ਵਿਰਾਟ ਨੰਬਰ ਇੱਕ ‘ਤੇ ਕਾਇਮ, ਰਹਾਣੇ ਨੇ ਕੀਤਾ ਸੁਧਾਰ

ਹਾਰ ਦੇ ਬਾਵਜ਼ੁਦ ਵਿਰਾਟ ਦੇ ਨਾਂਅ ਹੋਏ ਦਰਜ ਰਿਕਾਰਡ

 ਰਹਾਣੇ ਇੱਕ ਸਥਾਨ ਦੇ ਸੁਧਾਰ ਨਾਲ 18ਵੇਂ ਸਥਾਨ ‘ਤੇ

ਏਜੰਸੀ, ਦੁਬਈ, 3 ਸਤੰਬਰ

ਭਾਰਤ ਨੂੰ ਇੰਗਲੈਂਡ ਵਿਰੁੱਧ ਚੌਥੇ ਕ੍ਰਿਕਟ ਟੈਸਟ ‘ਚ ਹਾਰ ਦਿਨਾਂ ਦੇ ਅੰਦਰ 60 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਟੈਸਟ ਰੈਂਕਿੰਗ ‘ਚ ਬੱਲੇਬਾਜ਼ੀ ‘ਚ ਅੱਵਲ ਸਥਾਨ ਬਣਿਆ ਹੋਇਆ ਹੈ
ਵਿਰਾਟ 937 ਰੇਟਿੰਗ ਅੰਕਾਂ ਨਾਲ ਚੋਟੀ ‘ਤੇ ਬਣੇ ਹੋਏ ਹਨ ਵਿਰਾਟ ਨੇ ਚੌਥੇ ਟੈਸਟ ਦੀਆਂ ਦੋਵੇਂ ਪਾਰੀਆਂ ‘ਚ 46 ਅਤੇ 58 ਦੌੜਾਂ ਬਣਾਈਆਂ ਭਾਰਤੀ ਕਪਤਾਨ ਨੇ ਪਿਛਲੇ ਟੈਸਟ ‘ਚ ਦੋਵੇਂ ਪਾਰੀਆਂ ‘ਚ ਕੁੱਲ 200 ਦੌੜਾਂ ਬਣਾਈਆਂ ਸਨ ਅਤੇ ਅੱਵਲ ਸਥਾਨ ਹਾਸਲ ਕੀਤਾ ਸੀ

ਪੁਜਾਰਾ ਦਾ ਛੇਵਾਂ ਸਥਾਨ ਬਣਿਆ

ਚੌਥੇ ਟੈਸਟ ਦੀ ਪਹਿਲੀ ਪਾਰੀ ‘ਚ ਨਾਬਾਦ ਸੈਂਕੜਾ ਬਣਾਉਣ ਵਾਲੇ ਚੇਤੇਸ਼ਵਰ ਪੁਜਾਰਾ ਦਾ ਛੇਵਾਂ ਸਥਾਨ ਬਣਿਆ ਹੋਇਆ ਹੈ ਅਜਿੰਕਾ ਰਹਾਣੇ ਇੱਕ ਸਥਾਨ ਦੇ ਸੁਧਾਰ ਨਾਲ 18ਵੇਂ ਅਤੇ ਸ਼ਿਖਰ ਧਵਨ ਚਾਰ ਸਥਾਨ ਹੇਠਾਂ 26ਵੇਂ ਸਥਾਨ ‘ਤੇ ਖ਼ਿਸਕ ਗਏ ਹਨ ਲੋਕੇਸ਼ ਰਾਹੁਲ 9 ਸਥਾਨ ਖ਼ਿਸਕ ਕੇ 35ਵੇਂ ਨੰਬਰ ‘ਤੇ ਡਿੱਗ ਗਏ ਹਨ ਜਦੋਂਕਿ ਹਾਰਦਿਕ ਪਾਂਡਿਆ ਅੱਠ ਸਥਾਨ ਡਿੱਗ ਕੇ 59ਵੇਂ ਨੰਬਰ ‘ਤੇ ਖ਼ਿਸਕ ਗਏ ਹਨ
ਗੇਂਦਬਾਜ਼ੀ ‘ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ ਅੱਵਲ ਸਥਾਨ ਬਣਿਆ ਹੋਇਆ ਹੈ ਪਰ ਉਹ ਤਿੰਨ ਰੇਟਿੰਗ ਅੰਕ ਗੁਆ ਕੇ 896 ਅੰਕਾਂ ‘ਤੇ ਖਿਸਕ ਗਏ ਹਨ ਪਹਿਲੇ ਚਾਰ ਟੈਸਟ ਤੋਂ ਬਾਹਰ ਰਵਿੰਦਰ ਜਡੇਜਾ ਤੀਸਰੇ ਸਥਾਨ ‘ਤੇ ਬਣੇ ਹੋਏ ਹਨ

 

ਅਸ਼ਵਿਨ ਇੱਕ ਸਥਾਨ ਡਿੱਗ ਕੇ ਅੱਠਵੇਂ ਨੰਬਰ ‘ਤੇ

ਰਵਿਚੰਦਰਨ ਅਸ਼ਵਿਨ ਇੱਕ ਸਥਾਨ ਡਿੱਗ ਕੇ ਅੱਠਵੇਂ ਨੰਬਰ ‘ਤੇ ਖ਼ਿਸਕ ਗਏ ਹਨ ਮੁਹੰਮਦ ਸ਼ਮੀ ਨੂੰ ਤਿੰਨ ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ 19ਵੇਂ ਨੰਬਰ ‘ਤੇ ਪਹੁੰਚ ਗਏ ਹਨ ਜਸਪ੍ਰੀਤ ਬੁਮਰਾਹ ਦਾ 37ਵਾਂ ਨੰਬਰ ਬਣਿਆ ਹੋਇਆ ਹੈ ਜਦੋਂਕਿ ਹਾਰਦਿਕ ਪਾਂਡਿਆ ਛੇ ਸਥਾਨ ਡਿੱਗ ਕੇ 57ਵੇਂ ਨੰਬਰ ‘ਤੇ ਖ਼ਿਸਕ ਗਏ ਹਨ

ਮੋਈਨ ਅਲੀ ਦੀ ਰੈਂਕਿੰਗ ‘ਚ ਸੁਧਾਰ

ਇੰਗਲੈਂਡ ਲਈ ਇਸ ਮੈਚ ‘ਚ ਮੈਨ ਆਫ਼ ਦ ਮੈਚ ਰਹੇ ਆਫ਼ ਸਪਿੱਨਰ ਮੋਈਨ ਅਲੀ ਦੀ ਰੈਂਕਿੰਗ ‘ਚ ਸੁਧਾਰ ਹੋਇਆ ਹੈ ਅਤੇ ਉਹ ਗੇਂਦਬਾਜ਼ੀ ਰੈਂਕਿੰਗ ‘ਚ ਤਿੰਨ ਸਥਾਨ ਉੱਠ ਕੇ 33ਵੇਂ ਨੰਬਰ ‘ਤੇ ਪਹੁੰਚ ਗਏ ਹਨ ਸੈਮ ਕਰੇਨ ਬੱਲੇਬਾਜ਼ਾਂ ਦੀ ਰੈਂਕਿੰਗ ‘ਚ 29 ਸਥਾਨ ਦੇ ਉਛਾਲ ਨਾਲ 43ਵੇਂ ਸਥਾਨ ‘ਤੇ ਪਹੁੰਚ ਗਏ ਹਨ ਜੋਸ ਬਟਲਰ ਦੀ ਵੀ ਰੈਂਕਿੰਗ ‘ਚ ਸੁਧਾਰ ਆਇਆ ਹੈ ਅਤੇ ਉਹ 32ਵੇਂ ਸਥਾਨ ‘ਤੇ ਪਹੁੰਚ ਗਏ ਹਨ

ਭਾਰਤ ਅਤੇ ਇੰਗਲੈਂਡ ਦਰਮਿਆਨ ਚੌਥਾ ਟੈਸਟ ਮੈਚ ਹਾਰ ਕੇ ਭਾਰਤ ਨੂੰ ਲੜੀ ਗੁਆਉਣੀ ਪਈ ਭਾਰਤ ਭਾਵੇਂ ਹੀ ਮੈਚ ਅਤੇ ਲੜੀ ਹਾਰ ਗਿਆ ਪਰ ਕਪਤਾਨ ਕੋਹਲੀ ਦੇ ਨਾਂਅ ਇਸ ਦੌਰਾਨ ਵੀ ਕਈ ਰਿਕਾਰਡ ਜੁੜ ਗਏ

 
ਇਸ ਪਾਰੀ ਦੌਰਾਨ ਵਿਰਾਟ ਨੇ ਕਪਤਾਨ ਦੇ ਤੌਰ ‘ਤੇ ਆਪਣੀਆਂ 4000 ਟੈਸਟ ਦੌੜਾਂ ਪੂਰੀਆਂ ਕੀਤੀਆਂ ਵਿਰਾਟ ਨੇ ਇਹ ਕਾਰਨਾਮਾ 39 ਟੈਸਟ ਦੀਆਂ 65 ਪਾਰੀਆਂ ‘ਚ ਕੀਤਾ ਇਸ ਤੋਂ ਪਹਿਲਾਂ ਕਪਤਾਨ ਦੇ ਤੌਰ ‘ਤੇ ਸਭ ਤੋਂ ਤੇਜ਼ 4 ਹਜਾਰ ਦੌੜਾਂ ਦਾ ਰਿਕਾਰਡ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ(71 ਪਾਰੀਆਂ) ਲਾਰਾ ਦੇ ਨਾਂਅ ਸੀ

 
ਵਿਰਾਟ ਕਪਤਾਨ ਦੇ ਤੌਰ ‘ਤੇ 4000 ਦੌੜਾਂ ਬਣਾਉਣ ਵਾਲੇ ਭਾਰਤ ਦੇ ਪਹਿਲੇ ਕਪਤਾਨ ਹਨ ਵਿਰਾਟ ਨੇ ਕਪਤਾਨ ਦੇ ਤੌਰ ‘ਤੇ 66.66 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ, ਇਸ ਦੌਰਾਨ ਉਹਨਾਂ 16 ਸੈਂਕੜੇ ਵੀ ਜੜੇ ਹਨ ਵਿਰਾਟ ਇੰਗਲੈਂਡ ਦੇ ਇਸ ਦੌਰੇ ‘ਤੇ ਹੁਣ ਤੱਕ 544 ਦੌੜਾਂ ਬਣਾ ਚੁੱਕੇ ਹਨ ਇੰਗਲੈਂਡ ਵਿਰੁੱਧ ਉਸਦੀ ਘਰੇਲੂ ਜਮੀਨ ‘ਤੇ ਅਜਿਹਾ ਕਰਨ ਵਾਲੇ ਉਹ ਨਾ ਸਿਰਫ਼ ਭਾਰਤ ਦੇ ਸਗੋਂ ਪਹਿਲੇ ਏਸ਼ੀਆਈ ਕਪਤਾਨ ਬਣ ਗਏ ਹਨ ਇਸ ਤੋਂ ਇਲਾਵਾ ਇੰਗਲੈਂਡ ‘ਚ ਇੱਕ ਲੜੀ ‘ਚ 500 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਉਹ ਤੀਸਰੇ ਭਾਰਤੀ ਬੱਲੇਬਾਜ਼ ਹਨ ਉਹਨਾਂ ਤੋਂ ਪਹਿਲਾਂ ਰਾਹੁਲ ਦ੍ਰਵਿੜ ਨੇ 2002 ‘ਚ ਅਤੇ ਸੁਨੀਲ ਗਾਵਸਕਰ ਨੇ 1979 ‘ਚ ਇਹ ਕਾਰਨਾਮਾ ਕੀਤਾ ਸੀ

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ