਿਰੁੱਧ ਓਵਲ ਟੈਸਟ ਪਾਰੀ ਅਤੇ 244 ਦੌੜਾਂ ਨਾਲ ਗੁਆਇਆ ਸੀ ਮੌਜ਼ੂਦਾ ਲੜੀ ਦਾ ਤੀਸਰਾ ਟੈਸਟ ਮੈਚ 18 ਅਗਸਤ ਤੋਂ ਨਾਟਿੰਘਮ ਦੇ ਟਰੇਂਟਬ੍ਰਿਜ਼ ‘ਚ ਖੇਡਿਆ ਜਾਵੇਗਾ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।