ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਵਿਰਾਟ ਕੋਹਲੀ ਤ...

    ਵਿਰਾਟ ਕੋਹਲੀ ਤੇ ਅਨੁਸ਼ਕਾ ਦੇ ਘਰ ਛੇਤੀ ਗੂੰਜੇਗੀ ਕਿਲਕਾਰੀ

    (Virat Kohli) ਕਪਤਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
    ਟਵਿੱਟਰ ‘ਤੇ ਲੱਗਿਆਂ ਵਧਾਈਆਂ ਦਾ ਤਾਂਤਾ

    ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰੋਟ ਕੋਹਲੀ (Virat Kohli) ਨੇ ਟਵੀਟ ਕਰਕੇ ਆਪਣੇ ਚਹੇਤਿਆਂ ਨੂੰ  ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਕੋਹਲੀ ਨੇ ਆਪਣੀ ਪਤਨੀ ਹੀਰੋਇਨ ਅਨੁਸ਼ਕਾ ਸ਼ਰਮਾ ਨਾਲ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ, ‘ਉਦੋਂ ਅਸੀਂ ਤਿੰਨ ਹੋਵਾਂਗੇ। ਆਉਣ ਵਾਲਾ ਹੈ ਜਨਵਰੀ 2021 ‘ਚ।’

    ਵਿਰਾਟ (Virat Kohli) ਦੇ ਇਸ ਟਵੀਟ ਤੋਂ ਸਾਫ਼ ਹੋ ਗਿਆ ਹੈ ਕਿ ਅਨੁਸ਼ਕਾ ਸ਼ਰਮਾ ਤੇ ਵਿਰਾਟ ਦੇ ਘਰ ਛੇਤੀ ਹੀ ਨੰਨ੍ਹਾ ਮਹਿਮਾਨ ਆਉਣਾ ਵਾਲਾ ਹੈ ਤੇ ਛੇਤੀ ਹੀ ਕਪਤਾਨ ਦੇ ਘਰ ਕਿਲਕਾਰੀ ਗੂੰਜੇਗੀ। ਫਿਲਹਾਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਆਈਪੀਐਲ ਲਈ ਯੂਏਈ ‘ਚ ਹਨ। ਵਿਰਾਟ ਰਾਇਲ ਚੈਲੇਂਜਰਜ਼ ਬੰਗਲੌਰ ਦੇ ਵੀ ਕਪਤਾਨ ਹਨ ਤੇ 19 ਸਤੰਬਰ ਤੋਂ ਸ਼ੁਰੂ ਹੋਣ ਰਹੇ 13ਵੇਂ ਸੈਸ਼ਨ ਲਈ ਟੀਮ ਦੇ ਨਾਲ ਯੂਏਈ ‘ਚ ਹਨ। ਕੋਹਲੀ ਦੇ ਇਸ ਟਵੀਟ ਨਾਲ ਫੈਨ ‘ਚ ਖੁਸ਼ੀ ਲਿਆ ਦਿੱਤੀ ਹੈ ਤੇ ਟਵਿੱਟਰ ‘ਤੇ ਦੋਵਾਂ ਨੂੰ ਬਹੁਤ ਸਾਰੇ ਵਧਾਈ ਸੰਦੇਸ਼ ਮਿਲ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.