ਸੰਗਰੂਰ ‘ਚ ਗੋਲੀਆਂ ਮਾਰ ਕੇ ਪਤੀ-ਪਤਨੀ ਦਾ ਕਤਲ

Marriage, Sangrur, Husband, Wife, Murder

ਪੁਲਿਸ ਵੱਲੋਂ ਸਾਬਕਾ ਨਗਰ ਕੌਂਸਲਰ ਸਮੇਤ ਚਾਰ ਖਿਲਾਫ਼ ਪਰਚਾ ਦਰਜ਼

ਸੰਗਰੂਰ , ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ

ਸਥਾਨਕ ਰਣਬੀਰ ਕਾਲਜ ਦੇ ਨੇੜੇ ਲੰਘੀ ਰਾਤ ਕੁਝ ਵਿਅਕਤੀਆਂ ਵੱਲੋਂ ਪਤੀ ਪਤਨੀ ਦਾ ਕਤਲ ਕਰਨ ਦਾ ਸਨਸਨੀਖੇਜ਼ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਤਪਾਲ ਸ਼ਰਮਾ ਨੇ ਦੱਸਿਆ ਕਿ ਕਰਮਜੀਤ ਨੇ ਥਾਣਾ ਪੁਲਿਸ ਸਿਟੀ ਕੋਲ ਲਿਖਵਾਈ ਰਿਪੋਰਟ ਵਿੱਚ ਦੱਸਿਆ ਕਿ ਉਸਦਾ ਭਰਾ ਚਰਨਜੀਤ ਗਰਗ ਅਤੇ ਉਸ ਦੀ ਭਰਜਾਈ ਪੂਜਾ ਗਰਗ ਰਣਬੀਰ ਕਾਲਜ ਕੋਲੋਂ ਗੁਜਰ ਰਹੇ ।

ਸਨ ਕਿ ਕੁਝ ਵਿਅਕਤੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਰਿਪੋਰਟ ਵਿੱਚ ਉਸ ਨੇ ਦੱਸਿਆ ਕਿ ਉਸ ਨੂੰ ਉਸ ਦੇ ਭਰਾ ਚਰਨਜੀਤ ਦਾ ਫੋਨ ਆਇਆ ਕਿ ਰਣਬੀਰ ਕਾਲਜ ਕੋਲ ਕੁਝ ਹਥਿਆਰਬੰਦ ਵਿਅਕਤੀਆਂ ਨੇ ਘੇਰ ਲਿਆ ਹੈ ਜਿਸ ਤੋਂ ਬਾਅਦ ਉਹ ਤੁਰੰਤ ਉਕਤ ਸਥਾਨ ‘ਤੇ ਪਹੁੰਚਿਆ ਤਾਂ ਵੇਖਿਆ ਕਿ ਉਸ ਦੇ ਭਰਾ ਅਤੇ ਭਰਜਾਈ ਖੂਨ ਨਾਲ ਲੱਥਪਥ ਸਨ ਤੇ ਹਮਲਾਵਰ ਫਰਾਰ ਹੋ ਗਏ ਸਨ।

ਮ੍ਰਿਤਕ ਦੇ ਭਰਾ ਦੇ ਬਿਆਨਾਂ ‘ਤੇ ਪੁਲਸ ਨੇ ਜੱਸੀ ਅਤੇ ਪ੍ਰਦੀਪ ਪੁੱਤਰ ਹੇਮ ਰਾਜ ਵਾਸੀ ਮਹਿਲ ਮੁਬਾਰਿਕ ਕਲੋਨੀ ਸੰਗਰੂਰ,  ਪੌਂਪੀ (ਸਾਬਕਾ ਐੱਮ. ਸੀ.) ਸੰਗਰੂਰ ਅਤੇ ਜੱਜੂ ਪੁੱਤਰ ਗੁਲਸ਼ਨ ਕੁਮਾਰ ਵਾਸੀ ਦਸ਼ਮੇਸ਼ ਨਗਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਨੇ ਦੱਸਿਆ ਕਿ ਕਤਲ ਦੀ ਵਜ੍ਹਾ ਪੈਸਿਆਂ ਦਾ ਲੈਣ ਦੇਣ ਹੈ ਪੁਲਿਸ ਇਸ ਸਬੰਧੀ ਕਾਤਲਾਂ ਦੀ ਗ੍ਰਿਫ਼ਤਰੀ ਲਈ ਛਾਪੇਮਾਰੀ ਕਰ ਰਹੀ ਹੈ ਉੱਧਰ ਐਸ.ਐਸ.ਪੀ. ਨੇ ਵੀ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।